17 C
United Kingdom
Sunday, June 21, 2026

More

    ਟਿਕ ਟੋਕ ਬੈਨ ਹੋਣ ‘ਤੇ ਮੋਬਾਈਲਾਂ ਚੋਂ ਨਿਕਲ ਕੇ ਲੋਕ ਆਪਸੀ ਤਾਲਮੇਲ ਵਧਾਉਣ ਲੱਗੇ – ਮਸਤੀ/ਉੱਪਲੀ/ਲਸਾੜਾ

    ਸੰਗਰੂਰ (ਕੁਲਵੰਤ ਛਾਜਲੀ)
    ਮੋਬਾਈਲ ਫੋਨ ਦੇ ਜਰੀਏ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਬਹੁਤ ਸਾਰੇ ਲੋਕ ਚਾਇਨਾ ਦੁਆਰਾ ਤਿਆਰ ਐਪ ਟਿਕ ਟੌਕ ਦਾ ਸਹਾਰਾ ਲੈ ਕੇ ਰਾਤੋ ਰਾਤ ਪ੍ਰਸਿੱਧ ਸਟਾਰ ਬਣਨ ਲਈ ਬਹੁਤ ਸਾਰੀਆਂ ਬੇਤੁਕੀਆਂ ਵੀਡੀਓ ਬਣਾ ਬਣਾ ਕੇ ਮੋਬਾਈਲ ਐਪ ਟਿਕ ਟੌਕ ਤੇ ਪਾ ਰਹੇ ਸਨ। ਟਿਕ ਟੌਕ ਦਾ ਭੂਤ ਹਰੇਕ ਉਮਰ ਦੇ ਵਿਅਕਤੀਆਂ ਅਤੇ ਜਨਾਨੀਆ ਤੇ ਬੱਚਿਆਂ ਉਪਰ ਸਵਾਰ ਸੀ। ਭਾਰਤ ਸਰਕਾਰ ਨੇ ਟਿਕ ਟੌਕ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਟਿਕ ਟੌਕ ਨੂੰ ਬੰਦ ਕਰਨ ਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਪ੍ਰਧਾਨ ਅਸ਼ੋਕ ਮਸਤੀ ਲਹਿਰਾਗਾਗਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਟਿਕ ਟੌਕ ਤੇ ਵੀਡੀਓ ਬਣਾ ਕੇ ਪਾਉਣ ਵਾਲੇ ਲੋਕਾਂ ਦੁਆਰਾ ਹਰੇਕ ਧਰਮ ਅਤੇ ਭਾਸ਼ਾ ਤੇ ਸੱਭਿਆਚਾਰ ਨੂੰ ਮਜਾਕ ਦਾ ਪਾਤਰ ਬਣਾ ਕੇ ਪੇਸ਼ ਕੀਤਾ ਜਾਂਦਾ ਸੀ। ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ ਨੇ ਕੇਂਦਰ ਸਰਕਾਰ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਟਿਕ ਟੌਕ ਨੂੰ ਹਮੇਸ਼ਾ ਲਈ ਬੰਦ ਕਰਨ ਤੇ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਟਿਕ ਟੌਕ ਤੇ ਪਾਏ ਜਾਣ ਵਾਲੇ ਵੀਡੀਓ ਆਪਸੀ ਤਾਲਮੇਲ ਦੇ ਵਿੱਚ ਤਰੇੜਾਂ ਪਾ ਰਹੇ ਸਨ। ਮਸ਼ਹੂਰ ਗੀਤਕਾਰ ਮੁਸਤਾਕ ਲਸਾੜਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਮੋਬਾਈਲ ਫੋਨ ਤੇ ਚੱਲਣ ਵਾਲੀਆਂ ਗੇਮਾਂ ਵੀ ਬੰਦ ਕਰ ਦੇਣੀਆਂ ਚਾਹੀਦੀਆਂ ਹਨ ਇਨ੍ਹਾਂ ਫਜੂਲ ਗੇਮਾਂ ਅਤੇ ਹੋਰ ਕਈ ਤਰ੍ਹਾਂ ਦੇ ਮੋਬਾਈਲ ਫੰਕਸ਼ਨਾ ਕਰਕੇ ਪੜਾਈ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਚਿੰਤਾ ਪ੍ਰਗਟ ਕੀਤੀ ਗਈ ਹੈ ਬੱਚਿਆਂ ਦੇ ਮਾਪਿਆਂ ਵੱਲੋਂ ਇਹ ਸ਼ਿਕਾਇਤ ਹਮੇਸ਼ਾ ਹੁੰਦੀ ਹੈ ਕਿ ਬੱਚੇ ਸਾਰਾ ਦਿਨ ਮੋਬਾਈਲ ਗੇਮ ਜਾ ਟਿਕ ਟੌਕ ਤੇ ਮਸਤ ਰਹਿੰਦੇ ਹਨ ਮੋਬਾਈਲ ਦੇ ਨਵੇਂ ਨਵੇਂ ਫਾਲਤੂ ਫੰਕਸ਼ਨਾ ਕਰਕੇ ਅਕਸਰ ਬੱਚਿਆਂ,ਔਰਤਾਂ,ਨੋਜਵਾਨਾਂ,ਬਜੁਰਗਾਂ ਵਿੱਚ ਤਕਰਾਰ ਚੱਲਦੀ ਰਹਿੰਦੀ ਹੈ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਚਾਇਨਾ ਦੁਆਰਾ ਤਿਆਰ ਕੀਤੇ ਗਏ ਵੀਡੀਓ ਐਪ ਟਿਕ ਟੌਕ ਨੂੰ ਹਮੇਸ਼ਾ ਲਈ ਬੰਦ ਕਰਨ ਦੇ ਫੈਸਲੇ ਦਾ ਬਹੁਤ ਸਾਰੇ ਲੋਕਾਂ ਨੇ ਸਵਾਗਤ ਕੀਤਾ ਹੈ। ਇਸ ਮੌਕੇ ਸਾਹਿਤਕਾਰ ਰਾਮਫਲ ਰਾਜਲਹੇੜੀ, ਗਾਇਕ ਮਾਸਟਰ ਭਗਵਾਨ ਹਾਂਸ, ਪ੍ਰਸਿੱਧ ਫੋਟੋਗ੍ਰਾਫਰ ਮਨਜੀਤ ਸਿੰਘ ਅੜਕਵਾਸ, ਗੀਤਕਾਰ ਗਿੱਲ ਅਕੋਈ ਵਾਲਾ, ਗਾਇਕ ਰਣਜੀਤ ਸਿੱਧੂ, ਜੱਗੀ ਧੂਰੀ, ਕੋਸਲਰ ਸੱਤਪਾਲ ਸਿੰਘ ਪਾਲੀ, ਧਾਰਮਿਕ ਆਗੂ ਕੇ ਕੇ ਬਾਂਸਲ,ਗੀਤਕਾਰ ਕਾਲਾ ਅਲੀਸ਼ੇਰ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!