ਰਜਨੀ ਵਾਲੀਆ, ਕਪੂਰਥਲਾ
ਤੂੰ ਸਮਝਿਆ ਕਰ,
ਜਿ਼ੰਦਗੀ ਨੂੰ ਜੀਉਣ,
ਦੇ ਕੁਝ ਢੰਗ ਨੇਂ |
ਦੁਨੀਆਂ ਕਇੰਦੀ ਕੁਝ ਤੇ,
ਕਰਦੀ ਕੁਝ ਏਨੂ਼ੰ ਸਮਝੀਂ,
ਨਾ ਬੜੇ ਏਦੇ ਰੰਗ ਨੇ |
ਮੈਂ ਤੇਰੇ ਹੁਨਰ ਦੀ ਸੁਦੈਣ ਵੇ,
ਮੇਰੇ ਸਾਹ ਤੇਰੇ ਸੀਨੇ ਰਹਿਣ ਵੇ,
ਏ ਦਸ ਮੁੜ-ਮੁੜ ਏਈਓ ਕਹਿਣ ਵੇ,
ਮੇਰੇ ਚਾਅ ਚਾਈਂ-ਚਾਈਂ ਢਹਿਣ ਵੇ,
ਤੇਰਾ ਜਿੱਤ ਲਿਆ ਏ ਦਿਲ ਅੜਿਆ,
ਮੇਰੀ ਸੁਰਖ ਸੂਹੀ ਵੰਗ ਨੇ |
ਤੂੰ ਸਮਝਿਆ ਕਰ,
ਜਿੰਦਗੀ ਨੂੰ ਜੀਉਣ ਦੇ,
ਕੁਝ ਢੰਗ ਨੇ |
ਤੂੰ ਧੁੱਪੇ ਹੋਵੇਂ ਮੈ ਛਾਂ ਕਰਾਂ,
ਜਿੰਦਗੀ ਦਾ ਪਲ-ਪਲ ਤੇਰੇ ਨਾ ਕਰਾਂ,
ਆਉਂਦਾ ਐਰਾ ਗੈਰਾ ਪਰਾਂ ਕਰਾਂ,
ਤੂ਼ੰ ਧਰਤੀ ਹੋ ਮੈਂ ਵਰਾਂ ਕਰੈ,
ਤੂੰ ਮੈਨੂੰ ਜਿੱਤ ਸਾਰੀ ਮੈਂ ਹਰਾਂ ਕਰਾਂ,
ਹੁਣ ਤਾਂ ਲਗਦੈ ਟੁੱਟ ਜਾਣੈਂ,
ਮੇਰੀ ਭਾਲੀ ਸੰਗ ਨੇ |
ਤੂੰ ਸਮਝਿਆ ਕਰ
ਜਿੰਦਗੀ ਨੂੰ ਜੀਉਣ
ਦੇ ਕੁਝ ਢੰਗ ਨੇ |
ਵੇ ਤੈਨੂੰ ਅਰਪਣ ਹੋ ਜਾਣਾਂ,
ਇਸ ਸਾਡੇ ਦਿਲ ਦਿਆਲ ਨੇ |
ਤੇਰੇ ਜੁਗਾਂ-ਜੁਗਾਂ ਦੇ ਤੇਹ ਨੇ,
ਸਾਡੇ ਜੁਗਾਂ-ਜੁਗਾਂ ਦੇ ਖਿਆਲ ਨੇ |
ਮੈਨੂੰ ਮਿਲਦੇ ਰਹੇ ਜਵਾਬ ਚੰਨਾਂ,
ਜੋ-ਜੋ ਦਿਲ ਦੇ ਵਿੱਚ ਸਵਾਲ ਨੇ |
ਬਿਨ ਤੇਰੇ ਘਟਦਾ ਜੀਅ ਜਾਵੇ,
ਗਿੱਲਾ ਹੋਣਾ ਧੀਆਇਐ ਰੁਮਾਲ ਨੇ |
ਉਡਦੀ ਰਹਿਣੈ ਤੇਰੇ ਹੱਥਾਂ ਵਿੱਚ,
ਰਜਨੀ ਜੇਹੀ ਪਤੰਗ ਨੇਂ |
ਤੂੰ ਸਮਝਿਆ ਕਰ,
ਜਿੰਦਗੀ ਨੂੰ ਜੀਉਣ ਦੇ,
ਕੁਝ ਢੰਗ ਨੇਂ |