17 C
United Kingdom
Sunday, June 21, 2026

More

    ਇਸ਼ਕ ਦੇ ਜੰਗਲ

    ਰਜਨੀ ਵਾਲੀਆ, ਕਪੂਰਥਲਾ

    ਅੱਜ ਫੇਰ ਤੇਰੇ ਇਸ਼ਕ ਦੇ ਜੰਗਲ ,
    ਨੇਂ ਕੀਤੀ ਬੇਰੁਖੀ |
    ਤੇਰੀ ਯਾਦ ਆਈ ਟੁੱਟ ਕੇ ਤੇ ਹੋ,
    ਗਈ ਆਂ ਮੈਂ ਦੁਖੀ |

    ਵਸਲ ਦੀ ਓ ਰਾਤ ਕਦ ਆਵੇਗੀ,
    ਜਾਣੇਂ ਓ ਖੁਦਾ |
    ਬੀਤ ਗਏ ਕਈ ਜਨਮ ਵੇ ਤੈਨੂੰ,
    ਮੈਥੋਂ ਹੋਇਆਂ ਜੁਦਾ |
    ਟੁੱਟਣਗੇ ਕਦ ਦੁੱਖ ਮੇਰੇ ਤੇ,
    ਹੋਵਾਂਗੀ ਕਦ ਮੈਂ ਸੁਖੀ |
    ਅੱਜ ਫੇਰ ਤੇਰੇ ਇਸ਼ਕ ਦੇ ਜੰਗਲ

    ਮੈਂ ਤੇਰੇ ਅੰੰਦਰ ਜਨਮਾਂ ਤੋਂ ਹਾਂ,
    ਮਘਦੀ ਪਈ ਵੇ |
    ਸੁਣ ਫੱਕਰਾ ਤੇਰੀ ਕੁੱਲੀ ਵਿੱਚ ਹੀ,
    ਜਗਦੀ ਪਈ ਹਾਂ |
    ਮੈਂ ਹੀ ਤੇਰੀ ਹੋਂਦ ਹਾਂ,
    ਮੈਂ ਹੀ ਹਾਂ ਤੇਰੀ ਧੁਖ-ਧੁਖੀ |
    ਅੱਜ ਫੇਰ ਤੇਰੇ ਇਸ਼ਕ ਦੇ ਜੰਗਲ

    ਤੂੰ ਔਗੁਣਾਂ ਭਰਿਆ ਤੇ ਮੈਂ ਤੇਰੀ,
    ਦਿੱਖ ਤੇ ਮਰਗੀ ਵੇ ਕਿਉਂ |
    ਤੇਰੇ ਨਾਂ ਦਾ ਚਿਰਾਗ ਦਿਲ ਚ ਜਗਾਇਆ,
    ਤੇ ਰਜਨੀ ਹੌਕਾ ਭਰਗੀ ਵੇ ਕਿਉਂ |
    ਤੇਰੀ ਝਲਕ ਲਈ ਸੱਜਣਾਂ,
    ਮੇਰੀ ਰੂਹ ਏ ਭੁੱਖੀ |
    ਅੱਗ ਫੇਰ ਤੇਰੇ ਇਸ਼ਕ ਦੇ ਜੰਗਲ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!