14.8 C
United Kingdom
Monday, June 22, 2026

More

    ਬੁੱਤ

    ਐਡਵੋਕੇਟ ਸ਼ੁਕਰਗੁਜ਼ਾਰ ਸਿੰਘ

    ਮੈਂ ਸੁਣਿਆ ਸੀ…
    ‘ਬੁੱਤ’
    ਵਫ਼ਾਦਾਰ ਹੁੰਦੇ ਨੇ,
    “ਹਾਂ”
    ਪਰ ਕਦੀ ਪਰਖਿਓ…
    ਵਫ਼ਾਦਾਰੀ ਦੇ ਨਾਲ ਨਾਲ
    ਤਹਿਜ਼ੀਬਦਾਰ ਵੀ ਨੇ
    ਅਪਣੱਤ ਨਾਲ਼ ਵੀ ਭਰੇ ਨੇ
    ਤੇ
    ਸਮਝਦਾਰ ਵੀ ਨੇ।
    ਸੱਭ ਨੂੰ ਕੋਲ ਬਠਾ ਲੈਂਦੇ
    ਮੁਸਕੁਰਾਉਂਦੇ,
    ਖ਼ੁਸ਼ੀਆਂ ਵੰਡਦੇ,
    ਕਿਸੇ ਨੂੰ ਉੱਚਾ ਨੀਵਾਂ ਨਹੀਂ ਵਖਾਉਂਦੇ,
    ਸਗੋਂ..
    ਹਰ ਉਮਰ ਨੂੰ ਆਪਣਾ ਬਣਾਉਂਦੇ।
    ਇੱਕ ਬਾਤ ਹੋਰ…
    ਇਕ ਦੂਜੇ ਦੀ ਗੱਲ਼ ਨੂੰ ਸੁਣਕੇ
    ਨਾ ਰੋਂਦੇ,
    ਨਾ ਹੱਸਦੇ,
    ਨਾ ਕਿਸੇ ਨੂੰ ਦੱਸਦੇ
    ਨਿੰਦਾ ਚੁਗਲੀ ਤੋਂ ਖ਼ੁਦ ਨੂੰ ਬਚਾਉਂਦੇ
    ਲੜਾਈਆਂ ਝਗੜਿਆਂ ਤੋਂ ਤਾਂ ਕੋਹਾਂ ਦੂਰ
    ਤੇ
    ਕਲਾਕਾਰ ਵਲੋਂ ਦਿੱਤੇ ਸਰੂਪ ਨੂੰ ਮਾਣਦੇ
    ਚੌਧਰਪੁਣੇ ਬਾਰੇ ਨਾ ਸੋਚਦੇ
    ਨਾ ਵਿਚਾਰਦੇ
    ਬੱਸ
    ਹਰ ਇੱਕ ਦੇ ਯਾਰ ਹੁੰਦੇ ਨੇ
    ਬੁੱਤ ਤਾਂ ਸੱਚੀ ਵਫ਼ਾਦਾਰ ਹੁੰਦੇ ਨੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!