ਕਿਸੇ ਕਿਸੇ ਇਨਸਾਨ ਚ ਉਹ ਕਲਾ ਹੁੰਦੀ ਏ ਜੋ ਸੱਚਮੁੱਚ ਹੀ ਇਹ ਭੁਲੇਖਾ ਪਾ ਦਿੰਦੀ ਕਿ ਯਾਰ ਇਹ ਤਾਂ ਬਿਲਕੁਲ ਉਹੀ ਹੈ। ਜੀ ਹਾਂ ਜਦੋਂ ਉਹ ਗਾਉਂਦਾ ਹੈ ਤਾਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੀ ਗਾਇਕੀ ਦਾ ਭੁਲੇਖਾ ਪੈਂਦਾ ਏ। ਲੰਮੀ ਹੇਕ ਲਾ ਕੇ ਗਾਉਣਾ ਸੌਖਾ ਨਹੀਂ। ਮਾਣਕ ਸਾਹਿਬ ਦੇ ਤੁਰ ਜਾਣ ਤੋਂ ਬਾਅਦ ਜੇ ਕਿਸੇ ਨੇ ਸਤਿਕਾਰਯੋਗ ਗੀਤਕਾਰ “ਦੇਵ ਠਰੀਕੇ ਵਾਲਾ” ਜੀ ਨੂੰ ਮਾਣਕ ਦਿਖਾਇਆ ਤਾਂ ਗੁਰਮੀਤ ਮੀਤ ਹੀ ਹੈ। ਪਿਛਲੇ 30 ਸਾਲਾਂ ਤੋਂ ਲਗਾਤਾਰ ਹਿੱਕ ਦੇ ਜੋਰ ਨਾਲ ਗਾਉਣ ਵਾਲੇ ਮੀਤ ਨੂੰ ਮਾਣਕ ਸਾਹਿਬ ਵਾਂਗ ਕਲੀਆ ਤੇ ਲੋਕ ਗਥਾਵਾਂ ਗਾਉਣ ਵਾਲੇ ਵਜੋਂ ਵੀ ਜਾਣਿਆ ਜਾਂਦਾ ਹੈ। ਬਹੁਤ ਸਾਰੇ ਗਵੱਈਏ ਦੇਵ ਸਾਹਿਬ ਦੀ ਕਲਮ ਦੇ ਲਿਖੇ ਗੀਤਾਂ ਨੂੰ ਗਾਉਣ ਲਈ ਤਰਸਦੇ ਨੇ ਪਰ ਮਿਹਨਤ ਦਾ ਮੁੱਲ ਗੁਰਮੀਤ ਮੀਤ ਲਈ ਲੰਮੇ ਸਮੇਂ ਦੀ ਜੱਦੋ ਜਹਿਦ ਰੋਜਾਨਾ ਕੀਤੇ ਜਾਂਦੇ ਰਿਆਜ਼ ਨੇ ਮੋੜਿਆ। ਹੁਣ ਤੱਕ ਦੇਵ ਸਾਹਿਬ ਦੇ 45 ਤੋਂ ਵੱਧ ਗੀਤ ਆਪਣੀ ਅਵਾਜ ਚ ਰਿਕਾਰਡ ਕਰਾਉਣ ਵਾਲੇ ਗਾਇਕ ਗੁਰਮੀਤ ਮੀਤ ਨੇ ਹੁਣ ਤੱਕ ਜੋ ਵੀ ਗਾਇਆ ਉਸ ਦੀ ਦੁਨੀਆਂ ਭਰ ਚ ਵਸਦੇ ਸਰੋਤਿਆਂ ਵਲੋਂ ਸ਼ਾਬਾਸ਼ ਮਿਲੀ। ਸਾਫ ਸੁਥਰੀ ਗਾਇਕੀ ਨੂੰ ਬਰਕਰਾਰ ਰੱਖਣ ਵਾਲੇ ਗਾਇਕ ਗੁਰਮੀਤ ਮੀਤ ਦਾ ਨਾਮ ਅੱਜ ਦੇ ਯੁੱਗ ਚ ਗਿਣੇ ਚੁਣੇ ਗਾਇਕਾਂ ਦੀ ਪਹਿਲੀ ਕਤਾਰ ਚ ਆਉਂਦਾ ਏ। ਰੱਬ ਕਰੇ ਇਸੇ ਤਰਾਂ ਮੀਤ ਨੂੰ ਚਾਹੁੰਣ ਵਾਲੇ ਹਮੇਸ਼ਾਂ ਪਿਆਰ ਦਿੰਦੇ ਰਹਿਣ ਤਾਂ ਜੋ ਚੰਗੇ ਗੀਤ ਲੋਕ ਗਥਾਵਾਂ ਨੂੰ ਗਾਉਣ ਵਾਲੇ ਗੁਰਮੀਤ ਮੀਤ ਨੂੰ ਹੱਲਾਸ਼ੇਰੀ ਮਿਲਦੀ ਰਹੇ।
ਸਿੱਕੀ ਝੱਜੀ ਪਿੰਡ ਵਾਲਾ ( ਇਟਲੀ )