ਗੁਰਮੀਤ ਸਿੰਘ ਖਾਈ

ਦਿਨੋਂ ਦਿਨ ਵੱਧ ਰਹੀ ਗਰਮੀ ਦੇ ਮੱਦੇਨਜ਼ਰ ਪੰਛੀਆਂ ਨੂੰ ਪਿਆਰ ਕਰਨ ਵਾਲੇ ਲੋਕਾਂ ਵਲੋਂ ਆਪਣੇ ਘਰਾਂ ਵਿੱਚ ਢੁਕਵੀਆਂ ਥਾਵਾਂ ਤੇ ਪਾਣੀ ਦੇ ਭਾਂਡੇ ਭਰ ਕੇ ਰੱਖੇ ਜਾ ਰਹੇ ਹਨ ਤਾਂ ਜੋ ਉਹ ਆਪਣੀ ਪਿਆਸ ਆਸਾਨੀ ਨਾਲ ਬੁਝਾ ਸਕਣ।ਇਵੇਂ ਹੀ ਪੰਛੀ ਪਿਆਰਿਆਂ ਵਲੋਂ ਆਪਣੇ ਘਰਾਂ ਤੇ ਹੋਰ ਥਾਵਾਂ ਤੇ ਆਲ੍ਹਣੇ ਟੰਗੇ ਜਾ ਰਹੇ ਹਨ ਤਾਂ ਜੋ ਪੰਛੀ ਇਨ੍ਹਾਂ ਚ ਰਹਿਣ ਬਸੇਰਾ ਕਰਕੇ ਆਪਣੇ ਬੱਚਿਆਂ ਨੂੰ ਜਨਮ ਦੇ ਸਕਣ।ਇਹ ਦੋਵੇਂ ਗੱਲਾਂ ਆਪਣੀ ਥਾਂ ਚੰਗਿਆ ਅਤੇ ਸਲਾਹੁਣਯੋਗ ਹਨ ਪਰ ਇੱਕ ਵਧੀਆ ਸੁਨੇਹਾ ਇਹ ਵੀ ਹੈ ਕਿ ਪੰਛੀਆਂ ਤੇ ਮਨੁੱਖਾਂ ਦੇ ਭਲੇ ਲਈ ਵੱਧ ਤੋਂ ਵੱਧ ਬੂਟੇ ਲਾਏ ਜਾਣ ਤੇ ਬਕਾਇਦਾ ਤੋਰ ਤੇ ਉਨਾਂ ਦੀ ਸਾਂਭ ਸੰਭਾਲ ਯਕੀਨੀ ਬਣਾਈ ਜਾਵੇ।ਸੋ ਆਓ ਪੰਛੀਆਂ ਦੇ ਬਚਾਅ ਲਈ ਬੂਟੇ ਲਾਉਣ ਦਾ ਪ੍ਰਣ ਕਰੀਏ।