ਦੁੱਖਭੰਜਨ ਸਿੰਘ ਰੰਧਾਵਾ
0351920036369
ਨੀ ਅੱਜ ਮੈਂ ਕਮਰੇ ਕ ਬੰਦ ਹਾਂ,
ਤਨਹਾਈ ਮੇਰੇ ਨਾਲ ਹੈ |
ਇੱਕ ਸਾਹ ਦੀ ਜਿੰਦਗੀ ਜੀਉਣੀਂ ਏ ਬਸ,
ਬਿਨਾਂ ਤੇਰੇ ਮੇਰਾ ਏ ਹਾਲ ਹੈ |
ਮੇਰੇ ਸਾਹਵਾਂ ਦੇ ਬੀੜੇ ਢਿੱਲੇ ਨੇ ਹੋਏ,
ਮੇਰੇ ਨੈਣਾਂ ਦੇ ਬਿੰਦੂ ਵੀ ਸਿੱਲੇ ਨੇ ਹੋਏ,
ਤਾਂ ਹੀ ਤਾਂ ਹੱਥਾਂ ਚ ਰੁਮਾਲ ਹੈ |
ਨੀ ਅੱਜ ਮੈਂ ਕਮਰੇ ਚ ਬੰਦ ਹਾਂ
ਤੈਨੂੰ ਪੀੜਾਂ ਦੀ ਕੀ-ਕੀ ਦੱਸਾਂ ਕਹਾਣੀਂ,
ਜਿੱਤਿਆਂ ਦਾ ਨਈਂ ਮੈਂ ਹਰਿਆਂ ਦਾ ਹਾਣੀਂ,
ਜਿੱਤਿਆ ਕਿਉਂ ਨਈਂ ਏ ਮਲਾਲ ਹੈ |
ਨੀ ਅੱਜ ਮੈਂ ਕਮਰੇ ਕ ਬੰਦ ਹਾਂ
ਤੇਰੀ ਆਸ ਤੇ ਮੈਂ ਇੱਕ ਸਾਹ ਲਿਆ,
ਸਾਹ ਲੈ ਕੇ ਵੀ ਮੈਂ ਗਵਾ ਲਿਆ,
ਤੇਰਾ ਪਿਆਰ ਹੀ ਜੀਣ ਦੀ ਢਾਲ ਹੈ |
ਨੀ ਅੱਜ ਮੈਂ ਕਮਰੇ ਚ ਬੰਦ ਹਾਂ
ਅੱਜ ਟੀਸ ਤੇ ਚੀਸਾਂ ਦੇ ਕੀੜੇ ਪੈਣਗੇ,
ਹੰਝੂ ਅੱਖਰਾਂ ਦੀ ਅੱਖ ਚੋਂ ਵੀ ਵਹਿਣਗੇ,
ਧੁਖਦਾ ਸੀਨਾ ਅੱਜ ਤਾਂ ਹੀ ਲਾਲ ਹੈ |
ਨੀ ਅੱਜ ਮੈਂ ਕਮਰੇ ਚ ਬੰਦ ਹਾਂ
ਮੇਰੇ ਹੋਣ ਦੀ ਕਈਆਂ ਨੂੰ ਖਬਰ ਪਹੁੰਚ ਗਈ,
ਮੇਰੇ ਰੋਣ ਦੀ ਕਈਆਂ ਨੂੰ ਖਬਰ ਪਹੁੰਚ ਗਈ,
ਮੇਰੇ ਮਨ ਨੂੰ ਮੇਰਾ ਇੱਕੋ-ਇੱਕ ਸਵਾਲ ਹੈ |
ਨੀ ਅੱਜ ਮੈਂ ਕਮਰੇ ਚ ਬੰਦ ਹਾਂ
ਦੁੱਖਭੰਜਨ ਨੇ ਤੇਰਾ ਨਖਰਾ ਇੰਜ ਸਹਾਰਿਐ,
ਤੈਨੂੰ ਵੱਸਦੀ ਤੱਕਣ ਨੂੰ ਆਪਾ ਆਪਣਾ ਮਾਰਿਐ,
ਅੱਜ ਸਿਰ ਤੇ ਨੱਚਦਾ ਕਾਲ ਹੈ |
ਨੀ ਅੱਜ ਮੈਂ ਕਮਰੇ ਚ ਬੰਦ ਹਾ