22.5 C
United Kingdom
Sunday, June 21, 2026

More

    ਕਿਰਤੀ ਕਿਸਾਨ ਯੂਨੀਅਨ ਵੱਲੋਂ ਮੋਗਾ ’ਚ ਰੋਸ ਮੁਜਾਹਰੇ ਦਾ ਐਲਾਨ

    ਅਸ਼ੋਕ ਵਰਮਾ
    ਮੋਗਾ, 23 ਜੂਨ। ਕਿਰਤੀ ਕਿਸਾਨ ਯੂਨੀਅਨ ਵੱਲੋਂ 29 ਜੂਨ ਨੂੰ ਮੋਗਾ ਪੁਲਿਸ ਤੇ ਕਾਂਗਰਸੀ ਵਿਧਾਇਕ ਖਿਲਾਫ, ਗਿ੍ਰਫਤਾਰ ਆਗੂਆਂ ਦੀ ਬਿਨਾਂ ਸ਼ਰਤ ਰਿਹਾਈ ਅਤੇ ਮੱਛੀ ਮਾਰਕੀਟ ਦਾ ਓੁਜਾੜਾ ਰੋਕਣ ਲਈ ਮੋਗਾ ਵਿੱਚ ਸੂਬਾ ਪੱਧਰੀ ਵਿਸ਼ਾਲ ਮੁਜਾਹਰਾ ਕੀਤਾ ਜਾਵੇਗਾ ਜਿਸ ਵਿੱਚ ਪੰਜਾਬ ਦੇ ਅਲੱਗ ਅਲੱਗ ਕੋਨਿਆਂ ਤੋਂ ਹਜਾਰਾਂ ਕਿਸਾਨ ਸ਼ਮੂਲੀਅਤ ਕਰਨਗੇ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂਆਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਹ ਐਲਾਨ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਸੂਬਾ ਕਮੇਟੀ ਮੈਂਬਰ ਤਰਲੋਚਨ ਝੋਰੜਾਂ,ਭੁਪਿੰਦਰ ਲੌਗੋਵਾਲ, ਅਮਰਜੀਤ ਹਨੀ ਤੇ ਜਿਲਾ ਪ੍ਰਧਾਨ ਪ੍ਰਗਟ ਸਾਫੂਵਾਲਾ ਨੇ ਕਿਹਾ ਕੇ ਮੋਗਾ ਪੁਲਿਸ ਨੇ ਕਰੋਨਾ ਦੀ ਆੜ ਚ ਲੋਕਾਂ ਦੀ ਹੱਕੀ ਆਵਾਜ ਨੂੰ ਕੁਚਲਣਾ ਸ਼ੁਰੁੂ ਕਰ ਦਿੱਤਾ ਹੈ।
                  ਓੁਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਘਰ ਘਰ ਰੁਜਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਇਸ ਦੇ ਓੁਲਟ ਜਿਹਨਾਂ ਦਾ ਰੁਜਗਾਰ ਚੱਲ ਰਿਹਾ ਓੁਹ ਵੀ ਖੋਹਿਆ ਜਾ ਰਿਹਾ ਹੈ।ਆਗੂਆਂ ਕਿਹਾ ਕਿ ਕਾਗਰਸੀ ਵਿਧਾਇਕ ਨੇ ਚਾਰ ਦਹਾਕਿਆਂ ਤੋਂ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਹੇ ਮੱਛੀ ਮਾਰਕੀਟ ਦੇ ਲੋਕਾਂ ਨੁੂੰ ਓੁਜਾੜ ਦਿੱਤਾ ਹੈ  ਤੇ ਓੁਪਰੋ ਜੇਲਾਂ ਤੇ ਪਰਚਿਆ ਰਾਹੀਂ  ਦਬਾਇਆ ਜਾ ਰਿਹਾ ਹੈ। ਓੁਹਨਾਂ ਕਿਹਾ ਗਿ੍ਰਫਤਾਰ ਆਗੂਆਂ ਨੂੰ ਬਹੁਤ ਹੀ ਅਣਮਨੁੱਖੀ ਹਾਲਤਾਂ ਚ ਰੱਖਿਆ ਜਾ ਰਿਹਾ ਜਿਥੇ ਸਾਫ ਹਵਾ,ਪਾਣੀ ਡਾਕਟਰ ਦਵਾਈ ਦੀ ਕੋਈ ਸੁਵਿਧਾ ਨਹੀ ਹੈ।ਓੁਹਨਾਂ ਕਿਹਾ ਕਿ ਰੋਸ ਧਰਨੇ ਕਰਕੇ ਸਰਕਾਰੀ ਡਿਓੂਟੀ ਚ ਵਿਘਨ ਤੇ ਮੁਲਾਜਮਾਂ ਨੁੂੰ ਡਿਓੂਟੀ ਕਰਨ ਤੋ ਰੋਕਣ ਦੀ ਧਾਰਾਵਾਂ ਲਾ ਕੇ ਪਰਚਾ ਕਰਨਾ ਇਹ ਸਾਬਿਤ ਕਰਦਾ ਹੈ ਕਿ ਕੈਪਟਨ ਸਰਕਾਰ ਪੰਜਾਬ ਚ ਅਣਐਲਾਨੀ ਐਮਰਜੈੰਸੀ ਲਾ ਰਹੀ ਹੈ।
                          ਓੁਹਨਾਂ ਕਿਹਾ ਜੇਕਰ ਕਿਸੇ ਦਾ ਰੁਜਗਾਰ ਬਚਾਉਣ ਲਈ ਸ਼ਾਤਮਈ ਤਰੀਕੇ ਨਾਲ ਰੋਸ ਪ੍ਰਗਟਾਓੁਣਾ ਸਰਕਾਰੀ ਕੰਮ ਚ ਵਿਘਨ ਪਾਓੁਣਾ ਹੈ ਤਾਂ ਫਿਰ ਕੀ ਲੋਕਾਂ ਦਾ ਰੁਜਗਾਰ ਓੁਜਾੜਨਾ ਹੀ ਸਰਕਾਰੀ ਕੰਮ ਹੈ।ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਮੋਗਾ ਪੁਲਿਸ ਤੇ ਕਾਗਰਸ ਵਿਧਾਇਕ ਕਿਸੇ ਗਲਤਫਹਿਮੀ ਚ ਨਾ ਰਹਿਣ ਕਿ ਓੁਹ ਆਗੂਆਂ ਨੂੰ ਜੇਲਾਂ ਚ ਡੱਕ ਕੇ ਜਥੇਬੰਦੀਆਂ ਨੁੂੰ ਦਬਾ ਦੇਣਗੇ।ਓੁਹਨਾਂ ਕਿਹਾ ਕੇ ਪ੍ਰਸ਼ਾਸ਼ਨ ਦਾ ਇਹ ਭੁਲੇਖਾ 29 ਜੁੂਨ ਦਾ ਵਿਸ਼ਾਲ ਇਕੱਠ ਦੂਰ ਕਰ ਦੇਵੇਗਾ। ਇਹ ਸੰਘਰਸ ਗਿ੍ਰਫਤਾਰ ਆਗੂਆਂ ਦੀ ਬਿਨਾ ਸ਼ਰਤ ਰਿਹਾਈ ਤੇ ਰੁਜਗਾਰ ਦਾ ਪ੍ਰਬੰਧ ਹੋਣ ਤੱਕ ਚੱਲੇਗਾ।ਜਥੇਬੰਦੀ ਨੇ ਪੰਜਾਬ ਦੀਆਂ ਸਮੂਹ ਇਨਸਾਫਪਸੰਦ ਤੇ ਜਮਹੂਰੀ ਜਥੇਬੰਦੀਆਂ ਨੂੰ ਵੀ ਸੂਬਾ ਪੱਧਰੀ ਐਕਸ਼ਨ ਵਿੱਚ ਵਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।      

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!