4 C
United Kingdom
Friday, March 6, 2026

More

    ਸਕਾਟਲੈਂਡ ਦੇ ਲੋਕਾਂ ਲਈ ਨਵੀਆਂ ਲਾਕਡਾਊਨ ਢਿੱਲਾਂ ਦਾ ਐਲਾਨ

    ਖਰੀਦ ਫਰੋਖ਼ਤ ਵੇਲੇ ਦੁਕਾਨਾਂ ‘ਚ ਮਾਸਕ ਪਹਿਨਣਾ ਵੀ ਲਾਜ਼ਮੀ ਕਰਾਰ
    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਸਕਾਟਲੈਂਡ ਦੇ ਲੋਕਾਂ ਲਈ ਨਵੀਆਂ ਲਾਕਡਾਊਨ ਢਿੱਲਾਂ ਦਾ ਐਲਾਨ ਕਰਦਿਆਂ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਖਰੀਦੋ ਫਰੋਖਤ ਕਰਨ ਵੇਲੇ ਦੁਕਾਨਾਂ ‘ਚ ਦਾਖਲੇ ਵੇਲੇ ਵੀ ਮਾਸਕ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੈ। ਸਕਾਟਲੈਂਡ ਸਰਕਾਰ ਦੀ ਰੋਜਾਨਾ ਪ੍ਰੈੱਸ ਵਾਰਤਾ ਦੌਰਾਨ ਉਹਨਾਂ ਕਿਹਾ ਹੈ ਕਿ ਬੀਤੇ ਦਿਨ ਦੇ ਅੰਕੜਿਆਂ ਅਨੁਸਾਰ ਸਕਾਟਲੈਂਡ ਵਿੱਚ ਹੁਣ ਤੱਕ 18264 ਪੌਜੇਟਿਵ ਕੇਸ ਸਾਹਮਣੇ ਆ ਚੁੱਕੇ ਹਨ ਤੇ ਹੁਣ 785 ਸ਼ੱਕੀ ਜਾਂ ਪੀੜਤ ਮਰੀਜ਼ ਹੀ ਹਸਪਤਾਲਾਂ ਵਿੱਚ ਜ਼ੇਰੇ ਇਲਾਜ਼ ਹਨ। ਨਵੀਆਂ ਹਦਾਇਤਾਂ ਅਨੁਸਾਰ ਅੱਜ ਤੋਂ 11 ਸਾਲ ਜਾਂ ਘੱਟ ਉਮਰ ਦੇ ਬੱਚੇ ਬਿਨਾਂ ਸਮਾਜਿਕ ਦੂਰੀ ਦੇ ਬਾਹਰ ਖੇਡ ਸਕਣਗੇ ਜਦਕਿ 12 ਤੋਂ 17 ਸਾਲ ਉਮਰ ਵਰਗ ਨੂੰ ਸਮਾਜਿਕ ਦੂਰੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਉਹ ਸਿਰਫ ਅੱਠ ਦੇ ਸਮੂਹ ‘ਚ ਅਤੇ ਦੋ ਪਰਿਵਾਰਾਂ ਦੇ ਬੱਚੇ ਹੀ ਇਕੱਠੇ ਹੋ ਸਕਣਗੇ। ਕਸਰਤ ਵਗੈਰਾ ਜਾਂ ਆਮ ਆਉਣ ਜਾਣ ਲਈ 5 ਮੀਲ ਦੂਰੀ ਦੀ ਸੀਮਾ ਵੀ ਅੱਜ ਤੋਂ ਖ਼ਤਮ ਕਰ ਦਿੱਤੀ ਗਈ ਹੈ। ਬੀਅਰ ਗਾਰਡਨ ਵਗੈਰਾ 6 ਜੁਲਾਈ ਤੋਂ ਮੁੜ ਲੀਹ ‘ਤੇ ਆ ਸਕਣਗੇ ਜਦਕਿ 10 ਜੁਲਾਈ ਸ਼ੁੱਕਰਵਾਰ ਤੋਂ ਰੀਟੇਲ ਸੈਕਟਰ ਵਿੱਚ ਜਾਣ ਆਉਣ ਸਮੇਂ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਇਸ ਤੋਂ ਪਹਿਲਾਂ ਜਨਤਕ ਸਫ਼ਰ ਸੇਵਾਵਾਂ ਵਰਤਣ ਸਮੇਂ ਵੀ ਮਾਸਕ ਪਹਿਨਣਾ ਲਾਜ਼ਮੀ ਕਰਾਰ ਦਿੱਤਾ ਹੋਇਆ ਹੈ। ਸਕਾਟਲੈਂਡ ਸਰਕਾਰ ਵੱਲੋਂ ਫਿਲਹਾਲ ਸਮਾਜਿਕ ਦੂਰੀ ਲਈ 2 ਮੀਟਰ ਦੂਰੀ ਨਿਯਮ ਨੂੰ ਬਰਕਰਾਰ ਰੱਖਿਆ ਹੋਇਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!