ਮੋਗਾ ( ਮਿੰਟੂ ਖੁਰਮੀ)
ਸੀਨੀਅਰ ਕਪਤਾਨ ਪੁਲਿਸ ਸ੍ਰੀ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਪਤਾਨ ਪੁਲਿਸ (ਸਥਾਨਿਕ) ਮੋਗਾ ਰਤਨ ਸਿੰਘ ਬਰਾੜ ਨੇ ਅੱਜ ਮੇਨ ਚੌਕ ਬਾਘਾ ਪੁਰਾਣਾ ਵਿਖੇ ਪੁੱਜ ਕੇ ਉੱਥੇ ਤਾਇਨਾਤ ਪੁਲਿਸ ਮੁਲਾਜਮਾ ਦੀ ਹੌਸਲਾ ਅਫਜਾਈ ਕੀਤੀ ਤੇ ਨਾਕਾਬੰਦੀ ਦੀ ਚੈਕਿੰਗ ਕੀਤੀ।
ਇਸ ਤੋ ਇਲਾਵਾ ਡੀ.ਐਸ.ਪੀ.(ਡਿਟੈਕਟਿਵ) ਮੋਗਾ ਸ੍ਰੀ ਜੰਗਜੀਤ ਸਿੰਘ ਵੱਲੋ ਜਿਲ੍ਹਾ ਵਿੱਚ ਤਾਇਨਾਤ ਪੁਲਿਸ ਕਰਮਚਾਰੀਆ ਲਈ ਵਿਸ਼ੇਸ਼ ਖਾਣੇ ਦਾ ਪ੍ਰੰਬਧ ਕੀਤਾ, ਜਿਸ ਵਿੱਚ ਫਲ, ਫਰੂਟ, ਚਿਕਨ ਅਤੇ ਚੌਲ ਸ਼ਾਮਿਲ ਸਨ ਨੂੰ ਨਾਕੇ ਤੇ ਮੌਜੂਦ ਪੁਲਿਸ ਕਰਮਚਾਰੀਆ ਵਿੱਚ ਵਰਤਾਇਆ ਗਿਆ।
ਸ੍ਰੀ ਰਤਨ ਸਿੰਘ ਬਰਾੜ ਨੇ ਦੱਸਿਆ ਕਿ ਮੋਗਾ ਜਿਲ੍ਹਾ ਦੇ ਤਕਰੀਬਨ ਸਾਰੇ ਹੀ ਪਿੰਡਾ ਨੂੰ ਸੀਲ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਵਾਇਰਸ ਦੇ ਸਬੰਧੀ ਲਗਾਏ ਗਏ ਕਰਫਿਊ ਨੂੰ ਜਾਰੀ ਰੱਖਣ ਲਈ ਸਖਤੀ ਕਰਦੇ ਹੋਏ ਮੁੱਖ ਅਫਸਰ ਥਾਣਾ ਸਿਟੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਆਪਣੇ ਏਰੀਏ ਵਿੱਚ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤੀ ਕਰਦੇ ਹੋਏ 01 ਮੁਕੱਦਮਾ ਦਰਜ ਕੀਤਾ ਜਿਸਦੇ 15 ਦੋਸ਼ੀਆ ਨੂੰ ਮੌਕ ਤੇ ਹੀ ਗ੍ਰਿਫਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪਿੰਡਾ ਵੱਲੋ ਆਪਣੇ ਤੌਰ ਉਪਰ ਲਗਾਏ ਨਾਕਿਆ ਪਰ ਤਾਇਨਾਤ ਵਿਅਕਤੀਆਾ ਨੂੰ ਡੀ.ਐਸ.ਪੀ. ਸੁਖਵਿੰਦਰ ਸਿੰਘ ਸਪੈਸ਼ਲ ਕਰਾਈਮਸ ਮੋਗਾ ਵੱਲੋ ਮਾਸਕ ਅਤੇ ਸੈਨੀਟਾਈਜਰ ਵੰਡੇ ਗਏ ਅਤੇ ਉਹਨਾ ਨੂੰ ਕਾਰੋਨਾ ਬੀਮਾਰੀ ਸਬੰਧੀ ਤੇ ਨਾਕੇ ਸਬੰਧੀ ਡਿਊਟੀਆ ਤੋ ਜਾਣੂ ਕਰਵਇਆਂ ਗਿਆ, ਅਤੇ ਥਾਣਾ ਸਿਟੀ ਸਾਊਥ ਦੇ ਏਰੀਏ ਵਿੱਚ ਪੈਦਲ ਮਾਰਚ ਕਰਕੇ ਲੋਕਾ ਨੂੰ ਘਰ ਰਹਿਣ ਦੀ ਅਪੀਲ ਕੀਤੀ ਗਈ।
ਬੈਕਾ ਵਿੱਚ ਪੈਨਸ਼ਨ ਲੈਣ ਆ ਰਹੇ ਵਿਅਕਤੀਆ ਨੂੰ ਆਪਸੀ ਫਾਸਲਾ ਬਣਾ ਕੇ ਰੱਖਣ ਲਈ ਕਿਹਾ ਗਿਆ ਹੈ ਅਤੇ ਬੈਕਾਂ ਵਿੱਚ ਮੁਲਾਜਮ ਵੀ ਤਾਇਨਾਤ ਕੀਤੇ ਗਏ ਹਨ ਜੋ ਆਪਣੀ ਡਿਊਟੀ ਦੇ ਨਾਲ-ਨਾਲ ਲੋਕਾ ਦੇ ਇੱਕਠ ਨੂੰ ਅਲ਼ੱਗ-ਅਲੱਗ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਅੱਜ 10 ਲੋੜਵੰਦ ਪਰਿਵਾਰਾਂ ਨੂੰ ਸੁੱਕਾ ਅਤੇ 1000 ਪਰਿਵਾਰਾਂ ਨੂੰ ਪੱਕਾ ਭੋਜਨ ਮੁਹੱਈਆ ਕਰਵਾਇਆ ਗਿਆ। ਸ੍ਰੀ ਰਤਨ ਸਿੰਘ ਬਰਾੜ ਨੇ ਹੋਰ ਦੱਸਦਿਆਂ ਕਿਹਾ ਕਿ ਇਸ ਤੋ ਇਲਾਵਾ ਇੰਸ: ਜਸਵੰਤ ਸਿੰਘ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਵੱਲੋ ਆਪਣੇ ਏਰੀਏ ਵਿੱਚ 25 ਪਰਿਵਾਰਾ ਨੂੰ ਦਵਾਈਆ ਮੁਹੱਈਆ ਕਰਵਾਈਆ ਗਈਆ। ਹੁਣ ਤੱਕ ਜਿਲ੍ਹਾ ਮੋਗਾ ਜੋ ਲੋਕ ਕਰਫਿਊ ਦੀ ਉਲੰਘਣਾ ਕਰਦੇ ਹਨ ਉਹਨਾ ਵਿਰੁੱਧ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਵੱਲੋ 52 ਮੁੱਕਦਮੇ ਦਰਜ ਕਰਕੇ 158 ਕਰੀਬ ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ 11 ਵਹੀਕਲ ਬੰਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਲੋਕੀ ਹੁਣ ਇਸ ਕਰੋਨਾ ਵਾਈਰਸ ਨੂੰ ਟੱਕਰ ਦੇਣ ਲਈ ਇੱਕਜੁਟ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਹਲਕਾ ਨਿਹਾਲ ਸਿੰਘ ਵਾਲਾ ਦੇ ਅੱਧੀ ਦਰਜਨ ਦੇ ਕਰੀਬ ਪਿੰਡਾਂ ਦੇ ਮੁੱਖ ਰਸਤੇ ਬੰਦ ਕਰ ਦਿੱਤੇ ਹਨ ਲੋਕਾਂ ਦਾ ਕਹਿਣਾ ਹੈ ਕਿ ਇਹ ਲੋਕਾਂ ਦੀ ਭਲਾਈ ਵਾਸਤੇ ਹੀ ਕੀਤਾ ਜਾ ਰਿਹਾ ਹੈ। ਪਿੰਡ ਪੱਤੋ ਹੀਰਾ ਸਿੰਘ ਦੇ ਵੀ ਰਸਤੇ ਬੰਦ ਕੀਤੇ ਗਏ ਹਨ ਨਾਕੇ ਤੇ ਖੜੇ ਪਿੰਡ ਦੇ ਵਸਨੀਕਾਂ ਜਗਜੀਤ ਸਿੰਘ ਲਾਲ਼ੀ, ਸਿੰਕਦਰ ਸਿੰਘ, ਜਸਮੇਲ ਸਿੰਘ ਤੇ ਹਰੀਦੇਵ ਸਿੰਘ ਹੁਰਾਂ ਦਾ ਨੇ ਰਲ ਕੇ ਇਹ ਕਦਮ ਚੁੱਕਿਆ ਤਾਂ ਕਿ ਕੋਈ ਪਿੰਡ ਤੋ ਬਾਹਰਲਾ ਵਿਅਕਤੀ ਦਾਖਲ ਨਾ ਹੋਵੇ ਅਤੇ ਪਿੰਡ ਨੂੰ ਬਿਮਾਰੀ ਦੀ ਲਪੇਟ ਤੋ ਦੂਰ ਰੱਖਿਆ ਜਾਵੇ।
ਪਿੰਡ ਦੇ ਸਰਪੰਚ ਸ. ਅਮਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋ ਪਿੰਡ ਨੂੰ ਆਉਣ ਵਾਲੇ ਰਸਤੇ ਬੰਦ ਕਰਵਾਏ ਗਏ ਹਨ ਜਿਸ ਨਾਲ ਲੋਕਾਂ ਦਾ ਬਚਾਅ ਹੈ। ਪਿੰਡ ਖਾਈ ਦੇ ਸਰਪੰਚ ਪਰਗਟ ਸਿੰਘ ਤੇ ਜਗਤਾਰ ਸਿੰਘ ਪੰਚਾਈਤ ਮੈਬਰ ਨੇ ਕਿਹਾ ਕਿ ਇਸ ਪਿੰਡ ਦੇ ਲੋਕਾਂ ਦੀ ਭਲਾਈ ਵਾਸਤੇ ਹੀ ਕੀਤਾ ਗਿਆ ਹੈ ਕਿ ਲੋਕੀ ਆਪੋ ਆਪਣੇ ਘਰਾਂ ਚ ਸੁਰੱਖਿਅਤ ਰਹਿਣ। ਇਸੇ ਤਰ੍ਹਾਂ ਹਿੰਮਤਪੁਰੇ ਦੇ ਸਰਪੰਚ ਪੱਪੂ ਜੋਸ਼ੀ ਨੇ ਕਿਹਾ ਕਿ ਮੈਨੂੰ ਮੇਰੇ ਪਿੰਡ ਦੇ ਨਾਗਰਿਕਾਂ ਦੀ ਸਿਹਤ ਦੀ ਚਿੰਤਾ ਹੈ, ਇਹਨਾਂ ਕਰਕੇ ਹੀ ਮੈਂ ਆਪਣਾ ਪਿੰਡ ਸੀਲ ਕੀਤਾ ਹੈ।
ਪੀ.ਐਚ.ਸੀ ਪੱਤੋ ਹੀਰਾ ਸਿੰਘ ਦੇ ਸੀਨੀਅਰ ਮੈਡੀਕਲ ਅਫਸਰ ਡਾ ਸੰਜੇ ਪਵਾਰ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਲੋਕ ਜਾਗਰੂਕ ਹੋਏ ਹਨ ਇਸ ਤਰ੍ਹਾਂ ਲੋਕੀ ਬਿਮਾਰੀ ਦੀ ਲਪੇਟ ਤੋ ਦੂਰ ਰਹਿਣਗੇ। ਪਿੰਡ ਪੱਤੋ ਹੀਰਾ ਸਿੰਘ ਦੇ ਕਾਮਰੇਡ ਭੁਰ ਬਲਜਿੰਦਰ ਸਿੰਘ ਸਪੋਰਟਸ ਕਲੱਬ,ਦਸ਼ਮੇਸ ਵੈਲਫੇਅਰ ਕਲੱਬ ਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਲੋੜਵੰਦ ਲੋਕਾਂ ਨੂੰ ਲੰਗਰ ਵਰਤਾਇਆ ਜਾ ਰਿਹਾ
ਹੈ। ਪਿੰਡ ਦੇ ਨੌਜਵਾਨਾ ਵੱਲੋ ਇਹ ਸੇਵਾ ਹਾਲਾਤ ਨੂੰ ਮੱਦੇਨਜਰ ਰੱਖਦਿਆ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਨਗਰ ਪੰਚਾਇਤ ਕੋਟ ਈਸੇ ਖਾਂ ਅਤੇ ਫਤੇਹਗੜ੍ਹ ਪੰਜਤੂਰ ਵਲੋਂ ਆਪਣੇ ਆਪਣੇ ਇਲਾਕੇ ਦੇ ਏ ਟੀ ਐੱਮ ਅਤੇ ਬੈਂਕਾਂ ਚ ਦਵਾਈ ਦਾ ਛਿੜਕਾਅ ਕਰਕੇ ਉਸਨੂੰ ਸਾਫ਼ ਕੀਤਾ ਗਿਆ . ਐੱਸ ਐਚ ਓ ਸਦਾਰ ਮੋਗਾ ਕਰਮਜੀਤ ਸਿੰਘ ਵਲੋਂ ਅੱਜ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੇ ਪੈਕੇਟ ਵੰਡੇ ਗਏ ਜਿਸ ਚ ਪਿੰਡ ਦੇ ਸਰਪੰਚ ਜੁਗਰਾਜ ਸਿੰਘ ਅਤੇ ਪਿੰਡ ਦੇ ਹੋਰ ਸੱਜਣਾਂ ਨੇ ਉਹਨਾਂ ਦੀ ਮਦਦ ਕੀਤੀ ਗਈ ਹੈ।