ਆਪਣੇ ਸਮਿਆਂ ਦੀ ਗੱਲ ਕੋਈ ਕਰਾਂ ਮੈਂ
ਫ਼ਰਜ਼ ਕਹਿ ਰਿਹਾ ਕਿ ਹੱਲ ਕੋਈ ਕਰਾਂ ਮੈ
ਲਿਖਾਂ ਕੁੱਝ ਅਤੇ ਲੋਕਾਂ ਦਾ ਦਰਦ ਹਰਾਂ ਮੈ
ਸ਼ਬਦਾਂ ਵਿੱਚ ਜੁਗਤ ਕੋਈ ਐਸੀ ਘੜ੍ਹਾਂ ਮੈਂ
ਪੀਪਣੀ ਵਜਾਵਾਂ ਅਤੇ ਕਸਕਾਂ ਲੈ ਤੁਰਾਂ ਮੈਂ
ਬੰਸਰੀ ਸੁਣਾਵਾਂ ਅਤੇ ਨਵੀਂ ਤਾਨ ਛੁਹਾਂ ਮੈਂ
ਅਜਿਹਾ ਬੋਲਾਂ ਕਿ ਪੱਥਰਾਂ ਵਿੱਚ ਵੱਜਾਂ ਮੈਂ
ਲਹੂ ਦੇ ਥੱਕੇ ਬਣ ਗਏ ਪਿਘਲਾ ਦਿਆਂ ਮੈਂ
ਆਸ ਦੀ ਕਣੀ ਰੂਹੇ ਵਿੱਚ ਜਗਾ ਰੱਖਾਂ ਮੈਂ
ਅਡੋਲ ਸੱਚ ਦੀ ਡਗਰ ‘ਤੇ ਤੁਰ ਰਿਹਾ ਮੈਂ
ਉਸ ਸੱਚ ਖਾਤਰ ਹੀ ਉਸ ਅੱਗੇ ਝੁਕਾਂ ਮੈਂ
ਹਿੰਮਤ ਰੱਖਾਂ ਅਤੇ ਕਿਸੇ ਕੋਲ਼ੋਂ ਨਾ ਡਰਾਂ ਮੈਂ
ਯਖ਼ ਜਜ਼ਬਾਤ ਅਪਣੇ ਵਿੱਚ ਨਾ ਠਰਾਂ ਮੈਂ
ਧੂਣੀ ਮਘਾਂਵਾਂ ਸਾਹਾਂ ਵਿੱਚ ਲੋਅ ਭਰਾਂ ਮੈਂ
ਸਾਹ ਆਖਰੀ ਲਵਾਂ ਤੇ ਰਾਖ਼ ਹੋ ਜਾਵਾਂ ਮੈਂ
ਅੰਤਲੇ ਦਮਾਂ ਤੋੜੀਂ ਜ਼ੁਲਮ ਨਾਲ਼ ਲੜਾਂ ਮੈਂ
ਭੀਖ ਨਹੀਂ ਜਿਉਣ ਦਾ ਹੀ ਹੱਕ ਮੰਗਾਂ ਮੈਂ
ਰਗ਼ਰਗ਼ ‘ਚ ਮੇਰੇ ਜੋ ਸ਼ੂਕਦੀ ਹਾਂ ਹਵਾ ਮੈਂ
ਮਿਟਾ ਨਾ ਸਕੋਗੇ ਹਸਤੀ ਮਿਰੀ ਕਹਾਂ ਮੈਂ
ਸਾਥ ਜੇ ਤੁਰੋਗੇ ਤੁਸੀਂ ਤਾਂ ਦੂਣਾ ਮਿਣਾਂ ਮੈਂ
-ਮਨਦੀਪ ਕੌਰ ਭੰਮਰਾ