6.9 C
United Kingdom
Saturday, March 7, 2026

More

    ਕਿਸੇ ਦੀ ਨਿੰਦਿਆ ਕਰਕੇ

    ਰਜਨੀ ਵਾਲੀਆ ਕਪੂਰਥਲਾ
    ਕਿਸੇ ਦੀ ਨਿੰਦਿਆ ਕਰਕੇ,
    ਚੰਗਿਆਂ ਬਣੀਏ ਨਾ।
    ਬਣ ਕੇ ਦਿਲ ਦੇ ਮਹਿਰਮ,
    ਦੁੱਖ ਵੰਡਾ ਲਈਦਾ।
    ਕਿਸੇ ਦਾ ਚੁੱਲਾ ਜੇਕਰ,
    ਠੰਡਾ ਵੇਖ ਲਈਏ।
    ਆਪਣੇਂ ਚੁੱਲੇ ਪਕਾ ਕੇ,
    ਸਾਂਝਾ ਖਾ ਲਈਦਾ।

    ਕਿਸੇ ਦੀ ਚੁਗਲੀ,
    ਆਪਣੀਂ ਹਾਨੀ ਬਣ ਜਾਂਦੀ।
    ਬੰਦਾ ਕਿੰਨੂ ਕਿੰਨੂ,
    ਦੇਂਦਾ ਫਿਰੇ ਸਫਾਈ।
    ਜੋ ਮੋਹ ਦੀ ਜੋਤ ਜਗਾ ਕੇ,
    ਮਨ ਵਿੱਚ ਲੋਅ ਕਰਦਾ।
    ਉਸਦੇ ਨੇੜੇ ਤੇੜੇ,
    ਹੁੰਦੀ ਏ ਸਦਾ ਖੁਦਾਈ।

    ਕੋਈ ਚੰਗਾ ਕੰਮ ਜੇ,
    ਕਰੀਏ ਸੋਭਾ ਜੱਗ ਕਰੇ।
    ਚੰਗਾ ਕੰਮ ਕਰਕੇ ਹੀ,
    ਹੁੰਦੀ ਏ ਮਸ਼ਹੂਰੀ।
    ਮਾੜਾ ਕੰਮ ਪਵਾਵੇ ਲਾਹਨਤ,
    ਪੂਰੇ ਜੱਗ ਭਰ ਦੀ।
    ਬੰਦਾ ਓ ਹੋਵੇ ਜੋ,
    ਪੈਣ ਨਾ ਦੇਵੇ ਦੂਰੀ।

    ਚੰਗੇ ਨੂੰ ਭੰਢਕੇ ਨਈਂ,
    ਥਾਂ ਚੰਗੇ ਦੀ ਲੈ ਸਕਦੇ।
    ਖੁਦ ਅੰਦਰ ਦਾ ਮਾੜਾ,
    ਚੰਗੈ ਜੇਕਰ ਮਾਰ ਦਈਏ।
    ਰਜਨੀ ਬੇਕਦਰੇ ਬੇਗੈਰਤ,
    ਇਹਨਾਂ ਸਭ ਲੋਕਾਂ ਨੂੰ।
    ਆ ਜਿੰਦਗੀ ਵਿੱਚੋਂ ਚੰਗੈ,
    ਜੇ ਕਰ ਬਾਹਰ ਦੇਈਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!