ਮੋਗਾ ਚ ਕਰੋਨਾ ਦੀ ਫ਼ੇਰ ਦਸਤਕ
ਮੋਗਾ (ਮਿੰਟੂ ਖੁਰਮੀ)
ਮੋਗਾ ‘ਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬੀਤੀ ਦੇਰ ਸ਼ਾਮ ਆਈਆਂ ਰਿਪੋਰਟਾਂ ‘ਚ ਮੋਗ ਜ਼ਿਲੇ ਦੇ ਪਿੰਡ ਡਰੋਲੀ ਭਾਈ ਨਾਲ ਸਬੰਧਿਤ ਚੇਨਈ ਤੋਂ ਪਰਤੇ ਨੌਜਵਾਨ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਨ ਡਾ.ਆਦੇਸ਼ ਕੰਗ ਵਲੋਂ ਕੀਤੀ ਗਈ ਹੈ। ਦੱਸਣਯੋਗ ਹੈ ਕਿ ਬੀਤੇ ਦਿਨ ਵੀ ਕੁਵੈਤ ਤੋਂ ਪਰਤੇ ਦੋ ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਸੀ, ਜਿਸ ਨਾਲ ਹੁਣ ਮੋਗਾ ‘ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 64 ਹੋ ਗਈ ਹੈ, ਜਿਨ੍ਹਾਂ ‘ਚੋਂ 3 ਜ਼ੇਰੇ ਇਲਾਜ ਹਨ ਅਤੇ ਬਾਕੀ ਸਾਰੇ ਸਿਹਤਮੰਦ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ।