17 C
United Kingdom
Sunday, June 21, 2026

More

    ਖਾਲੀ ਲਿਫ਼ਾਫ਼ੇ

    ਹੱਥ ਪੈਰੀਂ ਲਾਉਂਦੇ ਵੇਖੇ ਕਈ,
    ਕਈ ਪਿੱਛੇ ਪਿੱਛੇ ਫਿਰਦੇ ਸੀ।
    ਚੌਧਰ ਕਈਆਂ ਦੀ ਵੀ ਘੋਲ਼ ਗਿਆ,
    ਖੜ੍ਹੇ ਹੱਥ ਮਿਲਾਉਣ ਨੂੰ ਚਿਰਦੇ ਸੀ।

    ਦੋ ਮਿੰਟਾਂ ਵਿੱਚ ਹੀ ਖਿੱਲਰ ਗਈ,
    ਸੀ ਖਿੱਦੋ ਪਾਟੀਆਂ ਲੀਰਾਂ ਦੀ।
    ਸਭ ਖੇਲ ਮੁਕੱਦਰਾਂ ਦੇ ‘ਭਗਤਾ’,
    ਗੱਲ ਸੱਚੀ ਹੈ ਤਕਦੀਰਾਂ ਦੀ।

    ਫਿਰਨ ਬਣਾਉਂਦੇ ਫੋਕੀਆਂ ਟੌਹਰਾਂ ਜੋ,
    ਲੋਕਾਂ ਵਿੱਚ ਨਾਉਂ ਨੇਤਾਵਾਂ ਦੇ।
    ਦੱਸ ਕਿਹੜਾ ਲੱਗਦਾ ਆਖੇ,
    ਇੰਨ੍ਹਾਂ ਚੰਦ ਕੁ ਢੋਡਰ ਕਾਵਾਂ ਦੇ।

    ਗੱਲ ਕਰੀਏ ਕੀ ਬੇਸ਼ਰਮਾਂ ਦੀ,
    ਚੱਟ ਲਾਲ਼ਾਂ ਡੰਗ ਟਪਾ ਲੈਂਦੇ।
    ਕਰ ਚਮਚਾਗਿਰੀ ਇਹ ਹੋਰਾਂ ਦੀ,
    ਹੈ ਆਪਣਾ ਆਪ ਗੁਆ ਲੈਂਦੇ।
    ………..
    ਸੁਖਮੰਦਰ ਸਿੰਘ ਬਰਾੜ ‘ਭਗਤਾ ਭਾਈ ਕਾ’
    +1-604-751-1113

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!