ਬੈਠੇ ਸੇਠ ਨਾ ਜੇ ਝਾੜ ਗੱਦੀ,
ਵਿੱਚ ਬਜ਼ਾਰ ਦੇ ਖੋਹਲ ਦੁਕਾਨ ਭਗਤਾ।
ਕੁੱਤੇ ਬਿੱਲੇ ਜਾਂਦੇ ਚੱਟ ਸੌਦਾ,
ਜਾਂਦਾ ਸਭ ਕੁਝ ਹੋ ਵਿਰਾਨ ਭਗਤਾ।
ਸੁੰਨੀ ਛੱਡ ਦੁਕਾਨ ਨਾ ਕਮਾਈ ਹੋਵੇ,
ਢਿੱਡ ਭਰ ਨਾ ਹੋਵੇ ਪਰਿਵਾਰ ਤਾਈਂ।
ਪੜ੍ਹੇ ਪਾਠ ਨਾ ਭੋਗ ਕੀ ਪਾਊ ਪਾਠੀ,
ਬੋਝਲ਼ ਤਨ ਨਾ ਘੋੜਸਵਾਰ ਤਾਈਂ।
ਨਾਲ ਭਾਰ ਦੇ ਵੀ ਲੱਦੇ ਹੋਏ ਗਧੇ,
ਆਦਤ ਛੱਡਣ ਨਾ ਟੀਟਣੇ ਚਲਾਉਣ ਵਾਲੀ।
ਲਗਾਮਾਂ ਜਾਣ ਜੇ ਕਸੀਆਂ ਮੁੱਢ ਤੋਂ ਹੀ,
ਚਿੰਤਾ ਰਹੇ ਨਾ ਕੋਈ ਘਬਰਾਉਣ ਵਾਲੀ।
ਅੱਕ ਹੋਣ ਨਾ ਮਿੱਠੇ ਪਹਾੜ ‘ਤੇ ਵੀ,
ਛਾਲ਼ਾਂ ਪੁੱਠੀਆਂ ਨਾ ਲੂੰਬੜ ਭੁਲਾਉਣ ਕਦੇ।
ਡੱਬੂ ਬਦਲ ਕੇ ਵੀ ਲੱਖ ਥਾਂਵਾਂ,
ਅੱਗ ਲਾਉਣੀ ਨਾ ਭੁੱਲਣੀ ਚਾਹੁੰਣ ਕਦੇ।
……………….
ਬਰਾੜ-ਭਗਤਾ ਭਾਈ ਕਾ
1-604-751-1113