
ਬਾਪੂ ਛਡਿਆ ਮੈ ਘਰ ਬਾਹਰ ਤੇਰਾ,
ਭੈਣ,ਭਾਈ,ਛਡੇ ਛੱਡੀ ਮਾਂ ਆਪਾਂ ।
ਨਿਤ ਡੰਗਰਾਂ ਦਾ ਵੱਗ ਚਾਰਦਾ ਸਾਂ,
ਹੁਣ ਇਕ ਨਹੀਂ ਚਾਂਰਣੀ ਗਾਂ ਆਪਾਂ
ਘਰ ਬਾਹਰ ਨੂੰ ਠੋਕਰ ਮਾਰ ਦਿੱਤੀ,
ਤੈਨੂੰ ਸੋਂਪ ਦਿਤੀ ਤੇਰੀ ਥਾਂ ਆਪਾਂ।
ਪੰਜਾਹ ਸੱਠ ਮੀਲ ਇਥੋ ਦੂਰ ਜਾਕੇ,
ਲਭਣਾਂ ਮੂਰਖਾ ਦਾ ਕੋਈ ਗਿਰਾਂ ਆਪਾਂ।
ਢਿਡੋ ਭੁਖਾ ਰਹਿਣਾ ਹੈ ਮਨਜੂਰ ਮੈਨੂੰ,
ਲਭ ਲੈਣਾ ਹੈ ਨਵਾਂ ਮੁਕਾਂ ਆਪਾਂ।
ਦਸ,ਬਾਰਾਂ ਚੇਲੇ-ਚੇਲੀਆਂ ਨਾਲ ਰੱਖੁ,
ਲੱਕ ਦੂਆਲੇ ਹੈ ਬੰਨਣੀ ਲਾਂ ਆਪਾਂ
ਨਿਤ ਘਰਾਂ ਚੋ ਆਊ ਦੁੱਧ ਮੱਖਣ,
ਬੈਠ ਖੂਹੇ ਚ ਜਪਣਾ ਨਾਂ ਆਪਾਂ।
ਖਾਣੇ ਕਾਜੂ ਬਦਾਮ ਪੀਣਾਂ ਦੁਧ ਤੱਤਾ
ਐਵੇ ਉਤੋ,ਉਤੋ ਕਰਨੀ ਹੈ ਨਾਂਹ ਆਪਾਂ।
ਕਾਲੇ ਇਲੰਮ ਦਾ ਸਿਖਣਾਂ ਵਲ ਪੂਰਾ,
ਖੂਹੇ ਵਿਚੋ ਨਿਕਲਣਾ ਤਾਂ ਆਪਾਂ।
ਡੇਰਾ ਬੀਬੀਆਂ ਨੇ ਆਪੇ ਸਾਫ ਕਰਨਾ,
ਬਹਿਣ ਦੇਣਾ ਨਹੀਂ ਡੇਰੇ ਚ ਕਾਂ ਆਪਾਂ ।
ਜਿਹੜੀ ਬੀਬੀ ਘੁੱਟਗੀ ਰੋਜ ਲੱਤਾਂ,
ਟਾਲਣੀ ਉਸਦੀ ਨਿੱਤ ਬੁਲਾਂ ਆਪਾਂ
ਡੇਰਾ ਹਰੀਕੇ ਪੱਤਣ ਤੇ ਪਾ ਲੈਣਾ,
ਦੇਣਾਂ ਕਿਸੇ ਨੂੰ ਨਹੀਂ ਨਿਆਂ ਆਪਾਂ।
ਅੰਨੀ ਜੰਨਤਾ ਨੂੰ “ਸੰਧੂ” ਮਗਰ ਲਾਕੇ,
ਬੋਰੇ ਨੋਟਾਂ ਦੇ ਭਰਨੇ ਤਾਂ ਆਪਾਂ।
ਬੋਰੇ ਨੋਟਾਂ ਦੇ ਭਰਨੇਂ,,,
( ਲੇਖਕ )
ਹਰੀ ਸਿੰਘ ਸੰਧੂ ਸੁਖੇਵਾਲਾ
ਮੋਬਾ,,,98774 _ 76161