13.7 C
United Kingdom
Sunday, June 7, 2026

More

    ਮਾਤਾ ਜਸਵੀਰ ਕੌਰ ਜੀ ਨਮਿੱਤ ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ ਕਰਵਾਇਆ

    ਮਹਿਲ ਕਲਾਂ 28 ਜੂਨ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਨਾਨਕਸਰ ਸੰਪਰਦਾਇ ਦੇ ਮੋਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਮੁੱਖੀ ਨਾਨਕਸਰ ਕਲੇਰਾਂ ਦੇ ਬਹਿੰਗਮ ਭਾਈ ਬਲਜਿੰਦਰ ਸਿੰਘ ਉਰਫ਼ ਬਿੰਦਰ ਅਤੇ ਭਾਈ ਅਮਰਜੀਤ ਸਿੰਘ ਦੇ ਸਤਿਕਾਰਯੋਗ ਮਾਤਾ ਜਸਵੀਰ ਕੌਰ ਜੀ ਨਮਿੱਤ ਅੰਤਿਮ ਅਰਦਾਸ ਤੇ ਸਰਧਾਂਜਲੀ ਸਮਾਗਮ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਪਿੰਡ ਕਾਉਂਕੇ ਖੁਰਦ ਹੋਇਆ, ਜਿਸ ਸਮੇਂ ਭਾਈ ਬੱਗਾ ਸਿੰਘ ਹਜੂਰੀ ਰਾਗੀ ਜਥਾ ਨਾਨਕਸਰ ਕਲੇਰਾਂ ਝੋਰੜਾਂ ਨੇ ਵੈਰਾਗਮਈ ਕੀਰਤਨ ਕਰਕੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਮਾਤਾ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ, ਅੰਤਿਮ ਅਰਦਾਸ ਉਪਰੰਤ ਹੋਏ ਸਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਅਤੇ ਵਿਧਾਨ ਸਭਾ ਹਲਕਾ ਜਗਰਾਉਂ ਦੇ ਇੰਚਾਰਜ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਮਾਤਾ ਜਸਵੀਰ ਕੌਰ ਜੀ ਇੱਕ ਦਲੇਰ ਮਾ ਸਨ ਜਿਨ੍ਹਾਂ ਨੇ ਹਮੇਸ਼ਾ ਆਪਣੇ ਪਤੀ ਗੁਰਮੇਲ ਸਿੰਘ ਦੇ ਹਰ ਔਖੇ ਸਮੇ ਉਨਾ ਦਾ ਸਾਥ ਦਿੱਤਾ, ਉਨ੍ਹਾਂ ਨੇ ਕਿਹਾ ਕਿ ਆਪਾ ਆਪਣੀ ਮਾਂ ਦਾ ਕਰਜਾ ਅਸੀਂ ਸਾਰੀ ਉਮਰ ਨਹੀਂ ਲਾਹ ਸਕਦੇ ਕਿਉਂਕਿ ਆਪਾ ਨੂੰ ਛੋਟੇ ਹੁੰਦਿਆਂ ਨੂੰ ਸੁੱਕੇ ਥਾਂ ਪਾਉਂਦੇ ਸਨ ਪਰ ਆਪ ਗਿੱਲੇ ਥਾਂ ਸੋਦੇ ਸਨ, ਉਨਾ ਨੇ ਕਿਹਾ ਮਾਤਾ ਜਸਵੀਰ ਕੌਰ ਵਰਗੀ ਦਲੇਰ ਅਤੇ ਸਾਰਿਆ ਗੁਣਾਂ ਨਾਲ ਭਰਪੂਰ ਮਾ ਸਾਨੂੰ ਸਾਰਿਆਂ ਨੂੰ ਰੱਬ ਦੇਵੇ,ਉਨਾ ਨੇ ਕਿਹਾ ਕਿ ਉਹਨਾਂ ਦੀ ਪ੍ਰੇਰਨਾ ਸਦਕਾ ਉਨਾ ਦੇ ਵੱਡੇ ਸਪੁੱਤਰ ਸਿੱਖੀ ਦਾ ਪ੍ਰਚਾਰ ਕਰਨ ਭਾਈ ਬਲਜਿੰਦਰ ਸਿੰਘ ਉਰਫ਼ ਬਿੰਦਰ ਨਾਨਕਸਰ ਭਗਤੀ ਦੇ ਘਰ ਨਾਨਕਸਰ ਕਲੇਰਾਂ ਤੇ ਝੋਰੜਾਂ ਵਿਖੇ ਬਹਿੰਗਮ ਤੋਰ ਤੇ ਸੇਵਾ ਸਿਮਰਨ ਕਰ ਰਹੇ ਹਨ ,ਇਸ ਮੌਕੇ ਭਾਈ ਹਰਨੇਕ ਸਿੰਘ ਨੇ ਦੱਸਿਆ ਕਿ ਮਾਤਾ ਜਸਵੀਰ ਕੌਰ ਦਾ ਸਮੁੱਚਾ ਪਰਿਵਾਰ ਹਮੇਸ਼ਾ ਹੀ ਨਾਨਕਸਰ ਕਲੇਰਾਂ ਤੇ ਝੋਰੜਾਂ ਵਿਖੇ ਸੇਵਾ ਸਿਮਰਨ ਕਰਨ ਲਈ ਜਾਦੇ ਸਨ ਮਾਤਾ ਜੀ ਵਲੋਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਹਰ ਬੁੱਧਵਾਰ ਵਾਲੇ ਦਿਨ ਅਮ੍ਰਿੰਤ ਵੇਲੇ ਉਠ ਕੇ ਪ੍ਰਸਾਦਾ ਤਿਆਰ ਕਰਕੇ ਨਾਨਕਸਰ ਝੋਰੜਾਂ ਵਿਖੇ ਪਹੁੰਚ ਦਾ ਕਰਦੇ ਸਨ ਮਾਤਾ ਜੀ ਹਰ ਵੇਲੇ ਹੀ ਗੁਰਬਾਣੀ ਦਾ ਜਾਪ ਕਰਦੇ ਰਹਿੰਦੇ ਸਨ ਇਸ ਮੌਕੇ ਉਨ੍ਹਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਓ ਐਸ ਡੀ ਅੰਕਿਤ ਬਾਸਲ ਵੱਲੋਂ ਭੇਜਿਆ ਸੋਕ ਸੰਦੇਸ ਪੜ ਕੇ ਸੁਣਾਇਆ ਗਿਆ, ਮਾਤਾ ਜਸਵੀਰ ਕੌਰ ਦੀ ਯਾਦ ਵਿੱਚ ਵੱਖ ਵੱਖ ਧਾਰਮਿਕ ਅਸਥਾਨਾਂ ਨੂੰ ਮਾਇਆ ਭੇਟ ਕੀਤੀ, ਇਸ ਮੌਕੇ ਬਾਬਾ ਕਰਨੈਲ ਸਿੰਘ ਝੋਰੜਾਂ, ਸੰਤ ਬਾਬਾ ਗੁਰਚਰਨ ਸਿੰਘ,ਕਥਾ ਵਾਚਕ ਸਤਨਾਮ ਸਿੰਘ ਭਦੌੜ,ਮਨਵੀਰ ਸਿੰਘ, ਅਮਰਜੀਤ ਸਿੰਘ ਇੰਗਲੈਂਡ ਵਾਲੇ, ਲਸਮਣ ਸਿੰਘ ਰਸੂਲਪੁਰ, ਬਲਜਿੰਦਰ ਸਿੰਘ ਸਿੱਧਵਾਂ ਕਲਾਂ, ਕਾਕਾ ਗਰੇਵਾਲ, ਜਗਜੀਤ ਸਿੰਘ ਸਰਪੰਚ ਕਾਉਕੇ, ਸਰਪੰਚ ਕੁਲਵੰਤ ਸਿੰਘ ਕਾਉਂਕੇ ਖੁਰਦ, ਚਰਨਜੋਤ ਸਿੰਘ ਗਰੇਵਾਲ, ਬਿੱਕਰ ਸਿੰਘ ਡੱਲਾ, ਕਰਮਜੀਤ ਸਿੰਘ ਦੇਹੜਕਾ, ਪ ਜਗਸੀਰ ਸਿੰਘ ਧਾਲੀਵਾਲ ਪ੍ਰਧਾਨ ਬਾਬਾ ਫਰੀਦ ਜੀ ਸਪੋਰਟਸ ਕਲੱਬ ਰਜਿ ਸਹਿਜੜਾ, ਗੱਤਕਾ ਪਾਰਟੀ ਮਾਣੂਕੇ, ਗੱਤਕਾ ਪਾਰਟੀ ਭਿੰਡਰ, ਮੀਤ ਬਾਜਵਾ ਸਹਿਜੜਾ, ਆਦਿ ਤੋਂ ਇਲਾਵਾ ਰਾਜਨੀਤਕ ਤੇ ਇਲਾਕੇ ਦੇ ਪੰਚ ਸਰਪੰਚ ਅਤੇ ਸਮਾਜਿਕ ਆਗੂਆਂ ਵਲੋਂ ਸਮੂਲੀਅਤ ਕਰਕੇ ਮਾਤਾ ਜਸਵੀਰ ਕੌਰ ਨੂੰ ਸਰਦਾ ਦੇ ਫੁੱਲ ਭੇਟ ਕੀਤੇ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!