ਰਜਨੀ ਵਾਲੀਆ ਕਪੂਰਥਲਾ
ਕਿਸੇ ਦੀ ਨਿੰਦਿਆ ਕਰਕੇ,
ਚੰਗਿਆਂ ਬਣੀਏ ਨਾ।
ਬਣ ਕੇ ਦਿਲ ਦੇ ਮਹਿਰਮ,
ਦੁੱਖ ਵੰਡਾ ਲਈਦਾ।
ਕਿਸੇ ਦਾ ਚੁੱਲਾ ਜੇਕਰ,
ਠੰਡਾ ਵੇਖ ਲਈਏ।
ਆਪਣੇਂ ਚੁੱਲੇ ਪਕਾ ਕੇ,
ਸਾਂਝਾ ਖਾ ਲਈਦਾ।
ਕਿਸੇ ਦੀ ਚੁਗਲੀ,
ਆਪਣੀਂ ਹਾਨੀ ਬਣ ਜਾਂਦੀ।
ਬੰਦਾ ਕਿੰਨੂ ਕਿੰਨੂ,
ਦੇਂਦਾ ਫਿਰੇ ਸਫਾਈ।
ਜੋ ਮੋਹ ਦੀ ਜੋਤ ਜਗਾ ਕੇ,
ਮਨ ਵਿੱਚ ਲੋਅ ਕਰਦਾ।
ਉਸਦੇ ਨੇੜੇ ਤੇੜੇ,
ਹੁੰਦੀ ਏ ਸਦਾ ਖੁਦਾਈ।
ਕੋਈ ਚੰਗਾ ਕੰਮ ਜੇ,
ਕਰੀਏ ਸੋਭਾ ਜੱਗ ਕਰੇ।
ਚੰਗਾ ਕੰਮ ਕਰਕੇ ਹੀ,
ਹੁੰਦੀ ਏ ਮਸ਼ਹੂਰੀ।
ਮਾੜਾ ਕੰਮ ਪਵਾਵੇ ਲਾਹਨਤ,
ਪੂਰੇ ਜੱਗ ਭਰ ਦੀ।
ਬੰਦਾ ਓ ਹੋਵੇ ਜੋ,
ਪੈਣ ਨਾ ਦੇਵੇ ਦੂਰੀ।
ਚੰਗੇ ਨੂੰ ਭੰਢਕੇ ਨਈਂ,
ਥਾਂ ਚੰਗੇ ਦੀ ਲੈ ਸਕਦੇ।
ਖੁਦ ਅੰਦਰ ਦਾ ਮਾੜਾ,
ਚੰਗੈ ਜੇਕਰ ਮਾਰ ਦਈਏ।
ਰਜਨੀ ਬੇਕਦਰੇ ਬੇਗੈਰਤ,
ਇਹਨਾਂ ਸਭ ਲੋਕਾਂ ਨੂੰ।
ਆ ਜਿੰਦਗੀ ਵਿੱਚੋਂ ਚੰਗੈ,
ਜੇ ਕਰ ਬਾਹਰ ਦੇਈਏ।