7.5 C
United Kingdom
Sunday, March 8, 2026

More

    ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ’ਚ ਰਲੇ ਢੀਂਡਸਾ ਸਮਰਥਕ

    ਅਸ਼ੋਕ ਵਰਮਾ
    ਬਾਦਲ (ਸ੍ਰੀ ਮੁਕਤਸਰ ਸਾਹਿਬ), 2 ਜੁਲਾਈ : ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨਾਲੋਂ ਤੋੜ ਵਿਛੋੜਾ ਕਰ ਕੇ ਸ੍ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਲਈ ਕੰਮ ਕਰਨ ਦਾ ਪ੍ਰਣ ਲਿਆ। ਢੀਂਡਸਾ ਗਰੁੱਪ ਦੇ ਸਮਰਥਕ, ਜੋ ਬਾਦਲ ਪਿੰਡ ਵਿਚ ਇਕੱਠੇ ਹੋਏ ਸਨ, ਨੇ ਕਿਹਾ ਕਿ ਉਹਨਾਂ ਨੇ ਇਹ ਫੈਸਲਾ ਕੀਤਾ ਹੈ ਕਿਉਂਕਿ ਉਹ ਆਪਣੀ ਮਾਂ ਪਾਰਟੀ ਨਾਲੋਂ ਤੋੜ ਵਿਛੋੜਾ ਕਰਕੇ ਹੁਣ ਆਪਣੀ ਪਾਰਟੀ ਬਣਾਉਣ ਦੀ ਤਿਆਰੀ  ਵਿਚ ਹਨ। ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਖੁਸ਼ਪਾਲ ਸਿੰਘ ਬੀਰ ਕਲਾਂ ਤੇ ਪਰਮਿੰਦਰ ਸਿੰਘ ਢੀਂਡਸਾ ਦੇ ਸਾਬਕਾ ਓ ਐਸ ਡੀ ਸੁਖਵਿੰਦਰ ਸਿੰਘ ਸੁੱਖ ਨੇ ਕਿਹਾ ਕਿ ਉਹਨਾਂ ਨੇ ਦੋ ਦਹਾਕਿਆਂ ਤੱਕ ਢੀਂਡਸਾ ਪਰਿਵਾਰ ਨਾਲ ਕੰਮ ਕੀਤਾ ਹੈ ਪਰ ਹੁਣ ਉਹਨਾਂ ਦਾ ਪਰਿਵਾਰ ਤੋਂ ਮੋਹ ਭੰਗ ਹੋ ਗਿਆ ਹੈ ਕਿਉਂਕਿ ਉਹ ਪੰਥ ਵਿਰੋਧੀ ਤਾਕਤਾਂ ਦੇ ਹੱਥਾਂ ਵਿਚ ਖੇਡ ਰਹੇ ਹਨ। ਇਹਨਾਂ ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਤੇ ਸਮਾਜ ਦੇ ਹੋਰ ਵਰਗਾਂ ਲਈ ਡਟਿਆ ਹੈ ਤੇ ਉਹ ਵੀ ਇਸ ਪ੍ਰਤੀ ਸਮਰਪਿਤ ਹਨ।
                       ਉਹਨਾਂ ਕਿਹਾ ਕਿ ਭਾਵੇਂ ਉਹ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ  ਪ੍ਰਕਾਸ਼ ਸਿੰਘ ਬਾਦਲ ਤੇ  ਸੁਖਬੀਰ ਸਿੰਘ ਬਾਦਲ ਨਾਲ ਮਿਲਣ ਦੇ ਇੱਛੁਕ ਸਨ ਪਰ ਲਾਕ ਡਾਊਨ ਕਾਰਨ ਇਹ ਮੀਟਿੰਗ ਦੇਰ ਨਾਲ ਪ੍ਰਵਾਨ ਚੜੀ ਹੈ।ਇਸ ਮੌਕੇ ਇਕ ਸਾਬਕਾ ਚੇਅਰਮੈਨ, 17 ਸਾਬਕਾ ਸਰਪੰਚ, 4 ਸਾਬਕਾ ਐਮ ਸੀ, 4 ਸਾਬਕਾ ਮੈਂਬਰ ਬਲਾਕ ਸੰਮਤੀ ਤੇ 20 ਮੌਜੂਦਾ ਤੇ ਸਾਬਕਾ ਪੰਚ ਸ਼ਾਮਲ ਸਨ ਜਿਹਨਾਂ ਨੇ  ਅੱਜ ਬਾਦਲ ਪਿੰਡ ਵਿਚ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਹੈ ਕਿ  ਜੋ ਵੀ ਫੈਸਲਾ ਪਾਰਟੀ ਦੇ ਹਿੱਤ ਵਿਚ ਲਿਆ ਜਾਵੇਗਾ, ਅਸੀਂ ਉਸਦੀ ਪਾਲਣਾ ਕਰਾਂਗੇ ਤੇ ਸੁਨਾਮ ਵਿਧਾਲ ਸਭਾ ਹਲਕੇ ਤੇ ਸੰਗਰੂਰ ਜ਼ਿਲੇ ਦੇ ਹੋਰ ਹਲਕਿਆਂ ਵਿਚ ਪਾਰਟੀ ਦੇ ਉਮੀਦਵਾਰਾਂ ਦੀ ਹਮਾਇਤ ਕਰਾਂਗੇ।ਇਹਨਾਂ ਆਗੂਆਂ ਦਾ ਸਵਾਗਤ ਕਰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਹਨਾਂ ਨੂੰ  ਸ਼੍ਰੋਮਣੀ ਅਕਾਲੀ ਦਲ ਵਿਚ ਪੂਰਾ ਮਾਣ-ਸਨਮਾਨ ਤੇ ਸਤਿਕਾਰ ਦਿੱਤਾ ਜਾਵੇਗਾ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!