ਬਰੈਂਪਟਨ / ਮਨਜੀਤ ਸਿੰਘ ਸਰਾਂ
ਬਰੈਂਪਟਨ ਸ਼ਹਿਰ ਦੇ ਇੱਕ 21 ਸਾਲਾ ਪੰਜਾਬੀ ਨੌਜਵਾਨ ਸੂਬੇਦਾਰ ਉਰਫ ਲਵਪੀ੍ਤ ਸਿੰਘ ਵੜਿੰਗ ਨੂੰ ਗੱਡੀ ਚਲਾੳੁਂਣ ਸਮੇ ਖਤਰ ਨਾਕ ਸਟੰਟ ਕਰਦੇ ਹੋਏ ਪੀਲ ਪੁਲੀਸ ਨੇ ਗਿਰਫਤਾਰ ਕੀਤਾ ਹੈ | ਇਸ ਸੂਬੇਦਾਰ ਦੀ ਇੱਕ ਵੀਡੀਉ ਵਾਇਰਲ ਹੋਈ ਸੀ | ਜਿਸ ਵਿੱਚ ਇਹ ਨੌਜਵਾਨ ਇੱਕ ਟੈ੍ਫਿਕ ਭਰੇ ਚੌਂਕ ਚ ਅਾਪਣੀ ਗੱਡੀ ਦੇ ਟਾਇਰਾਂ ਦੀਆਂ ਚੀਕਾਂ ਕਢਵਾ ਰਿਹਾ ਸੀ | ਜਿਸ ਨਾਲ ਟਾਇਰ ਸੜਨ ਕਰਕੇ ਪੂਰਾ ਚੌਂਕ ਧੂੰਏ ਨਾਲ ਭਰ ਗਿਅਾ ਸੀ | ਜਿਸਨੂੰ ਪੀਲ ਪੁਲੀਸ ਨੇ 21 ਜੂਨ 2020 ਨੂੰ ਡੈਰੀ ਰੋਡ ਤੇ ਗੋਰਵੇ ਡਰਾਈਵ ਤੋਂ ਗਿ੍ਫਤਾਰ ਕਰ ਲਿਅਾ ਸੀ |
ਪਤਾ ਲੱਗਿਆ ਹੈ ਕਿ ਇਸ ਸੂਬੇਦਾਰ ਦੀ 14 ਸਤੰਬਰ 2020 ਨੂੰ ਬਰੈਂਪਟਨ ਕੋਰਟ ਵਿੱਚ ਪੇਸ਼ੀ ਹੈ | ਪੀਲ ਪੁਲਿਸ ਨੇ ਦੱਸਿਆ ਹੈ ਕਿ ਇਸ ਨੂੰ ਖਤਰਨਾਕ ਡਰਾਈਵਿੰਗ ਤੇ ਸਟੰਟ ਕਰਨ ਦੇ ਦੋਸ਼ ਹੇਠ ਚਾਰਜ ਕੀਤਾ ਗਿਅਾ ਹੈ |ਅਜਿਹੀਅਾਂ ਫੁੱਕਰਪੰਥੀਅਾਂ ਨਾਲ ਬਰੈਂਪਟਨ ਚ ਹਰ ਰੋਜ ਹੁੰਦੇ ਹਾਦਸਿਆਂ ਦੀ ਗਿਣਤੀ ਚ’ ਲਗਾਤਾਰ ਵਾਧਾ ਹੋ ਰਿਹਾ ਹੈ | ਜਿਸ ਕਰਕੇ ਹੁਣ ਪੀਲ ਪੁਲੀਸ ਇਸ ਪ੍ਤੀ ਸਖਤ ਕਾਨੂੰਨ ਬਣਾਉਣ ਜਾ ਰਹੀ ਹੈ | ਅਜਿਹੇ ਬੰਦੇ ਜਿੱਥੇ ਖੁਦ ਲਈ ਤੇ ਅਾਪਣੇ ਮਾਪਿਆਂ ਲਈ ਪੇ੍ਸ਼ਾਨੀ ਦਾ ਕਾਰਣ ਬਣਦੇ ਹਨ | ਉੱਥੇ ਪੂਰੀ ਪੰਜਾਬੀ ਬਰਾਦਰੀ ਲਈ ਵੀ ਸ਼ਰਮਿੰਦਗੀ ਦਾ ਕਾਰਣ ਬਣਦੇ ਹਨ |