17 C
United Kingdom
Sunday, June 21, 2026

More

    ਵੇਰਕਾ ਨੇ ਕੀਤਾ 10 ਰੁਪਏ ਵਾਲਾ ਦਹੀ ਦਾ ਪੈਕੇਟ ਲਾਂਚ

    ਲਾਕਡਾਊਨ ਦੌਰਾਨ ਖਰੀਦ ਕੀਤਾ 55 ਫੀਸਦੀ ਜਿਆਦਾ ਦੁੱਧ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਮਿਲਕ ਪਲਾਂਟ ਵੇਰਕਾ ਨੇ ਅੱਜ ਆਮ ਲੋਕਾਂ ਦੀ ਪਹੁੰਚ ਤੱਕ ਪਹੁੰਚਣ ਲਈ ਕੇਵਲ 10 ਰੁਪਏ ਦਾ ਪ੍ਰੋਟੀਨ ਭਰਪੂਰ 200 ਗਰਾਮ ਦਾ ਦਹੀ ਦਾ ਸਲਿਮਰ ਪੈਕੇਟ ਲਾਂਚ ਕੀਤਾ।
    ਇਸ ਮੌਕੇ ‘ਤੇ ਬੋਲਦਿਆਂ ਹਰਮਿੰਦਰ ਸਿੰਘ ਸੰਧੂ ਜਨਰਲ ਮੈਨੇਜਰ ਵੇਰਕਾ ਨੇ ਦੱਸਿਆ ਕਿ ਵੇਰਕਾ ਸਲਿਮਰ ਦਹੀ ਵਿੱਚ ਪ੍ਰੋਟੀਨ ਭਰਪੂਰ ਮਾਤਰਾ ਉਪਲਬੱਧ ਹੈ ਅਤੇ ਇਹ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਵਧਾਉਂਦਾ ਹੈ। ਸੰਧੂ ਨੇ ਕਿਹਾ ਕਿ ਕਰੋਨਾ ਵਾਇਰਸ ਨਾਲ ਆਮ ਲੋਕਾਂ ਦੀ ਆਰਥਿਕਤਾ ਨੂੰ ਭਾਰੀ ਸੱਟ ਵੱਜੀ ਹੈ ਅਤੇ ਉਨਾਂ ਦੀ ਆਮਦਨ ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ ਇਸ ਲਈ ਵੇਰਕਾ ਨੇ ਆਪਣੀ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਆਮ ਲੋਕਾਂ ਨੂੰ ਮਿਸ਼ਨ ਫਤਿਹ ਤਹਿਤ ਸਸਤੇ ਰੇਟ ਤੇ ਵਧੀਆ ਪੌਸ਼ਟਿਕ ਆਹਾਰ ਮੁਹੱਈਆ ਕਰਵਾਇਆ ਹੈ। ਉਨਾਂ ਦੱਸਿਆ ਕਿ ਮਾਰਕੀਟ ਵਿੱਚ ਘਟੀਆ ਕਿਸਮ ਦਾ ਖੁੱਲਾ ਦਹੀ ਵਿਕ ਰਿਹਾ ਹੈ, ਉਸ ਦੇ ਮੁਕਾਬਲੇ ਵਧੀਆ ਸਸਤਾ ਦਹੀ ਪੇਸ਼ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਲਾਕਡਾਊਨ ਦੌਰਾਨ ਕਿਰਸਾਨੀ ਦੀ ਬਾਂਹ ਫੜਣ ਲਈ ਵੇਰਕਾ ਵੱਲੋਂ 54ਫੀਸਦੀ ਵਾਧੂ ਦੁੱਧ ਦੀ ਖਰੀਦ ਕੀਤੀ ਗਈ ਹੈ ਅਤੇ ਲੋਕਾਂ ਵੱਲੋਂ ਵੀ ਵੇਰਕਾ ਦੇ ਉਤਪਾਦ ਖਰੀਦਣ ਦਾ ਚੰਗਾ ਹੁੰਗਾਰਾ ਮਿਲਿਆ ਹੈ। ਉਨਾਂ ਦੱਸਿਆ ਕਿ ਲਾਕਡਾਊਨ ਵਿੱਚ ਵੀ ਵੇਰਕਾ ਵੱਲੋਂ ਆਪਣੇ ਖਪਤਕਾਰਾਂ ਲਈ ਦੁੱਧ ਅਤੇ ਦੁੱਧ ਪਦਾਰਥਾਂ ਦੀ ਸਪਲਾਈ ਨਿਰਵਿਘਨ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਵੇਰਕਾ ਦੇ ਦੁੱਧ ਅਤੇ ਦੁੱਧ ਪਦਾਰਥਾਂ ਵਿੱਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ ਅਤੇ ਹੋਰ ਖਣਿਜ ਤੱਤਾਂ ਦੀ ਭਰਪੂਰ ਮਾਤਰਾ ਹੋਣ ਕਾਰਕੇ ਇਨਾਂ ਦੇ ਸੇਵਨ ਨਾਲ ਇਮਿਊਨਟੀ ਸਿਸਟਮ ਸੁਧਾਰ ਹੁੰਦਾ ਹੈ।

    ਇਸ ਮੌਕੇ ਨਰਿੰਦਰ ਸਿੰਘ ਚੇਅਰਮੈਨ ਮਿਲਕ ਯੂਨੀਅਨ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਕਿਸਾਨਾਂ ਦਾ ਦੁੱਧ ਪ੍ਰਾਈਵੇਟ ਡੇਅਰੀਆਂ ਨੇ ਖਰੀਦ ਕਰਨਾ ਬੰਦ ਕਰ ਦਿੱਤਾ ਸੀ ਪ੍ਰੰਤੂ ਵੇਰਕਾ ਨੇ ਕਿਸਾਨਾਂ ਦੀ ਦੁੱਧ ਖਰੀਦ ਕੇ ਡੇਅਰੀ ਨੂੰ ਹੋਣ ਵਾਲੇ ਭਾਰੀ ਆਰਥਿਕ ਨੁਕਸਾਨ ਤੋਂ ਬਚਾਇਆ ਹੈ। ਉਨਾਂ ਦੱਸਿਆ ਕਿ ਪਿਛਲੇਂ ਦਿਨੀਂ ਵੇਰਕਾ ਵੱਲੋਂ 200 ਗਰਾਮ ਦਹੀ ਕੱਪ ਦਾ ਭਾਅ 16 ਰੁਪਏ ਤੋਂ ਘਟਾ ਕੇ 15 ਰੁਪਏ ਕੀਤਾ ਗਿਆ ਅਤੇ 2 ਨਵੇਂ ਉਤਪਾਦ ਵੇਰਕਾ ਪਲੇਨ ਲੱਸੀ 20 ਰੁਪਏ ਪ੍ਰਤੀ ਲਿਟਰ ਅਤੇ ਵੇਰਕਾ ਸ਼ਾਹੀ ਦਹੀ 400 ਗਰਾਮ 32 ਰੁਪਏ ਪ੍ਰਤੀ ਕੱਪ ਸ਼ੁਰੂ ਕੀਤੇ ਗਏ ਹਨ।
    ਇਸ ਮੌਕੇ ਯਾਦਵਿੰਦਰ ਸਿੰਘ ਡਾਇਰੈਕਟਰ ਮਿਲਕਫੈਡ ਨੇ ਦੱਸਿਆ ਕਿ ਕਰੋਨਾ ਮਹਾਂਮਾਰੀ ਦੌਰਾਨ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਸੰਭਾਲਣ ਲਈ ਮਿਲਕਫੈਡ ਪੰਜਾਬ ਵੱਲੋਂ ਦੁੱਧ ਉਤਪਾਦਕਾਂ ਨੂੰ ਸਮੇਂ ਸਿਰ ਅਦਾਇਗੀਆਂ ਕਰਨ ਦੇ ਯਤਨ ਕੀਤੇ ਗਏ ਹਨ ਅਤੇ ਉਨਾਂ ਨੂੰ ਆਰਥਿਕ ਪੱਖੋਂ ਮਜਬੂਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਵੇਰਕਾ ਅੰਮ੍ਰਿਤਸਰ ਤੇ ਤਰਨਤਾਰਨ ਜਿਲਿਆਂ ਦੀਆਂ ਦੁੱਧ ਉਤਪਾਦਕ ਸਹਿਕਾਰੀ ਸਭਾਵਾਂ ਅਤੇ ਡੇਅਰੀ ਫਾਰਮਾਂ ਤੋਂ ਵਧੀਆ ਗੁਣਵੱਤਾ ਵਾਲਾ ਦੁੱਧ ਪ੍ਰਾਪਤ ਕਰਕੇ ਪ੍ਰੋਸੈਸ ਕਰਨ ਉਪਰੰਤ ਉਚ ਮਿਆਰੀ ਪੱਧਰ ਦੇ ਦੁੱਧ ਅਤੇ ਦੁੱਧ ਪਦਾਰਥ ਤਿਆਰ ਕਰਕੇ ਲੋਕਾਂ ਨੂੰ ਸਪਲਾਈ ਕਰ ਰਿਹਾ ਹੈ।
    ਇਸ ਮੌਕੇ ਅਜਾਇਬ ਸਿੰਘ ਡਾਇਰੈਕਟਰ, ਰਤਨ ਸਿੰਘ ਡਾਇਰੈਕਟਰ, ਜੋਗਿੰਦਰ ਸਿੰਘ ਡਾਇਰੈਕਟਰ, ਹਰਜੀਤ ਸਿੰਘ ਡਾਇਰੈਕਟਰ, ਪਲਵਿੰਦਰ ਸਿੰਘ, ਗੁਰਦੇਵ ਸਿੰਘ ਮੈਨੇਜਰ ਮਿਲਕ ਪਲਾਂਟ ਪ੍ਰੋਕਿਊਰਮੈਂਟ, ਪ੍ਰੀਤਪਾਲ ਸਿੰਘ ਸਿਵਿਆ ਇੰਚਾਰਜ ਮਾਰਕੀਟਿੰਗ, ਸਤਿੰਦਰ ਪ੍ਰਸ਼ਾਦ ਮੈਨੇਜਰ ਕੁਆਲਿਟੀ ਇੰਸ਼ੋਰੈਂਸ, ਵਿਜੈ ਕੁਮਾਰ ਗੁਪਤਾ, ਜਤਿੰਦਰਪਾਲ ਸਿੰਘ ਅਤੇ ਮੈਨੇਜਰ ਖਰੀਦ ਲਖਬੀਰ ਸਿੰਘ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!