17 C
United Kingdom
Monday, June 22, 2026

More

    ਪਾਤੜਾਂ ਦੀ ਕਬਾੜ ਮਾਰਕੀਟ ਵਿੱਚ ਵੱਡੇ ਗੋਲਮਾਲ ਦਾ ਸ਼ੱਕ

    ਨਵੀਆਂ ਗੱਡੀਆਂ ਦੀ ਵੱਢ ਟੁੱਕ ਕਰਕੇ ਬਣਾ ਦਿੱਤਾ ਜਾਂਦਾ ਕਬਾੜ
    ਪਾਤੜਾਂ (ਭੁਪਿੰਦਰਜੀਤ ਮੌਲਵੀਵਾਲਾ )

    ਉੱਤਰੀ ਭਾਰਤ ਵਿੱਚ ਪੁਰਾਣੀਆਂ ਕਾਰਾਂ ਦੀ ਵੇਚ ਖ਼ਰੀਦ ਲਈ ਮਸ਼ਹੂਰ ਪਾਤੜਾਂ ਦੇ ਕਾਰ ਬਾਜ਼ਾਰ ਵਿੱਚ ਕਾਰਾਂ , ਗੱਡੀਆਂ ਦੇ ਪੁਰਾਣੇ ਸਪੇਅਰ ਪਾਰਟਸ ਦਾ ਕੰਮ ਕਰਨ ਵਾਲਿਆਂ ਵੱਲੋਂ ਵੱਡਾ ਗੋਲਮਾਲ ਕੀਤਾ ਜਾ ਰਿਹਾ ਹੈ । ਕਬਾੜ ਦੇ ਨਾਮ ਉੱਤੇ ਕੰਮ ਕਰਨ ਵਾਲੇ ਇਨ੍ਹਾਂ ਦੁਕਾਨਦਾਰਾਂ ਵੱਲੋਂ ਪਰਦੇ ਓਹਲੇ ਕੀਤਾ ਜਾ ਰਿਹਾ ਕੰਮ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਮਹਿੰਗੇ ਮੁੱਲ ਦੀਆਂ ਕਾਰਾਂ ਦੇ ਸਪੇਅਰ ਪਾਰਟਸ ਕਬਾੜ ਦੀਆਂ ਦੁਕਾਨਾਂ ਤੋਂ ਸਸਤੇ ਭਾਵਾਂ ਉੱਤੇ ਮਿਲ ਜਾਣ ਕਾਰਨ ਪੰਜਾਬ ਤੇ ਹਰਿਆਣਾ ਦੇ ਦੂਰ ਦੁਰਾਡੇ ਦੇ ਸ਼ਹਿਰਾਂ ਵਿੱਚੋਂ ਲੋਕ ਵੱਡੇ ਵੱਡੇ ਸ਼ੋਅਰੂਮਾਂ ਨੂੰ ਛੱਡ ਕੇ ਸ਼ਹਿਰ ਵਿੱਚ ਚੱਲਦੀਆਂ ਕਬਾੜ ਦੀਆਂ ਕੁਝ ਦੁਕਾਨਾਂ ਉੱਤੇ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਇੰਨੇ ਵੱਡੇ ਪੱਧਰ ਉੱਤੇ ਕਬਾੜ ਦੇ ਕੰਮ ਦੀਆਂ ਚੱਲ ਰਹੀਆਂ ਦੁਕਾਨਾਂ ਉੱਤੇ ਵਿਕਰੀ ਲਈ ਆਉਂਦਾ ਸਾਮਾਨ ਬੁਝਾਰਤ ਬਣਿਆ ਹੋਇਆ ਹੈ ਜਿਸ ਕਰਕੇ ਸ਼ੱਕ ਦੀ ਸੂਈ ਮਾਮਲੇ ਵਿੱਚ ਗੜਬੜ ਦਾ ਇਸ਼ਾਰਾ ਕਰਦੀ ਨਜ਼ਰ ਆਉਂਦੀ ਹੈ ।
    ਜਾਣਕਾਰੀ ਅਨੁਸਾਰ ਕਰੀਬ ਦੋ ਦਹਾਕੇ ਪਹਿਲਾਂ ਸ਼ਹਿਰ ਵਿੱਚ ਪੁਰਾਣੀਆਂ ਕਾਰਾਂ ਦੀ ਵੇਚ ਖਰੀਦ ਦਾ ਕੰਮ ਕੁਝ ਲੋਕਾਂ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਐੱਨਸੀਆਰ ਦੇ ਇਲਾਕੇ ਵਿੱਚੋਂ ਗੱਡੀਆਂ ਖ਼ਰੀਦ ਕਰਕੇ ਪਾਤੜਾਂ ਲਿਆ ਕੇ ਉਨ੍ਹਾਂ ਦੀ ਲੋੜੀਂਦੀ ਮੁਰੰਮਤ ਕਰਨ ਮਗਰੋਂ ਵੇਚ ਦਿੱਤੀਆਂ ਜਾਂਦੀਆਂ ਸਨ । ਕਾਰ ਬਾਜ਼ਾਰ ਦਾ ਕੰਮ ਚਰਚਾ ਵਿੱਚ ਆਉਣ ਮਗਰੋਂ ਗੱਡੀਆਂ ਦੀ ਮੁਰੰਮਤ ਦੇ ਕਾਰੀਗਰਾਂ ਅਤੇ ਹੋਰ ਸਾਜ਼ੋ ਸਾਮਾਨ ਦੀਆਂ ਦੁਕਾਨਾਂ ਦਾ ਵੀ ਸ਼ਹਿਰ ਵਿੱਚ ਵੱਡੇ ਪੱਧਰ ਉੱਤੇ ਬੋਲਬਾਲਾ ਹੋ ਗਿਆ। ਇਸ ਦੌਰਾਨ ਕਾਰਾਂ, ਗੱਡੀਆਂ ਦੇ ਸਪੇਅਰ ਪਾਰਟਸ ਕਬਾੜ ਦੇ ਭਾਅ ਵੇਚਣ ਵਾਲੀਆਂ ਦੋ ਦਰਜਨ ਦੇ ਕਰੀਬ ਦੁਕਾਨਾਂ ਹੋਂਦ ਵਿੱਚ ਆਈਆਂ । ਛੋਟੀਆਂ ਕਾਰਾਂ ਤੋਂ ਲੱਗ ਕੇ ਵੱਡੀਆਂ ਲਗਜ਼ਰੀ ਗੱਡੀਆਂ ਦਾ ਸਾਮਾਨ ਕਬਾੜ ਦੇ ਰੂਪ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਵੇਚਿਆ ਜਾਣਾ ਪਿਛਲੇ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਕਬਾੜ ਦਾ ਕੰਮ ਕਰਨ ਵਾਲੇ ਕੁਝ ਕੁ ਦੁਕਾਨਦਾਰਾਂ ਨੂੰ ਛੱਡ ਕੇ ਜ਼ਿਆਦਾਤਰ ਵੱਲੋਂ ਬਾਹਰੋਂ ਖਰੀਦ ਕੇ ਲਿਆਂਦੀਆਂ ਜਾਂਦੀਆਂ ਗੱਡੀਆਂ ਦੀ ਵੱਢ ਟੁੱਕ ਕਰਕੇ ਇਕੱਲੇ ਇਕੱਲੇ ਪਾਰਟਸ ਨੂੰ ਵੇਚਿਆ ਜਾਂਦਾ ਹੈ । ਇਸ ਧੰਦੇ ਨਾਲ ਜੁੜੇ ਇੱਕ ਵਿਅਕਤੀ ਨੇ ਆਪਣਾ ਨਾਂ ਨਾ ਛਾਪੇ ਜਾਣ ਦੀ ਸ਼ਰਤ ਉੱਤੇ ਦੱਸਿਆ ਕਿ ਕਬਾੜੀਆਂ ਵੱਲੋਂ ਲਿਆਂਦੀਆਂ ਜਾਂਦੀਆਂ ਜ਼ਿਆਦਾਤਰ ਗੱਡੀਆਂ ਉੱਤਰ ਪ੍ਰਦੇਸ਼ ਦੇ ਮੇਰਠ ਅਤੇ ਦਿੱਲੀ ਤੋਂ ਲਿਆਂਦੀਆਂ ਜਾਂਦੀਆਂ ਹਨ । ਕਬਾੜ ਦੇ ਰੂਪ ਵਿੱਚ ਪੁਰਾਣੀਆਂ ਗੱਡੀਆਂ ਖਰੀਦਣ ਦੇ ਨਾਮ ਉੱਪਰ ਚੋਰੀ ਹੋਈਆਂ ਗੱਡੀਆਂ ਵੀ ਮਾਰਕੀਟ ਵਿੱਚ ਆਮ ਪਹੁੰਚਦੀਆਂ ਹਨ ਜਿਨ੍ਹਾਂ ਦੀਆਂ ਨੰਬਰ ਪਲੇਟਾਂ ਸਮੇਤ ਇੰਜਣ ਤੇ ਚਾਸੀ ਨੰਬਰ ਇਨ੍ਹਾਂ ਕਬਾੜੀਆਂ ਵੱਲੋਂ ਤਰੁੰਤ ਗਾਇਬ ਕਰ ਦਿੱਤੇ ਜਾਂਦੇ ਹਨ ।
    ਥਾਣਾ ਮੁਖੀ ਪਾਤੜਾਂ ਇੰਸਪੈਕਟਰ ਗੁਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਟੀ ਪੁਲਸ ਨੇ ਬਿਨਾਂ ਨੰਬਰ ਤੋਂ ਇੱਕ ਵਧੀਆ ਹਾਲਤ ਵਿੱਚ ਇਨੋਵਾ ਕ੍ਰਿਸਟਾ ਗੱਡੀ ਫੜ੍ਹੀ ਸੀ ਜਿਸ ਦੀ ਪੜਤਾਲ ਕੀਤੀ ਜਾ ਰਹੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!