ਦਿਵਿਆਂਗ ਨੂੰ ਹਰਸਿਮਰਤ ਨੇ ਸੌਪਿਆ ਬੈਟਰੀ ਵਾਲਾ ਟ੍ਰਾਈ ਸਾਈਕਲ
ਅਸ਼ੋਕ ਵਰਮਾ
ਬਠਿੰੰਡਾ, 2ਜੁਲਾਈ। ਬਠਿੰਡਾ ਦਿਹਾਤੀ ਦੇ ਪਿੰਡ ਮੀਆਂ ਦੇ ਵਸਨੀਕ ਗੁਰਬਖ਼ਸ਼ ਸਿੰਘ ਦੇ ਬੋਲੇ ਇਹ ਸ਼ਬਦ ਅੱਜ ਇਸ ਪਿੰਡ ਸਮੇਤ ਇਲਾਕੇ ਦੇ ਲੋਕਾਂ ਦੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਖੂਬਸੂਰਤ ਵਾਕਿਆ ਦੀ ਸ਼ੁਰੂਆਤ ਹੋਈ ਇੱਕ ਫੇਸਬੁਕ ਸੁਨੇਹੇ ਤੋਂ ਜਿਸ ਰਾਹੀਂ ਗੁਰਬਖ਼ਸ਼ ਸਿੰਘ ਨੇ ਆਪਣੀ ਦਰਦ ਕਹਾਣੀ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸਾਂਝੀ ਕੀਤੀ। ਇਸ ਤੋਂ ਬਾਅਦ ਤੁਰੰਤ ਹਰਕਤ ‘ਚ ਆਉਂਦੇ ਹੋਏ, ਬੀਬਾ ਬਾਦਲ ਨੇ ਹਾਲਾਤਾਂ ਦੀ ਮਾਰ ਹੇਠ ਆਏ ਇਸ ਦਿਵਿਆਂਗ ਵਿਅਕਤੀ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਹਰਸਿਮਰਤ ਕੌਰ ਬਾਦਲ ਨੂੰ ਪਤਾ ਲੱਗਿਆ ਕਿ ਗੁਰਬਖ਼ਸ਼ ਸਿੰਘ ਸਰੀਰਕ ਚੁਣੌਤੀਆਂ ਦਾ ਵੀ ਸਾਹਮਣਾ ਕਰ ਰਿਹਾ ਹੈ ਅਤੇ ਉਸ ਦੀ ਆਰਥਿਕ ਹਾਲਤ ਵੀ ਬਹੁਤੀ ਠੀਕ ਨਹੀਂ। ਬੀਬਾ ਬਾਦਲ ਨੇ ਆਪਣੇ ਅਮਲੇ ਨੂੰ ਇੱਕ ਟ੍ਰਾਈ ਸਾਈਕਲ ਲਿਆਉਣ ਲਈ ਕਿਹਾ ਪਰ ਬਾਅਦ ਵਿੱਚ ਉਨਾਂ ਪੈਡਲਾਂ ਵਾਲੇ ਟ੍ਰਾਈ ਸਾਈਕਲ ਦੀ ਬਜਾਏ ਬੈਟਰੀ ਆਪ੍ਰੇਟਿਡ ਟ੍ਰਾਈ ਸਾਈਕਲ ਖਰੀਦਣ ਲਈ ਕਿਹਾ।
ਅੱਜ ਇਹ ਬੈਟਰੀ ਆਪ੍ਰੇਟਿਡ ਟ੍ਰਾਈ ਸਾਈਕਲ ਹਰਸਿਮਰਤ ਕੌਰ ਬਾਦਲ ਨੇ ਖ਼ੁਦ ਪਿੰਡ ਬਾਦਲ ਵਿਖੇ ਉਸ ਦੇ ਹਵਾਲੇ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਉਸ ਨੂੰ ਬਹੁਤ ਖੁਸ਼ੀ ਹੈ ਕਿ ਉਸ ਵੱਲੋਂ ਭੇਜੇ ਸੁਨੇਹੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਖੁਦ ਬੈਟਰੀ ਆਪ੍ਰੇਟਿਡ ਟ੍ਰਾਈ ਸਾਈਕਲ ਉਸ ਨੂੰ ਤੋਹਫ਼ੇ ਵਜੋਂ ਦਿੱਤਾ ਹੈ। ਖੁਸ਼ੀ ਭਰੇ ਲਹਿਜ਼ੇ ਵਿੱਚ ਉਸ ਨੇ ਕਿਹਾ ਕਿ ਬੀਬਾ ਜੀ ਨੇ ਉਸ ਦੀ ਰਿੜਦੀ ਜ਼ਿੰਦਗੀ ਨੂੰ ਪਹੀਏ ਦੇ ਦਿੱਤੇ ਹਨ। ਪਿੰਡ ਵਾਸੀਆਂ ਨੇ ਵੀ ਕਿਹਾ ਕਿ ਇਸ ਸ਼ਲਾਘਾਯੋਗ ਮਦਦ ਲਈ ਉਹ ਬੀਬਾ ਬਾਦਲ ਦੇ ਸ਼ੁਕਰਗੁਜ਼ਾਰ ਹਨ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਗੁਰਬਖ਼ਸ਼ ਸਿੰਘ ਦੀ ਮਦਦ ਕਰਕੇ ਉਨਾਂ ਨੂੰ ਬਹੁਤ ਖੁਸ਼ੀ ਹੋਈ ਹੈ। ਉਨਾਂ ਕਿਹਾ ਕਿ ਅਕਾਲ ਪੁਰਖ ਵੱਲੋਂ ਜ਼ਰੀਆ ਬਣਾ ਕੇ ਉਨਾਂ ਰਾਹੀਂ ਇਹ ਸੇਵਾ ਲਈ ਗਈ ਹੈ। ਇਸ ਸਾਰੇ ਘਟਨਾਕ੍ਰਮ ਨੂੰ ਸੋਸ਼ਲ ਮੀਡੀਆ ਦੀ ਉਸਾਰੂ ਵਰਤੋਂ ਕਰਾਰ ਦਿੰਦੇ ਹੋਏ ਉਨਾਂ ਕਿਹਾ ਕਿ ਡਿਜੀਟਲ ਸੰਚਾਰ ਸਾਧਨ ਤੇ ਸੋਸ਼ਲ ਮੀਡੀਆ ਦੀ ਸੰਜੀਦਗੀ ਨਾਲ ਕੀਤੀ ਵਰਤੋਂ ਸਾਡੇ ਅਤੇ ਸਮਾਜ ਲਈ ਲਾਭਕਾਰੀ ਹੈ। ਪਿੰਡ ਤੇ ਇਲਾਕਾ ਨਿਵਾਸੀਆਂ ਵੱਲੋਂ ਦਿੱਤੇ ਮਾਣ-ਸਤਿਕਾਰ ਲਈ ਸ਼ੁਕਰਾਨਾ ਕਰਦੇ ਹੋਏ ਬੀਬਾ ਬਾਦਲ ਨੇ ਕਿਹਾ ਕਿ ਜਿਹੜਾ ਕੰਮ ਉਨਾਂ ਦੇ ਹੱਥ-ਵਸ ਹੈ, ਉਸ ਤੋਂ ਉਹ ਕਦੇ ਪਿੱਛੇ ਨਹੀਂ ਹਟਦੇ। ਉਨਾਂ ਕਿਹਾ ਕਿ ਇੱਕ ਕੇਂਦਰੀ ਮੰਤਰੀ ਦੇ ਨਾਲ ਨਾਲ, ਉਹ ਪੰਜਾਬ ਦੀ ਇੱਕ ਧੀ ਅਤੇ ਇੱਕ ਇਨਸਾਨ ਵੀ ਹਨ, ਅਤੇ ਇਹ ਕਾਰਜ ਉਨਾਂ ਸਿਆਸੀ ਲਾਹੇ ਨਹੀਂ