
ਦਵਾ ਵੀ ਹੈ ਮਰਜ਼ ਵੀ ਹੈ ਜ਼ਿੰਦਗ਼ੀ,
ਅਹਿਸਾਨ ਵੀ ਹੈ ਫਰਜ਼ ਵੀ ਹੈ ਜ਼ਿੰਦਗ਼ੀ।
ਰੂਪ ਜ਼ਿੰਦਗ਼ੀ ਦੇ ਬੜੇ ਅਜੀਬ ਨੇ,
ਭੁੱਖ ਵੀ ਹੈ ਲਰਜ਼ ਵੀ ਹੈ ਜ਼ਿੰਦਗ਼ੀ।
ਕਿਸ ਤਰ੍ਹਾਂ ਬਿਆਨ ਜ਼ਿੰਦਗ਼ੀ ਨੂੰ ਕਰਾਂ,
ਸ਼ੌਕ ਵੀ ਹੈ ਗ਼ਰਜ਼ ਵੀ ਹੈ ਜ਼ਿੰਦਗੀ।
ਜ਼ਿੰਦਗ਼ੀ ਦਾ ਸਾਜ਼ ਬੜਾ ਨਾਯਾਬ ਹੈ,
ਤਾਰ ਵੀ ਹੈ ਤਰਜ਼ ਵੀ ਹੈ ਜ਼ਿੰਦਗ਼ੀ।
ਦੋ ਹੀ ਸਿਰੀਆਂ ਵਿੱਚ ਸਿਮਟੀ ਹੋਈ,
ਹੁਕਮ ਵੀ ਹੈ ਅਰਜ਼ ਵੀ ਹੈ ਜ਼ਿੰਦਗ਼ੀ।
“ਅਮਨ” ਨੇ ਕੁੱਝ ਇਸ ਤਰ੍ਹਾਂ ਸਮਝ ਲਿਆ,
ਹੈ ਨਫ਼ਾ ਤੇ ਹਰਜ਼ ਵੀ ਹੈ ਜ਼ਿੰਦਗ਼ੀ।
ਅਮਨਪ੍ਰੀਤ ਸਿੰਘ, ਮੋਰਿੰਡਾ
91-6280932995