18.3 C
United Kingdom
Friday, June 26, 2026

More

    ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ

    ਸੰਗਰੂਰ 1 ਜੁਲਾਈ (ਕੁਲਵੰਤ ਛਾਜਲੀ)
    ਸਾਹਿਤ ਸਭਾ ਸੁਨਾਮ ਵੱਲੋਂ ਗੁਲਾਬੀ ਬਾਗ ਵਿਖੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ। ਜਿਸ ਵਿੱਚ ਪੰਜਾਬੀ ਜਬਾਨ ਅਤੇ ਪੰਜਾਬੀ ਭਾਸ਼ਾ ਨੂੰ ਮਿੱਠੀਆਂ ਲੋਰੀਆਂ ਦੇਣ ਵਾਲੇ ਪੰਜਾਬੀ ਦੇ ਆਲਮੀ ਸਾਹਿਤਕਾਰ ਜਨਾਬ ਅਮੀਨ ਮਲਿਕ ਅਤੇ ਹਮਦਰਦਵੀਰ ਨੌਸ਼ਹਿਰਵੀ ਅਤੇ ਅਵਤਾਰ ਸਿੰਘ ਕਲਾਝਾੜ ਜੀ ਦੀ ਪਿਛਲੇ ਦਿਨੀ ਹੋਈ ਅਚਾਨਕ ਮੌਤ ਉੱਤੇ ਸ਼ਰਧਾਂਜਲੀ ਦੇਣ ਉਪਰੰਤ ਇੱਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ। ਸਭਾ ਦੀ ਪ੍ਰਧਾਨਗੀ ਸ੍ਰ. ਸੰਪੂਰਨ ਸਿੰਘ ਛਾਜਲੀ ਐਡਵੋਕੇਟ ਅਤੇ ਪ੍ਰੋ. ਦੇਵ ਸਿੰਘ ਨੇ ਕੀਤੀ। ਸਭਾ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਅਸਮਾਨੀ ਜੀ ਨੇ ਅਮੀਨਮਲਕ ਦੀ ਜੀਵਨੀ ਬਾਰੇ ਅਤੇ ਉਹਨਾਂ ਦੀ ਪੰਜਾਬੀ ਭਾਸ਼ਾ ਨੂੰ ਵਡਮੁੱਲੀ ਦੇਣ ਬਾਰੇ ਵਿਚਾਰ
    ਰੱਖੇ। ਅਮੀਨ ਮਲਕ ਪਾਕਿਸਤਾਨ ਦੇ ਲਹਿੰਦੇ ਪੰਜਾਬ ਵਿੱਚ ਜਨਮੇ ਸੀ ਪੰਜਾਬੀ ਮਾਂ ਬੋਲੀ ਨੂੰ ਲਿਖਣ ਅਤੇ ਪੜ੍ਹਨ ਦੇ ਬਹੁਤ ਸ਼ੈਦਾਈ ਸਨ, ਅੱਜ ਕੱਲ ਉਹ ਇੰਗਲੈਂਡ ਦੇ ਵਸਨੀਕ ਸਨ। ਸਭਾ ਦੇ ਸਰਪ੍ਰਸਤ ਜੰਗੀਰ ਸਿੰਘ ਰਤਨ ਨੇ ਅਵਤਾਰ ਸਿੰਘ ਕਾਲਾਝਾੜ ਅਤੇ ਨੌਸ਼ਹਿਰਵੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦਰਬਾਰਾ ਸਿੰਘ ਚੱਠੇ ਸ਼ੇਖਵਾਂ, ਬਲਵਿੰਦਰ ਸਿੰਘ, ਹਰਮੇਲ ਸਿੰਘ, ਭੋਲਾ ਸਿੰਘ ਸੰਗਰਾਮੀ,
    ਜਸਵੀਰ ਸਰਾਓ, ਜਸਵੰਤ ਅਸਮਾਨੀ, ਜੰਗੀਰ ਰਤਨ, ਅਸ਼ੋਕ ਕੁਮਾਰ, ਰਾਜਿੰਦਰ ਚਾਹ ਵਾਲਾ, ਪ੍ਰੇਮ ਸਿੰਘ, ਡਾ. ਅਮਨ, ਸਤਿਗੁਰ ਸੁਨਾਮੀ ਤੋਂ ਇਲਾਵਾ ਆਦਿ ਨੇ ਵੀ ਵਿਛੜ ਗਈਆਂ ਰੂਹਾਂ ਨੂੰ ਸ਼ਰਧਾਜਲੀ ਭੇਂਟ ਕੀਤੀ ਅਤੇ ਅਕਾਲ ਪੁਰਖ ਤੋਂ ਉਨ੍ਹਾਂ ਦੀ ਆਤਮਾਂ ਨੂੰ ਸ਼ਾਤੀ ਬਖਸ਼ਣ ਦੀ ਅਰਦਾਸ ਕੀਤੀ ਗਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!