23.7 C
United Kingdom
Monday, June 22, 2026

More

    ਮਲਟੀਪਰਪਜ਼ ਹੈਲਥ ਵਰਕਰਾਂ ਵੱਲੋਂ ਸੰਘਰਸ਼ ਸ਼ੁਰੂ ਕਰਨ ਦੀ ਚਿਤਾਵਨੀ

    ਅਸ਼ੋਕ ਵਰਮਾ
    ਬਠਿੰੰਡਾ, 30ਜੂਨ।  ਮਲਟੀਪਰਪਜ਼ ਹੈਲਥ ਵਰਕਰਾਂ ਨੇ ਆਪਣੀਆਂ ਮੰਗਾਂ ਨਾਂ ਮੰਨਣ ਦੇ ਰੋਸ ਵਜੋਂ ਕਾਲਾ ਬਿੱਲੇ ਲਾਏ ਅਤੇ ਐਸਐਮਓ ਚਿਲਡਰਨ ਨੂੰ ਆਪਣੀਆਂ ਮੰਗਾਂ ਸੰਬੰਧੀ ਮੁੱਖ ਮੰਤਰੀ ਪੰਜਾਬ ਦੇ ਨਾਂ ‘ਤੇ ਐੱਸਐੱਮਓ ਧਨੌਲਾ ਡਾ. ਸਤਵੰਤ ਸਿੰਘ ਔਜਲਾ ਨੂੰ ਮੰਗ ਪੱਤਰ ਦਿੱਤਾ । ਆਗੂ ਜਸਵਿੰਦਰ ਸ਼ਰਮਾ ਅਤੇ ਹਰਜਿੰਦਰ ਕੌਰ ਨੇ ਕਿਹਾ ਕਿ ਸਿਹਤ ਵਿਭਾਗ ‘ਚ ਕੰਮ ਕਰਦੇ ਮਲਟੀਪਰਪਜ਼ ਸਿਹਤ ਕਾਮੇ ਮਹਿਕਮੇ ਦੀ ਰੀੜ ਦੀ ਹੱਡੀ ਹਨ। ਇਨਾਂ ਸਿਹਤ ਕਾਮਿਆਂ ਨੇ ਕੋਵਿਡ-19 ਦੌਰਾਨ ਮੂਹਰੀਲੀਆਂ ਕਤਾਰਾਂ ਆ ਕੇ ਕੰਮ ਕੀਤਾ ਹੈ ਪਰ ਅਫਸੋਸ ਦੀ ਗੱਲ ਹੈ ਕਿ ਤਨਦੇਹੀ ਦੇ ਨਾਲ ਕੰਮ ਕਰਨ ਦੇ ਬਾਵਜੂਦ ਇਨਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਨੂੰ ਹੱਲ ਕਰਨ ਵੱਲ ਸਰਕਾਰ ਬਿਲਕੁੱਲ ਹੀ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨਾਂ ਕਿਹਾ ਕਿ ਮਲਟੀਪਰਪਜ਼ ਹੈਲਥ ਵਰਕਰ ਮੇਲ, ਫੀਮੇਲ ਜੋ ਸਿਹਤ ਵਿਭਾਗ ‘ਚ ਕੰਮ ਕਰਦੇ ਹਨ ਉਹ ਠੇਕਾ ਆਧਾਰਤ ਹਨ, ਉਨਾਂ ਨੂੰ ਤੁਰੰਤ ਪੱਕਾ ਕੀਤਾ ਜਾਣਾ ਚਾਹੀਦਾ ਸੀ ਜੋ ਨਹੀਂ ਕੀਤਾ ਹੈ।
                     ਉਨਾਂ ਆਖਿਆ ਕਿ ਪੰੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਦਿਖਾਏ ਜਾ ਰਹੇ ਅਵੇਸਲੇਪਣ ਕਾਰਨ  ਵਰਕਰਾਂ ’ਚ ਰੋਸ ਪਾਇਆ ਜਾ ਰਿਹਾ ਹੈ ਅਤੇ ਊਹ ਸੰਘਰਸ਼ ਦੇ ਰੌਂਅ ਵਿੱਚ ਹਨ। ਆਗੂਆਂ ਨੇ ਮੰਗ ਕੀਤੀ ਕਿ ਨਵਨਿਯੁਕਤ ਮਲਟੀਪਰਪਜਜ਼ ਹੈਲਥ ਵਰਕਰ ਦਾ ਪਰਖਕਾਲ ਦਾ ਸਮਾਂ ਦੋ ਸਾਲ ਕੀਤਾ ਜਾਵੇ, ਮਲਟੀਪਰਪਜ ਹੈਲਥ ਵਰਕਰਾਂ ਨੂੰ ਕੋਵਿਡ-19 ਦੌਰਾਨ ਐਮਰਜੈਂਸੀ ਦੀ ਤਰਜ਼ ‘ਤੇ ਕੀਤੀਆਂ ਡਿਊਟੀਆਂ ਕਰਨ ਕਰਕੇ ਬਾਕੀ ਕੈਟਾਗਰੀਆਂ ਦੀ ਤਰਾਂ ਐਮਰਜੈਂਸੀ ਭੱਤਾ ਦਿੱਤਾ ਜਾਵੇ ਤੇ ਮਲਟੀਪਰਪਜ਼ ਹੈਲਥ ਵਰਕਰਾਂ ਦੇ ਕੰਮਾਂ ‘ਚ ਬੇਲੋੜੀ ਦਖਲਅੰਦਾਜੀ ਬੰਦ ਕੀਤੀ ਜਾਵੇ। ਉਨਾਂ ਕਿਹਾ ਕਿ ਪੀਐਫ, ਜੀਪੀਐਫ ਆਦਿ ਫੰਡ ਵੀ ਤੁਰੰਤ ਜਾਰੀ ਕੀਤੇ ਜਾਣ ਤੇ ਹੋਰ ਵੀ ਰਹਿੰਦੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ । ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾਂ ਮੰਨੀਆਂ ਤਾਂ ਸੰਘਰਸ਼ ਤੇਜ ਕੀਤਾ ਜਾਏਗਾ ਜਿਸ ਤੋਂ ਪੈਦਾ ਹੋਣ ਵਾਲੇ ਸਿੱਟਿਆਂ ਪ੍ਰਤੀ ਸਿਹਤ ਵਿਭਾਗ ਅਤੇ ਸਰਕਾਰ ਜਿੰਮੇਵਾਰ ਹੋਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!