ਅੰਮ੍ਰਿਤਸਰ (ਰਾਜਿੰਦਰ ਰਿਖੀ)
ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਬਾਬਾ ਬਕਾਲਾ ਸਾਹਿਬ ਅੰਦਰ ਜਮਹੂਰੀ ਕਿਸਾਨ ਸਭਾ ਤੇ ਦਿਹਾਤੀ ਮਜ਼ਦੂਰ ਸਭਾ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਿੰਨਾ ‘ਚ ਤਿੰਮੋਵਾਲ, ਰਾਏਪੁਰ ਖੁਰਦ, ਤਰਸਿੱਕਾ, ਭੋਰਸ਼ੀ ਰਾਜਪੂਤਾਂ, ਭੋਰਸ਼ੀ ਬ੍ਰਾਹਮਣਾ, ਰਤਨਗੜ੍ਹ, ਭਿੰਡਰ, ਉਦੋਨੰਗਲ, ਆਦਿ ਵਿੱਚ ਕਿਰਤੀ ਕਿਸਾਨਾਂ, ਮਜ਼ਦੂਰਾਂ ਨੂੰ ਇਕੱਠੇ ਕਰਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਖ਼ਿਲਾਫ਼ ਮੁਜ਼ਾਹਰੇ, ਨਾਅਰੇਬਾਜ਼ੀ, ਤੇ ਪੁਤਲੇ ਫੂਕੇ ਗਏ। ਇਹਨਾਂ ਮੁਜ਼ਾਹਰਿਆਂ ਦੀ ਅਗਵਾਈ ਕਰ ਰਹੇ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਗੁਰਮੇਜ ਸਿੰਘ ਤਿੰਮੋਵਾਲ, ਤਹਿਸੀਲ ਪ੍ਰਧਾਨ ਸਵਿੰਦਰ ਤਿੰਮੋਵਾਲ, ਦਿਹਾਤੀ ਮਜ਼ਦੂਰ ਸਭਾ ਵੱਲੋਂ ਕੇਂਦਰੀ ਕਮੇਟੀ ਮੈਂਬਰ ਗੁਰਨਾਮ ਦਾਊਦ, ਗੁਰਨਾਮ ਭਿੰਡਰ, ਪਲਵਿੰਦਰ ਮਹਿਸਮਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ, ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦਿਨੋਂ-ਦਿਨ ਲਗਾਤਾਰ ਵਾਧਾ ਕਰਕੇ ਆਮ ਲੋਕਾਂ ਦੀ ਜੇਬ ਤੇ ਦਿਨ ਦਿਹਾੜੇ ਡਾਕਾ ਮਾਰਿਆ ਜਾ ਰਿਹਾ। ਅੰਤਰਰਾਸ਼ਟਰੀ ਮਾਰਕੀਟ ਵਿੱਚ ਕੱਚੇ ਤੇਲ ਦੀ ਕ਼ੀਮਤ ਪ੍ਰਤੀ ਬੈਰਲ 40 ਡਾਲਰ ਤੋਂ ਵੀ ਘੱਟ ਹੈ। ਪ੍ਰੰਤੂ ਲਗਾਤਾਰ ਕੀਤੇ ਜਾ ਰਹੇ ਵਾਧੇ ਕਾਰਨ ਵੱਡੀਆਂ ਤੇਲ ਕੰਪਨੀਆਂ ਨੂੰ ਮੁਨਾਫ਼ੇ ਦਿੱਤੇ ਜਾ ਰਹੇ ਹਨ ਅਤੇ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਰਹੀ ਹੈ ਕਰੋਨਾ ਮਹਾਂਮਾਰੀ ਦੇ ਦਹਿਸ਼ਤੀ ਮਾਹੌਲ ਸਮੇਂ ਮੋਦੀ ਸਰਕਾਰ ਅਤੇ ਸੂਬੇ ਦੀ ਸਰਕਾਰ ਵਾਧੂ ਟੈਕਸ ਥੋਪ ਕੇ ਖਜ਼ਾਨਾ ਭਰਨ ਤੇ ਤੁਲੀਆਂ ਹੋਈਆਂ ਹਨ। ਕੋਰੋਨਾ ਕਾਰਨ ਲਾਕਡਾਊਂਨ ਕਾਰਨ ਬੁਰੀ ਤਰ੍ਹਾਂ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ । ਦੇਸ਼ ਦੀ ਕੇਂਦਰ ਸਰਕਾਰ ਦੀਆਂ ਗ਼ਲਤ ਸਾਮਰਾਜ ਪੱਖੀ ਨੀਤੀਆਂ ਕਾਰਨ ਲਗਾਤਾਰ ਲੋਕ ਗਹਿਰੇ ਆਰਥਿਕ ਸੰਕਟ ਵਿੱਚ ਫ਼ਸਦੇ ਜਾ ਰਹੇ ਹਨ। ਜਿਸ ਨਾਲ ਦੇਸ਼ ਅੰਦਰ ਮਹਿੰਗਾਈ ਹੋਰ ਵਧੇਗੀ ਅਤੇ ਕਿਰਤੀ ਜਮਾਤ ਲਈ ਰੋਜ਼ਮਰਾ ਦੀਆਂ ਜ਼ਰੂਰੀ ਵਸਤਾਂ ਲੈਣੀਆਂ ਹੋਰ ਮੁਸ਼ਕਿਲ ਹੋ ਜਾਣਗੀਆਂ। ਉਨ੍ਹਾਂ ਮੰਗ ਕੀਤੀ ਕੀਮਤਾਂ ਵਿਚ ਕੀਤਾ ਵਾਧਾ ਤੁਰੰਤ ਵਾਪਿਸ ਹੋਵੇ ਨਹੀਂ ਤਾਂ ਦੇਸ਼ ਦੇ ਲੋਕਾਂ ਨੂੰ ਲਾਕਡਾਊਨ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹਾਂ ਕਿਹਾ 30ਜੂਨ ਨੂੰ ਤਹਿਸੀਲ ਅੰਦਰ ਪੈਂਦੇ ਪੈਟਰੋਲ ਪੰਪਾਂ ਤੇ ਮਨੁੱਖੀ ਕੜੀ ਬਣਾ ਕੇ ਵਧੀਆ ਕੀਮਤਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਸਾਨੀ ਮਾਮਲਿਆਂ ਨੂੰ ਲੈ ਕੇ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਕੀਤੇ ਫ਼ੈਸਲਿਆਂ ਸੰਬੰਧੀ ਆਰਡੀਨੈਂਸ ਦੀਆਂ ਕਾਪੀਆਂ ਵੀ ਸਾੜੀਆਂ। ਸਰਕਾਰ ਨੇ ਬਿਜਲੀ ਬਿੱਲ 2020, ਖੇਤੀ ਮੰਡੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ, ਤੇ ਮਜ਼ਦੂਰਾਂ ਦੀ ਦਿਹਾੜੀ 12ਘੰਟੇ ਕਰਨ ਦੀ ਨਿਖੇਧੀ ਕੀਤੀ ਤੇ ਆਰਡੀਨੈਂਸ ਵਾਪਿਸ ਲੈਣ ਦੀ ਮੰਗ ਕੀਤੀ। ਉਨ੍ਹਾਂ ਬੋਲਦਿਆਂ ਕਿਹਾ ਕਿ ਕਿਰਤੀ ਕਿਸਾਨਾਂ, ਮਜ਼ਦੂਰਾਂ, ਨੂੰ ਇੱਕਮੁੱਠ ਹੋ ਕੇ ਸਰਕਾਰ ਦੇ ਲਏ ਫ਼ੈਸਲਿਆਂ ਨੂੰ ਫੇਲ੍ਹ ਕਰਨ ਲਈ ਸੂਬੇ ਵੱਲੋਂ 10ਕਮਿਉਨਿਸਟ ਪਾਰਟੀਆਂ ਦੇ ਫ਼ੈਸਲੇ ਦੇ ਸੱਦੇ ਤੇ ਕੀਤੇ ਜਾ ਰਹੇ 8ਜੁਲਾਈ ਨੂੰ DC ਅੰਮ੍ਰਿਤਸਰ ਦੇ ਦਫ਼ਤਰ ਦੇ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਨਾਲ਼ ਹੀ ਨਾਅਰਾਂ ਦਿੱਤਾ”””ਉੱਠ ਕਿਸਾਨਾਂ ਸੁੱਤਿਆਂ ,ਉੱਠਣ ਦਾ ਵੇਲਾ। ਮੁਜ਼ਾਹਰਿਆਂ ਵਿਚ ਹਾਜ਼ਰ ਸਾਥੀ , ਸੱਜਣ ਤਿੰਮੋਵਾਲ, ਸਰਬਜੀਤ ਭੋਰਸੀ, ਬਲਬੀਰ ਭੋਰਸੀ, ਫੋਜ਼ੀ ਲਖਵਿੰਦਰ ਰਾਏਪੁਰ, ਵਰਿੰਦਰ ਉਦੋਨੰਗਲ, ਆਤਮਾ ਸਿੰਘ ਰਤਨਗੜ,ਨਿਰਮਲ ਭਿੰਡਰ, ਨੋਜਵਾਨ ਆਗੂ ਹਰਮੀਤ ਦਾਊਦ,ਹਨੀ ਫੱਤੂਵਾਲ, ਗੁਰਜੰਟ ਮੁੱਛਲ,ਨਿਰਮਲ ਮੱਧ, ਹਰਪ੍ਰੀਤ ਤਿੰਮੋਵਾਲ, ਹਰਵੰਤ ਤਿੰਮੋਵਾਲ, ਆਦਿ ਦਰਜਨਾਂ ਸਾਥੀ ਹਾਜ਼ਰ ਸਨ