6.9 C
United Kingdom
Saturday, March 7, 2026

More

    ਸੱਚ ਕਹਾਵਤਾਂ

    ਚਾਹ ਵਿੱਚ ਨਾ ਵਰਤੀਏ ਤੇਜ਼ ਮਿੱਠਾ,
    ਉੱਚਾ ਵੇਖੀਏ ਨਾ ਅੱਡੀਆਂ ਚੁੱਕ ਕਦੇ।
    ਸ਼ੀਸ਼ੇ ਵਿੱਚ ਨਾ ਜੇ ਦਿਸੇ ਚਿਹਰਾ,
    ਲਈਏ ਕੰਧਾਂ ਕੋਲੋਂ ਪੁੱਛ ਕਦੇ।

    ਮੱਥਾ ਟੇਕ ਬੁੱਢ ਸੁਹਾਗਣ ਆਪੇ,
    ਆਪੇ ਈਦ ਨਾ ਬਣੀਏਂ ਚੰਦ ਕਦੇ।
    ਜਿੰਨਾਂ ਚਿਰ ਨਾ ਸਾਹਿਬ ਵਡਿਆਈ ਬਖ਼ਸ਼ੇ,
    ਝੂਠੀ ਆਪ ਨਾ ਖੰਘੀਏ ਖੰਘ ਕਦੇ।

    ਹੁੰਦਾ ਮਾਣ ਕੀ ਫ਼ੋਕੀਆਂ ਸ਼ੋਹਰਤਾਂ ਦਾ,
    ਹੁੰਦੀ ਪੈਸੇ ਨਾਲ ਕੀ ਠਾਠ ਕਦੇ।
    ਬਿਨ ਤੇਲ ਨਾ ਲਾਟਣ ਬਲ਼ੇ ‘ਭਗਤਾ’,
    ਸੁੱਕੀ ਬੱਤੀ ਨਾ ਕੱਢੇ ਲਾਟ ਕਦੇ।

    ਪੱਥਰ ਉੱਤੇ ਜੇ ਦੇਈਏ ਬਾਲ਼ ਦੀਵਾ,
    ਜਾਂਦਾ ਬਣ ਨਾ ਸੂਰਜ ਅਕਾਰ ਕਦੇ।
    ਕੌੜ ਤੁੰਮਿਆਂ ‘ਚ ਨਾ ਜੇ ਗੁਣ ਹੁੰਦੇ,
    ਆ ਜਾਣੇ ਸੀ ਵਿੱਕਣ ਬਜ਼ਾਰ ਕਦੇ।
    (ਬਰਾੜ-ਭਗਤਾ ਭਾਈ ਕਾ)
    604-751-1113

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!