ਦੁੱਖਭੰਜਨ ਸਿੰਘ ਰੰਧਾਵਾ
0351920036369

ਆ ਹਾ,
ਕਿੰਨਾਂ ਸਕੂਨ ਦੇਂਦਾ ਏ,
ਅੱਧੀ ਰਾਤ ਨੂੰ,
ਸੱਜਣਾਂ ਦੇ ਮਿਸ਼ਰੀ,
ਵਰਗੇ ਬੋਲ ਸੁਣਨ ਨੂੰ,
ਨੀਂਦ ਦਾ ਕਤਲ ਕਰਕੇ,
ਉਹਨਾਂ ਦੇ ਹੁੰਗਾਰੇ ਦੀ ,
ਉਡੀਕ ਕਰਨਾ |
ਗਲੇ ਦਾ ਸੁੱਕਣਾਂ,
ਪਰ ਲੋੜ ਉਸਨੂੰ,
ਪਾਣੀਂ ਦੀ,
ਪਰ ਜੀਅ ਨਈਂ ਕਰਦਾ,
ਨਜ਼ਰ ਹਟਾਉਣ ਨੂੰ,
ਸਕਰੀਨ ਤੋਂ,
ਕਿੱਧਰੇ ਸੁਨੇਹਾ ਆ ਕੇ,
ਚਲਿਆ ਨਾ ਜਾਵੇ |
ਕਿਉਂਕਿ ਉਸਨੂੰ
ਦੁੱਖਭੰਜਨ ਨੇ,
ਗਲਵੱਕੜੀ,
ਚ ਲੈ ਕੇ ਬੇਇੰਤਹਾਂ,
ਪਿਆਰ ਕਰਨਾ ਹੁੰਦੈ,
ਸਮੁੰਦਰ ਤੋ ਪਾਰ,
ਬੈਠਿਆਂ ਵੀ |