ਗੁਰਸ਼ਰਨ ਕੌਰ ਦੇਵਗੁਣ
ਮਿੱਤਰਾ ਘੋਲ਼ ਹੈ ਜਿੰਦਗੀ,ਯਕੀਨਣ ਜਿੱਤ ਜਾਵੇਂਗਾ
ਹਿੰਮਤ ਅਤੇ ਹਾਲਾਤ ਦਾ ਸੰਗਾ੍ਮ ਜਾਰੀ ਰੱਖ
ਵਗਦੀਆਂ ਤੇਜ਼ ਹਵਾਵਾਂ ਤੇ ਗਿਲਾ ਨਾ ਜਰਾ ਕਰਨਾ
ਹਨੇਰੀਆਂ ਨੁੱਕਰਾਂ ‘ਚ ਲਾਉਣੇ ਚਿਰਾਗ ਜਾਰੀ ਰੱਖ
ਇੱਕ ਦਿਨ ਚੀਰ ਦੇਵੇਗੀ ਹਨੇਰੇ ਦੀ ਛਾਤੀ ਨੂੰ ਵੀ
ਦਿਲ ਵਿੱਚ ਬਲ਼ ਰਹੀ ਰੋਸ਼ਨ ਮਿਸਾ਼ਲ ਜਾਰੀ ਰੱਖ
ਵਕਤ ਪੌਣਾ ਨਹੀਂ ਰਹਿੰਦਾ ਸਵਾਇਆ ਡੂਢਾ ਵੀ ਹੁੰਦਾ ਏ
ਤੂੰ ਵਕਤ ਦੇ ਨਾਲ ਚੱਲਣ ਦੀ ਰਫ਼ਤਾਰ ਜਾਰੀ ਰੱਖ
ਖੌਰੂ ਪਾਉਣ ਦੇ ਲਹਿਰਾਂ ਨੂੰ ਜੇ ਪਾਉਂਦੀਆਂ ਦੇਵਗੁਣ
ਤੂੰ ਖਾਮੋਸ਼ ਰਹਿ , ਮਨ ਤਨ ਦਾ ਸੰਵਾਦ ਜਾਰੀ ਰੱਖ