14.8 C
United Kingdom
Monday, June 22, 2026

More

    ਬੀ.ਕੇ.ਯੂ. ਡਕੌਂਦਾ 30 ਜੂਨ ਨੂੰ ਦੇਵੇਗੀ ਧਰਨਾ

    ਮਹਿਲ ਕਲਾਂ 29 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲਾ ਬਰਨਾਲਾ ਦੀ ਹੰਗਾਮੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਗਈ।ਜਿਸ ਵਿੱਚ ਦਰਸ਼ਨ ਸਿੰਘ ਉਗੋਕੇ ,ਗੁਰਦੇਵ ਸਿੰਘ ਮਾਂਗੇਵਾਲ ਅਤੇ ਬਲਵੰਤ ਸਿੰਘ ਉੱਪਲੀ ਵੱਲੋਂ ਸਾਂਝਾ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਕਿ ਪਿੰਡ ਧਨੇਰ ਦੇ ਗਰੀਬ ਕਿਸਾਨ ਨੇ ਜ਼ਮੀਨ ਠੇਕੇ ਤੇ ਲੈ ਕੇ ਝੋਨਾ ਲਾਇਆ ਸੀ ।ਉਸ ਪਿੰਡ ਦੇ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਉਸ ਤੇ ਸੁਹਾਗਾ ਫੇਰ ਦਿੱਤਾ ਅਤੇ ਨੰਗੇ ਹਥਿਅਾਰਾਂ ਦੀ ਨੁਮਾੲਿਸ਼ ਵੀ ਕੀਤੀ ਗੲੀ ਜਿਸ ਦੀ ਵੀਡੀਓ ਵੀ ਪੁਲਿਸ ਨੂੰ ਦੇ ਦਿਤੀ ਹੈ ਗਰੀਬ ਪਰਿਵਾਰ ਦੀ ਕੁੜੀ ਦੀ ਖਿੱਚ ਧੂਹ ਕੀਤੀ।ਜਿਸ ਦੀ ਅਰਜੀ ਥਾਣਾ ਮਹਿਲਕਲਾਂ ਪਹਿਲਾਂ ਦਿੱਤੀ ਗਈ ਸੀ ਅਤੇ ਮੁੱਖ ਥਾਣਾ ਅਫ਼ਸਰ ਮਹਿਲਕਲਾਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਸੀ ਕਿ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਪਰੰਤੂ ਅੱਜ ਕਈ ਦਿਨ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਥਾਣਾ ਮਹਿਲਕਲਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ।ਇਸ ਮਾਮਲੇ ਸਬੰਧੀ DSP ਮਹਿਲਕਲਾਂ ਨੂੰ ਵੀ ਮਿਲਣ ਗਏ ਸੀ ਪਰੰਤੂ ਉਹ ਦਫ਼ਤਰ ਨਾ ਹੋਣ ਕਾਰਨ ਮਿਲ ਨਹੀਂ ਸਕੇ। ੳੁਸ ਦਿਨ ਵੀ ਅੈਸਅੈਚਓ ਮਹਿਲਕਲਾਂ ਨੇ ਵਿਸ਼ਾਵਾਸ਼ ਦਿਤਾ ਸੀ ਕਿ ਕੋੲੀ ਵਧੀਕੀ ਨਹੀਂ ਕੀਤੀ ਜਾਵੇਗੀ ਝੋਨਾ ਲਾਉਣ ਸਮੇਂ ਵੀ ਡੀਅੈਸਪੀ ਮਹਿਲਕਲਾਂ ਦੀ ਸ਼ਹਿ ਤੇ ਪੁਲਿਸ ਕਰਮਚਾਰੀ ਝੋਨਾ ਲਾਉਣ ਤੋਂ ਰੋਕ ਆਏ ਅਤੇ ਲੇਬਰ ਨੂੰ ਉਨ੍ਹਾਂ ਦੇ ਕਹਿਣ ਤੇ ਰੋਕਿਆ ਗਿਆ। ਇਸ ਲਈ ਕਿਸਾਨ ਜਥੇਬੰਦੀ ਨੂੰ ਆਪ ਝੋਨਾ ਲਾਉਣਾ ਪਿਆ । ਗਰੀਬ ਕਿਸਾਨ ਜਿਸ ਨੇ ਠੇਕੇ ਤੇ ਜ਼ਮੀਨ ਲਈ ਅਤੇ ਠੇਕਾ ਵੀ 80 ਹਜ਼ਾਰ ਰੁਪਏ ਦੇ ਚੁੱਕੇ ਹਨ। ਉਨ੍ਹਾਂ ਦਾ ਕਾਫੀ ਨੁਕਸਾਨ ਪਹਿਲਾਂ ਵੀ ਹੋ ਚੁੱਕਾ ਹੈ ਜੇਕਰ ਪੁਲਿਸ ਪਰਸ਼ਾਸ਼ਨ ਨੇ ਕਾਰਵਾਈ ਨਾ ਕੀਤੀ ਤਾਂ ਹੋਰ ਵੀ ਆਰਥਿਕ ਨੁਕਸਾਨ ਹੋਣ ਦੀ ਸੰਭਾਵਨਾ ਹੈ।ਅਸੀਂ ਇੱਥੇ ਇਹ ਵੀ ਦੱਸਣਾ ਚਾਹੁੰਦੇ ਹਾਂ ਕਿ ਮਾਤਾ ਅਤੇ ਭਰਾਵਾਂ ਦਾ ਆਪਸ ਵਿੱਚ ਕਰਜਾ ਮੋੜਨ ਸਬੰਧੀ ਰੌਲਾ ਹੈ ਇਹ ਜ਼ਮੀਨ ਮਾਤਾ ਨੂੰ 30 ਲੱਖ ਕਰਜ਼ੇ ਦੇ ਬਦਲ ਵਿੱਚ ਛੱਡੀ ਹੋਈ ਹੈ ।ਉਹ ਆਪਸ ਵਿੱਚ ਬੈਠ ਕੇ ਨਿਬੇੜ ਸਕਦੇ ਸੀ ਪਰ ਜਦੋਂ ਕਿਸਾਨ ਨੇ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ ਤਾਂ ਉਨ੍ਹਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।ਜਥੇਬੰਦੀ ਸਮਝਦੀ ਹੈ ਕਿ ਠੇਕੇ ਤੇ ਪੈਲੀ ਲੈਣ ਵਾਲੇ ਕਿਸਾਨ ਨਾਲ ਸਰਾਸਰ ਧੱਕਾ ਹੈ। ਇਸ ਲਈ ਜਥੇਬੰਦੀ ਉਸਦੇ ਪੱਖ ਵਿੱਚ ਖੜੀ ਹੈ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।ਜਿਸ ਦੀ ਕੜੀ ਵਜੋਂ 30.06.20 ਨੂੰ DSP ਮਹਿਲ ਕਲਾਂ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ।ਇਸੇ ਤਰ੍ਹਾਂ ਹਰਦਾਸਪੁਰਾ ਦੀ ਇੱਕ ਔਰਤ ਦੇ ਪਿੰਡ ਦੇ ਹੀ ਕੁਝ ਵਿਅਕਤੀਅਾਂ ਨੇ ਸੱਟਾਂ ਮਾਰੀਆਂ ਅਤੇ ਬਾਂਹ ਤੋੜ ਦਿੱਤੀ ।ਉਸਦੀ ਦਰਖਾਸਤ ਦਿੱਤੀ ਨੂੰ ਵੀ ਕਈ ਦਿਨ ਹੋ ਗਏ ਹਨ,ਉਸ ਤੇ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ।ਇਸ ਲਈ ਜਥੇਬੰਦੀ ਅੰਦਰ ਪੁਲਿਸ ਪਰਸ਼ਾਸ਼ਨ ਦੀ ਢਿੱਲੀ ਕਾਰਵਾਈ ਤੇ ਰੋਸ ਪਾਇਆ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!