
ਕਈਆਂ ਨਾਲੋ ਗਮ ਤਾਂ ਬਥੇਰੇ ਮਿਲੇ
ਜ਼ਿੰਦਗੀ ਚ,।
ਮੇਰੇ ਤਾਂ ਗਮ ਮੇਰੇ ਸੀ,ਤੇਰੇ ਮਿਲੇ ਵੀ
ਜਿੰਦਗੀ ਚ,।
ਫੁੱਲਾਂ ਦਿਆਂ ਬੁਲਾਂ ਉਤੇ ਦਾਗ ਪਾਏ ਕੰਡਿਆਂ ਨੇ,
ਫੇਰ ਵੀ ਉਹਨਾਂ ਨੂੰ ਸੀ ਜੇਰੇ ਮਿਲੇ ਜਿੰਦਗੀ ਚ।
ਗਰੀਬ ਦੀ ਕੁੱਲੀ ਵਿਚੋਂ ਆਉਣੀ ਕੀ ਰੋਸ਼ਨੀ,
ਜੰਮ ਦਿਆਂ ਹੀ ਜਿੰਨਾ ਨੂੰ ਹਨੇਰੇ ਮਿਲੇ ਜਿੰਦਗੀ ਚ।
ਦਿਲ ਦੀ ਦੋਲਤ ਨੂੰ ਬਹੁਤ ਸਾਂਭ ਰਖਿਆ ਸੀ
ਸਜਣ ਹੀ ਬੰਣਕੇ ਲੁਟੇਰੇ ਮਿਲੇ ਜਿੰਦਗੀ ਚ।
ਗਮਾਂ ਦੇ ਸਿਪਾਹੀ ਖੜੇ ਰਹਿਣ ਮੇਰੇ ਬੂਹੇ ਅੱਗੇ,
ਕਿਧਰ ਨੂੰ ਜਾਵਾਂ ਪਏ ਘੇਰੇ ਮਿਲੇ ਜਿੰਦਗੀ ਚ ।
ਤੇਰੇ ਨਾਲ ਜਿਉਣਾਂ ਵੀ,ਤੇਰੇ ਨਾਲ ਮਰਨਾਂ ਵੀ,
ਇਹੋ ਜਹੇ ਸਜਣ ਵੀ ਬਥੇਰੇ ਮਿਲੇ ਜਿੰਦਗੀ ਚ।
ਮੈ ਇਹ ਸਮਝਦਾ ਸੀ ਮੇਥੋ ਕੀ ਪਾਪ ਹੋਇਆ,
ਮੇਰੇ ਨਾਲੋ ਪਾਪੀ ਵੀ ਘਨੇਰੇ ਮਿਲੇ ਜਿੰਦਗੀ ਚ।
ਜਿਸ ਦਿਆ ਨੈਣਾਂ ਨੇ ਸਾਨੂੰ ਡੰਗ ਮਾਰਿਆ,
ਜਾਨ ਤੋ ਪਿਆਰੇ ਉਹ ਲੁਟੇਰੇ ਮਿਲੇ ਜਿੰਦਗੀ ਚ।
ਤੈਨੂੰ ਕੋਈ ਗਮ,ਹੈ ਤਾਂ ਉਹ ਵੀ ਮੈਨੂੰ ਦੇਵੀਂ ਯਾਰ ,
“ਸੰਧੂ”ਨੂੰ ਤਾਂ ਸ਼ਾਮ ਸਵੇਰੇ ਮਿਲੇ ਜਿੰਦਗੀ ਚ ।
ਹਰੀ ਸਿੰਘ ਸੰਧੂ ਸੁਖੇਵਾਲਾ ਜੀਰਾ
ਮੋਬਾ *9877476161