14.8 C
United Kingdom
Saturday, September 5, 2026

More

    ਬੇਰੁਜ਼ਗਾਰੀ ਕਿਉਂ??

    ਰਜਨੀ ਵਾਲੀਆ, ਕਪੂਰਥਲਾ

    ਵਾਲੀਆ ਜਹਾਨ ਦਿਆ,
    ਇੱਕ ਗੱਲ ਦੱਸ ਮੈਨੂੰ,
    ਤੇਰੇ ਇਸ ਜੱਗ ਉੱਤੇ,
    ਏਨੀਂ ਬੇਰੁਜ਼ਗਾਰੀ ਕਿਉਂ |
    ਮੈਂ ਜਿੱਥੇ ਵੀ ਗਈ,
    ਮੈਨੂੰ ਟੁੱਟਣਾਂ ਮਿਲਿੲੈ,
    ਦੱਸ ਮੈਂ ਹਰ ਬਾਜੀ,
    ਜਿੱਤਕੇ ਹਾਂ ਹਾਰੀ ਕਿਉਂ|

    ਭੁੱਖਾ ਮਰਦੈ ਟੁੱਕਰ ਖਾਤਿਰ,
    ਰੱਜਿਆ ਲੜ ਪਏ ਨੁੱਕਰ ਖਾਤਿਰ,
    ਏਥੇ ਹਰ ਰਿਸ਼ਤੇ ਦਾ ਸੌਦਾ ਹੋਵੇ,
    ਬਣੇਂ ਸਾਰੇ ਵਿਉਪਾਰੀ ਕਿਉਂ |
    ਏਨੀ ਬੇਰੁਜ਼ਗਾਰੀ ਕਿਉਂ

    ਕਦਰ ਕੋਈ ਨਈਂ ਕਰਦਾ ਏਥੇ,
    ਕਿਸੇ ਲਈ ਕੋਈ ਨਹੀਂ ਮਰਦਾ ਏਥੇ,
    ਬੇਸਮਝੇ ਏਥੇ ਚੌਧਰਾਂ ਮਾਰਨ,
    ਬਣੀਂ ਦੁਨੀਆਂ ਬੇਕਿਰਦਾਰੀ ਕਿਉਂ |
    ਏਨੀਂ ਬੇਰੁਜ਼ਗਾਰੀ ਕਿਉਂ

    ਤੇਰੀ ਵੀ ਮੈਨੂੰ ਸਮਝ ਨਈਂ ਆਉਂਦੀ,
    ਫੜ ਤੇਰੀ ਕੋਈ ਰਮਜ਼ ਨਈਂ ਆਉਂਦੀ,
    ਬੁਰਿਆਂ ਤੋਂ ਤੂੰ ਮਖਮਲ ਵਾਰੇਂ,
    ਚੰਗਿਆਂ ਲਈ ਖਾਰ ਖਿਲਾਰੀ ਕਿਉਂ |
    ਏਨੀ ਬੇਰੁਜ਼ਗਾਰੀ ਕਿਉਂ

    ਕੋਈ ਕਿਸੇ ਨੂੰ ਵੇਖ ਕੇ ਜਰ ਨਈਂ ਸਕਦਾ,
    ਕੋਈ ਤੋਪਾ ਮੋਹ ਦਾ ਭਰ ਨਈਂ ਸਕਦਾ,
    ਐਂਵੇ ਖੂਨ ਉਬਾਲੇ ਖਾਂਦਾ ਕਾਹਤੋਂ,
    ਬਣੀਂ ਦੁਨੀਆਂ ਦੱਸ ਹਤਿਆਰੀ ਕਿਉਂ |
    ਏਨੀਂ ਬੇਰੁਜ਼ਗਾਰੀ ਕਿਉਂ

    ਪੜੇ-ਲਿਖੇ ਵੀ ਕਰਨ ਦਿਹਾੜੀ,
    ਹਾਕਮ ਹੁਕਮ ਦੀ ਪੁੱਟਦਾ ਦਾਹੜੀ,
    ਡਿਗਰੀ ਦਾ ਕਦੇ ਮੁੱਲ ਪਿਆ ਨਾ,
    ਮਿਲੇ ਨੌਕਰੀ ਨਾ ਸਰਕਾਰੀ ਕਿਉਂ |
    ਏਨੀਂ ਬੇਰੁਜ਼ਗਾਰੀ ਕਿਉਂ

    ਇੱਕ ਤੇਰੇ ਨਾ ਵਿੱਚ ਬਰਕਤ ਰਹਿ ਗਈ,
    ਕੁਦਰਤ ਦੇ ਹੱਥ ਹਰਕਤ ਰਹਿ ਗਈ,
    ਤੂੰ ਤਾਂ ਏਂ ਹੌਲਾ ਫੁੱਲ ਵਰਗਾ ਵੇ,
    ਫਿਰ ਦੁਨੀਆਂ ਏ ਦੱਸ ਭਾਰੀ ਕਿਉਂ |
    ਏਨੀ ਬੇਰੁਜ਼ਗਾਰੀ ਕਿਉਂ

    ਹਰ ਕੰਮ ਦੇ ਵਿੱਚ ਪੈਸਾ ਲਗਦਾ,
    ਏਥੇ ਸਭ ਐਸਾ ਨਹੀਂ ਤੇ ਵੈਸਾ ਲਗਦਾ,
    ਬਿਨ ਰਿਸ਼ਵਤ ਕੋਈ ਕੰਮ ਕਰਦਾ ਨਈਂ,
    ਏਥੇ ਦੱਸ ਏਨੀਂ ਭਿ੍ਸ਼ਟਾਚਾਰੀ ਕਿਉ |
    ਏਨੀ ਬੇਰੁਜ਼ਗਾਰੀ ਕਿਉਂ

    ਮਜ਼ਦੂਰ ਦੇ ਘਰਨੂੰ ਕੁੰਡਾ ਹੈ ਨਈਂ,
    ਮੌਲਾ ਉਸਦੇ ਮੁਹੱਲੇ ਗੁੰਡਾ ਹੈ ਨਈਂ,
    ਹੁੰਦੇ ਚੌਧਰੀਆਂ ਘਰ ਪਲੰਘ ਪੰਘੂੜੇ,
    ਚੌਧਰੀਆਂ ਚਾਂਦੀ ਜੜੀ ਹਰ ਬਾਰੀ ਕਿਉਂ |
    ਏਨੀ ਬੇਰੁਜ਼ਗਾਰੀ ਕਿਉਂ

    ਸਕੂਨ ਏ ਮਿਲ ਗਿਆ ਰੂਹ ਦਾ ਹਾਣੀ,
    ਹਾਏ ਜਿਸ ਨੇ ਮੇਰੀ ਰਮਜ਼ ਪਛਣੀਂ,
    ਜਿਸ ਨੂੰ ਰਜਨੀਂ ਦਾ ਪੀੜ੍ਹ ਫਬੇਂਦਾ,
    ਤੇ ਉਸਦੇ ਮਨ ਭਾਵੇ ਕਿਲਕਾਰੀ ਕਿਉਂ |
    ਏਨੀ ਬੇਰੁਜ਼ਗਾਰੀ ਕਿਉਂ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!