17 C
United Kingdom
Monday, June 22, 2026

More

    ਕਲੀਨੀਕਲ ਅਸਟੈਬਲਿਸ਼ਮੈਂਟ ਬਿੱਲ ਦੇ ਵਿਰੋਧ ’ਚ ਬੰਦ ਰਹੇ ਪ੍ਰਾਈਵੇਟ ਹਸਪਤਾਲ

    ਅਸ਼ੋਕ ਵਰਮਾ
    ਬਠਿੰੰਡਾ,23 ਜੂਨ। ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸੱਦੇ ਤੇ ਅੱਜ ਕਲੀਨਿਕਲ ਅਸਟੈਬਲਿਸ਼ਮੈਂਟ ਬਿੱਲ ਅਤੇ ਪ੍ਰਾਈਵੇਟ ਡਾਕਟਰਾਂ ਤੇ ਹਸਪਤਾਲਾਂ ਵਿਚ ਦਿਨੋ ਦਿਨ ਵਧ ਰਹੀਆਂ ਹਿੰਸਕ ਵਾਰਦਾਤਾਂ ਦੇ ਵਿਰੋਧ ’ਚ ਅੱਜ  ਇੱਕ ਰੋਜ਼ਾ ਹੜਤਾਲ ਕੀਤੀ। ਬਠਿੰਡਾ ਜਿਲੇ ’ਚ ਅੱਜ ਸਵਾ ਸੌ ਤੋਂ ਵੱਧ ਹਸਪਤਾਲ ਬੰਦ ਰਹੇ  ਜਿਸ ਦੇ ਸਿੱਟੇ ਵਜੋਂ ਅੱਜ ਸਿਹਤ ਸੇਵਾਵਾਂ ਦਾ ਟੋਟਾ ਪਿਆ ਰਿਹਾ। ਮਰੀਜਾਂ ਨੂੰ ਮੂਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂਕਿ ਡਾਕਟਰਾਂ ਦੀ ਦਲੀਲ ਸੀ ਕਿ ਉਨਾਂ ਨੂੰ ਭਵਿੱਖ ਦੇ ਖਤਰਿਆਂ ਕਾਰਨ ਮਜਬੂਰੀ ਵੱਸ ਹੜਤਾਲ ਦੇ ਰਾਹ ਪੈਣਾ ਪਿਆ ਹੈ।ਇੰਡੀਅਨ ਮੈਡੀਕਲ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਡਾ. ਵਿਕਾਸ ਛਾਬੜਾ ਨੇ ਕਿਹਾ ਕਿ ਜੇਕਰ ਇਹ ਐਕਟ ਲਾਗੂ ਹੋ ਗਿਆ ਤਾਂ ਮਰੀਜਾਂ ਨੂੰ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣਾ ਬਹੁਤ ਔਖਾ ਹੋ ਜਾਵੇਗਾ ਅਤੇ ਨਿੱਜੀ ਹਸਪਤਾਲ ਚਾਲੂ ਰੱਖਣ ‘ਚ ਡਾਕਟਰਾਂ ਲਈ ਸਮੱਸਿਆਵਾਂ ਖੜੀਆਂ ਹੋਣਗੀਆਂ।
                                    ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਕਲੀਨਿਕਲ ਐਸਟੇਬਲਿਸ਼ਮੈਂਟ ਬਿੱਲ ਦੇ ਜਾਰੀ ਕੀਤੇ ਗਏ ਆਰਡੀਨੈਂਸ ਦਾ ਵਿਰੋਧ ਉਨਾਂ ਦੀ ਮਜਬੂਰੀ ਹੈ। ਉਨਾਂ ਕਿਹਾ ਕਿ ਇਸ ਬਿੱਲ ਨਾਲ ਹਸਪਤਾਲਾਂ ਵਿੱਚ ਸਰਕਾਰੀ ਦਖਲਅੰਦਾਜੀ ਵੱਧ ਜਾਵੇਗੀ ਤੇ ਸਰਕਾਰੀ ਮਸ਼ੀਨਰੀ ਜਾਣ ਬੁਝ ਕੇ ਡਾਕਟਰਾਂ ਨੂੰ ਤੰਗ ਕਰੇਗੀ ਤੇ ਇਸ ਨਾਲ ਭਿ੍ਰਸ਼ਟਾਚਾਰ ਵਧੇਗਾ। ਇਸ ਮੌਕੇ ਡਾਕਟਰਾਂ ਨੇ ਕਿਹਾ ਕਿ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਲਗਨ ਦੇ ਨਾਲ ਨਿਭਾਉਂਣ ਦੇ ਬਾਵਜ਼ੂਦ ਕਈ ਵਾਰ ਮਰੀਜ਼ਾਂ ਦੇ ਵਾਰਿਸਾਂ ਵੱਲੋਂ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈ ਕੇ ਸਬੰਧਤ ਡਾਕਟਰਾਂ ਦੇ ਹਸਪਤਾਲਾਂ ਦੀ ਭੰਨ ਤੋੜ ਕੀਤੀ ਜਾਂਦੀ ਹੈ ਅਤੇ ਕਈ ਵਾਰ ਤਾਂ ਡਾਕਟਰਾਂ ਦੇ ਖਿਲਾਫ਼ ਝੂਠੇ ਕੇਸ ਵੀ  ਦਰਜ਼ ਕਰਵਾਏ ਜਾਂਦੇ ਹਨ। ਉਨਾਂ ਕਿਹਾ ਕਿ ਐਸੋਸੀਏਸ਼ਨ ਪਿਛਲੇ ਕੲਂ ਵਰਿਆਂ  ਤੋਂ ਆਪਣੀਆਂ ਮੰਗਾਂ ਦੇ ਸਬੰਧ ਵਿਚ ਆਵਾਜ਼ ਉਠਾ ਰਹੇ ਹਨ ਪ੍ਰੰਤੂ ਅਜੇ ਤੱਕ ਲੋੜੀਂਦੀ ਕਾਰਵਾਈ ਨਹੀਂ ਕੀਤੀ ਗਈ ਹੈ।
    ਇਸ ਮੌਕੇ ਬੁਲਾਰਿਆਂ ਨੇ ਮੰਗਾਂ ਪ੍ਰ੍ਰਵਾਨ ਕਰਨ ਦੇ ਨਾਲ ਨਾਲ ਪ੍ਰਾਈਵੇਟ ਹਸਪਤਾਲਾਂ ਲਈ ਮਾਰੂ ਆਰਡੀਨੈਂਸ ਵਾਪਿਸ ਲੈਣ ਦੀ ਮੰਗ ਕੀਤੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!