ਅੱਜ ਵਿਸ਼ਵ ਉਲੰਪਿਕ ਦਿਵਸ ‘ਤੇ ਮਾਲਵੇ ਦੀ ਮਿੱਟੀ ਦੇ ਕਣ ਉਲੰਪਿਕਸ ਤੱਕ ਲੈ ਜਾਣ ਵਾਲੀ ਧੀ ਅਵਨੀਤ ਕੌਰ ਸਿੱਧੂ ਜੀ ਬਾਰੇ ਟੀਵੀ ਮੁਲਾਕਾਤਾਂ ਦੇ ਸਮੇਂ ਦੌਰਾਨ ਦੇ ਅਨੁਭਵਾਂ ਦਾ ਜ਼ਿਕਰ ਕਰਾਂਗਾ,
ਮੈਂ ਇਸ ਗੱਲ ਤੋਂ ਆਪਣੀ ਗੱਲ ਕਹਿਣੀ ਸ਼ੁਰੂ ਕਰਾਂਗਾ
ਕਿ ਕੁਦਰਤ ਤੁਹਾਡੀ ਚੋਣ ਕਰਦੀ ਹੈ ਤੇ ਕਦੋਂ ਵੀ ਕਰ ਸਕਦੀ ਹੈ ,ਕਿਸੇ ਕਾਰਜ ਲਈ ਵੀ ਕਰ ਸਕਦੀ ਹੈ, ਸ਼ਾਇਦ ਤਾਂਹੀ ਅਵਨੀਤ ਕੌਰ ਸਿੱਧੂ ਜੀ ਨੇ ਗ੍ਰੈਜੂਏਸ਼ਨ ਵਿੱਚ ਆਪਣੇ ਨਿਸ਼ਾਨਾਬਾਜੀ ਦੇ ਸਫ਼ਰ ਦੀ ਆਰੰਭਤਾ ਕੀਤੀ,ਇਸ ਚੋਣ ਦੀ ਉਡਾਨ ਨੂੰ ਇਨਸਾਨ ਦੀ ਮਿਹਨਤ ਲਗਨ ਤੇ ਨਿਸ਼ਾਨੇ ਤੇ ਨਜ਼ਰ ਕੰਮ ਨੂੰ ਪੂਰਨ ਕਰਦੀ ਹੈ,ਬਾਬਲ ਦੀ ਹੱਲਾਸ਼ੇਰੀ ਸੋਨੇ ‘ਤੇ ਸੁਹਾਗੇ ਦਾ ਕਾਰਜ ਕਰਦੀ ਹੈ, ਇੱਕ ਧੀ ਲਈ ਇਸ ਸਿਰਮੌਰ ਪੱਧਰ ਤੇ ਜਾਣਾ ਕਈ ਸਮਾਜਿਕ ਪੱਥਰਾਂ ਨੂੰ ਚੀਰ ਕਿ ਉੱਗਣ ਦੇ ਬਰਾਬਰ ਹੁੰਦਾ ਹੈ,ਅਵਨੀਤ ਕੌਰ ਸਿੱਧੂ ਦਾ ਉਲੰਪਿਕਸ ਸਫ਼ਰ ਬਹੁਤ ਸਾਰੇ ਨਵੇਂ ਖਿਡਾਰੀਆਂ ਲਈ GPS ਦਾ ਕੰਮ ਕਰ ਗਿਆ,ਇੱਕ ਔਰਤ ਨੂੰ ਘਰ ਪਰਿਵਾਰ ਦੇ ਨਾਲ ਆਪਣੇ ਅਕਸ ਨੂੰ ਕਾਇਮ ਰੱਖਣਾ ਸ਼ਾਇਦ ਮਰਦ ਨਾਲੋਂ ਕਿਤੇ ਵੱਧ ਸੂਲਾ ਭਰਿਆ ਪੈਂਡਾ ਹੈ,ਮੈਂ ਕਹਾਂਗਾ ਅਵਨੀਤ ਕੌਰ ਸਿੱਧੂ ਇੱਕ ਹੌਂਸਲੇ ਤੇ ਲਿਆਕਤ ਦੀ ਜਿਉਂਦੀ ਜਾਗਦੀ ਕਿਤਾਬ ਹਨ ਜੋ ਨੌਜ਼ਵਾਨ ਖਿਡਾਰੀਆਂ ਤੇ ਕੁੜੀਆਂ ਨੂੰ ਬਹੁਤ ਸਾਰੀਆਂ ਅਦਿੱਖ ਮਾਨਸਿਕ ਉਲਝਣਾ ਤੋਂ ਕੱਢਣ ਦੇ ਤਜਰਬੇ ਤੋਂ ਵਾਕਿਫ ਨੇ,ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦੇ ਤਜਰਬੇ ਅੱਲੜ ਉਮਰ ਦੇ ਬੱਚਿਆਂ ਦੇ ਹਰ ਖੇਮੇ ਤੱਕ ਪਹੁੰਚਣੇ ਚਾਹੀਦੇ ਨੇ,ਤਾਂ ਜੋ ਆਤਮਾਂ ਤੇ ਕੋਈ ਉਲਝਣ ਕੰਜ ਦਾ ਅਸਰ ਨਾ ਹੋਵੇ ਤੇ ਅੱਖ ਨੂੰ ਨਿਸ਼ਾਨਾ ਸਾਫ਼ ਦਿੱਖੇ,ਨਿਸ਼ਾਨੇਬਾਜ਼ੀ ਅਨੁਸ਼ਾਸਨ , ਇਕਾਗਰਤਾ ਤੇ ਸਹਿਜਤਾ ਦੀ ਪ੍ਰਤੀਕ ਹੈ,ਅਜੋਕੇ ਸਮੇਂ ਇਸ ਘਾਟ ਦੀ ਪੂਰਤੀ ਲਈ ਸਾਡੇ ਨੌਜ਼ਵਾਨਾਂ ਕੋਲ ਸਾਡੇ ਪੰਜਾਬ ਦੀਆਂ ਕਈ ਅਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦੀ ਸੋਹਬਤ ਮਾਨਣੀ ਚਾਹੀਦੀ ਹੈ,ਮੇਰਾ ਆਪਣਾ ਵਿਚਾਰ ਹੈ ਕਿ ਅਵਨੀਤ ਕੌਰ ਸਿੱਧੂ ਜੀ ਵਰਗੀਆਂ ਸ਼ਖਸੀਅਤਾਂ ਦੇ ਜੀਵਨ ਅਨੁਭਵ ਨੂੰ ਨੇੜਿਓਂ ਜਾਨਣ ਦੇ ਮੌਕੇ ਪੈਦਾ ਕਰਨੇ ਚਾਹੀਦੇ ਨੇ,ਦਰਜਨ ਵਿਸ਼ਵ ਕੱਪਾਂ ਦੇ ਤਜਰਬੇ ਦਾ ਚਾਨਣ ਛਿੱਟਾ ਸਾਡੇ ਬੱਚਿਆਂ ਲਈ ਰੌਸ਼ਨੀ ਦਾ ਕੰਮ ਕਰੇਗਾ ਜਾਂ ਇਹਨਾਂ ਤਜਰਬਿਆਂ ਨੂੰ ਬੇਬਾਕੀ ਨਾਲ ਸ਼ਬਦ ਰੂਪ ਬੋਹਲ ਦੀ ਕਿਤਾਬ ਬਣਾ ਕਿ ਅਗਲੀਆਂ ਪੀੜ੍ਹੀਆਂ ਤੱਕ ਲਈ ਭੇਂਟ ਛੱਡਣੀ ਬਣਦੀ ਹੈ,ਅਵਨੀਤ ਕੌਰ ਸਿੱਧੂ ਜੀ ਨੂੰ ਰਾਸ਼ਟਰ ਮੰਡਲ ਖੇਡਾਂ ਤੇ ਏਸ਼ੀਆਈ ਖੇਡਾਂ ਦੇ ਤਮਗੇ ਜਿੱਤਣ ਵਾਲੀ ਪਹਿਲੀ ਪੰਜਾਬਣ ਨਿਸ਼ਾਨੇਬਾਜ਼ ਬਣਨ ਦਾ ਮਾਣ ਹਾਸਿਲ ਹੈ,ਉਲੰਪਿਕਸ ਤੱਕ ਜਾਣਾ ਇਹਨਾਂ ਦੇ ਜੀਵਨ ਸਫ਼ਰ ਦੀ ਸਿਰਮੌਰਤਾ ਸੀ,ਅਰਜੁਨ ਐਵਾਰਡ ਮਿਲਣਾ ਆਪਣੇ ਸਿਖਰ ਨੂੰ ਸਾਂਭ ਜਾਣਾ ਹੋ ਨਿੱਬੜਿਆ। ਜ਼ਿਦੰਗੀ ਜ਼ਿੰਦਾਬਾਦ।
ਤੋਤਾ ਸਿੰਘ ਦੀਨਾ