
ਦਿਸਿਆ ਕੋਈ ਨਾ ਬਨਾਉਟੀ ਰੱਬ ਉਦੋਂ,
ਮਹਾਮਾਰੀ ਨੇ ਕਰ ‘ਤੇ ਨਿਢਾਲ ਜਦੋਂ।
ਚੁੱਕ ਜੁੱਲੀ ਬਿਸਤਰਾ ਤੀਰ ਹੋ ਗਏ,
ਪਾਖੰਡੀ ਸਾਧਾਂ ਦੀ ਚੁਕਾਅ ‘ਤੀ ਛਾਲ ਜਦੋਂ।
ਹਰ ਰੋਗ ਦੀ ਵੇਚਦੇ ਦਵਾ ਵੇਖੇ,
ਪਾ ਕੇ ਭਗਵੇਂ ਲਾਲ ਗੁਲਾਲ ਜਦੋਂ।
ਵੈਦ ਧਨੰਤਰ ਪਏ ਅਖਵਾਉਣ ਵਾਲੇ,
ਲੱਭਿਆ ਕੋਈ ਨਾ ਕੀਤੀ ਭਾਲ਼ ਜਦੋਂ।
ਆਪੇ ‘ਬਾਲ਼ ਕੇ ਸੇਕਣੀ ਪਈ ਆਪੇ,
ਕਰ ਹਾਲੋਂ ਗਏ ਬੇਹਾਲ ਜਦੋਂ।
ਲੁੱਟ ਪੁੱਟ ਕੇ ਸਭ ਲੱਗੇ ਡੰਡੀ,
ਪਾਖੰਡਵਾਦ ਨਾ ਪੁੱਛਿਆ ਹਾਲ ਜਦੋਂ,
ਜਾਂਦੇ ਹਾਰ ਮੁਕੱਦਰ ਉਦੋਂ ‘ਭਗਤਾ’,
ਖਾ ਸੋਨੇ ਨੂੰ ਜਾਵੇ ਜੰਗਾਲ਼ ਜਦੋਂ।
ਹੀਰੇ ਮੋਤੀ ਵੀ ਹੋ ਸੁਆਹ ਜਾਂਦੇ,
ਕਰਦੀ ਕੁਦਰਤ ਕਿਤੇ ਕੰਗਾਲ ਜਦੋਂ।
…………
ਬਰਾੜ-ਭਗਤਾ ਭਾਈ ਕਾ
001-604-751-1113