17 C
United Kingdom
Sunday, June 21, 2026

More

    ਬਠਿੰਡਾ ਥਰਮਲ ਦੀ ਜਮੀਨ ਵੇਚਣ ਦੇ ਵਿਰੋਧ ਵਿੱਚ ਪੁਤਲੇ ਫੁੂਕੇ ਗਏ।

    ਅਸ਼ੋਕ ਵਰਮਾ

    ਬਠਿੰਡਾ: 23 ਜੂਨ। ਅੱਜ ਠੇਕਾ ਮੁਲਾਜਮ ਸੰਘਰਸ਼ ਕਮੇਟੀ ਪਾਵਰਕੌਮ ਜੋਨ ਬਠਿੰਡਾ ਵੱਲੋ ਪੰਜਾਬ ਸਰਕਾਰ ਦੇ ਬਠਿੰਡਾ ਥਰਮਲ ਦੀ ਜਮੀਨ ਵੇਚਣ ਦੇ ਵਿਰੋਧ ਵਿੱਚ ਵੱਖ ਵੱਖ ਡਵੀਜਨ ਸਬ ਡਵੀਜਨਾਂ ਵਿੱਚ ਪੁਤਲੇ ਫੁੂਕੇ ਗਏ। ਕਮੇਟੀ ਪ੍ਰਧਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਜਿੱਥੇ ਬਠਿੰਡਾ ਥਰਮਲ ਨੇ ਸਸਤੀ ਬਿਜਲੀ ਲੋਕਾਂ ਨੂੰ ਦਿੱਤੀ ਓੁਥੇ ਹੀ ਬੇਰੁਜਗਾਰਾਂ ਨੂੰ ਰੁਜਗਾਰ ਦਿੱਤਾ ਅਤੇ ਬਠਿੰਡੇ ਸਹਿਰ ਦੀ ਪਛਾਣ ਵੀ ਬਣਿਆ। ਜਰਨਲ ਸੱਕਤਰ ਖੁਸਦੀਪ ਸਿੰਘ ਤੇ ਕਰਮਜੀਤ ਦਿਓੁਣ ਨੇ ਇਲਜਾਮ ਲਾਇਆ ਕਿ ਜਦੋ ਪਿਛਲੀ ਬਾਦਲ ਸਰਕਾਰ ਵੇਲੇ ਥਰਮਲ ਬੰਦ ਕੀਤਾ ਜਾ ਰਿਹਾ ਸੀ ,ਓੁਦੋ ਵੀ ਥਰਮਲ ਕਾਮਿਆਂ ਨੇ ਸੰਘਰਸ਼ ਕੀਤਾ ਤੇ ਕੁਝ ਚਿਰ ਥਰਮਲ ਬੰਦ ਹੋਣ ਤੋ ਰੋਕਣ ਵਿੱਚ ਕਾਮਯਾਬ ਹੋਏ। ਓੁਸ ਸਮੇ ਵੋਟਾਂ ਦਾ ਝਾੜ ਵਧਾਉਣ ਲਈ  ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਾਸੀਆਂ ਤੇ ਥਰਮਲ ਕਾਮਿਆਂ ਨਾਲ ਦਾਅਵੇ ਤੇ ਵਾਅਦੇ ਕੀਤੇ ਸਨ ਕਿ ਕਾਗਰਸ ਸਰਕਾਰ ਬਨਣ ਤੋ ਬਾਅਦ ਬਠਿੰਡਾ ਥਰਮਲ ਚਲਾਇਆ ਜਾਵੇਗਾ ਅਤੇ ਕੱਚੇ ਮੁਲਾਜਮ ਪੱਕੇ ਕੀਤੇ ਜਾਣਗੇ ਪਰ ਸਰਕਾਰ ਬਨਣ ਤੋ ਥੋੜੇ ਸਮੇਂ ਬਾਅਦ ਹੀ ਬਠਿੰਡਾ ਥਰਮਲ ਬੰਦ ਕਰਨ  ਦਾ ਫਰਮਾਨ ਜਾਰੀ ਕਰ ਦਿੱਤਾ।
                    ਕਮੇਟੀ ਆਗੂ ਗਗਨਦੀਪ ਸਿੰਘ ਤੇ ਗੋਰਾ ਭੁੱਚੋ ਨੇ ਕਿਹਾ ਕਿ ਓੁਸ ਸਮੇਂ ਥਰਮਲ ਦੇ ਕੱਚੀਆਂ ਕਾਮਿਆਂ ਤਿੰਨ ਮਹੀਨੇ ਪੱਕਾ ਮੋਰਚਾ ਲਾਇਆ ਅਤੇ ਸਰਕਾਰ ਨੂੰ ਲੰਮਾਂ ਸਮਾਂ ਰੋਕਣ ’ਚ ਸਫਲਤਾ ਹਾਸਲ ਕੀਤੀ ਸੀ। ਉਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਬਠਿੰਡਾ  ਥਰਮਲ ਮਹਿੰਗੀ ਬਿਜਲੀ ਪੈਦਾ ਕਰਨ ਦੇ ਨਾਂ ਹੇਠ ਬੰਦ ਕੀਤਾ ਸੀ ਪਰ ਸਵਾਲ ਬਣਦਾ ਹੈ ਕਿ ਕੀ ਹੁਣ ਪੰਜਾਬ ਦੇ ਲੋਕਾਂ ਨੂੰ  ਬਿਜਲੀ ਸਸਤੀ ਮਿਲਣ ਲੱਗ ਹੈ। ਕਮੇਟੀ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਸਸਤੀ ਬਿਜਲੀ ਸਿਰਫ ਸਰਕਾਰੀ ਥਰਮਲ ਹੀ ਦੇ ਸਕਦੇ ਹਨ ਜਿਹਨਾਂ ਨੂੰ ਸਰਕਾਰ ਨਿੱਜੀਕਰਨ ਦੀ ਨੀਤੀ ਤਹਿਤ ਬੰਦ ਕਰ ਰਹੀ ਹੈ। ਕਮੇਟੀ ਆਗੂ ਇਕਬਾਲ ਸਿੰਘ , ਅਨਿਲ ਪੋਦਾਰ ਅਤੇ ਸੰਦੀਪ ਸਿੰਘ ਨੇ ਮੰਗ ਕੀਤੀ ਕਿ ਨਿੱਜੀਕਰਨ ਦੀ ਨੀਤੀ ਰੱਦ ਜਰਕੇ ਸਰਕਾਰੀ ਥਰਮਲ ਚਲਾਏ ਜਾਣ, ਪ੍ਰਾਈਵੇਟ ਥਰਮਲਾਂ ਨਾਲ ਕੀਤੇ ਸਮਝੌਤੇ ਰੱਦ ਕੀਤੇ ਜਾਣ ਅਤੇ ਕੱਚੇ ਮੁਲਾਜਮਾਂ ਨੂੰ ਪੱਕਾ ਕੀਤਾ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!