ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ)
ਪਿੰਡ ਸੈਦੋਕੇ ਦੇ ਦੇਸ਼ ਵਿਦੇਸ਼ ਵਿੱਚ ਰਹਿ ਰਹੇ ਸਮਾਜ ਸੇਵੀ ਨੌਜਵਾਨਾਂ ਨੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਅਤੇ ਸਮਾਜ ਸੇਵੀ ਕਾਰਜਾਂ ਲਈ ਜੁੰਡਲੀ ਲਾਣਾ ਐਨਆਰਆਈ ਪਰਿਵਾਰ ਸੰਸਥਾ ਦਾ ਗਠਨ ਕੀਤਾ ਹੈ।
ਕਲੱਬ ਦੀ ਆਨਲਾਈਨ ਚੋਣ ਵਿੱਚ ਰਛਪਾਲ ਸਿੰਘ ਪਾਲਾ ਕਨੇਡਾ ਸਰਪ੍ਰਸਤ, ਇੰਦਰਜੀਤ ਸਿੰਘ ਯੂਐਸਏ ਪ੍ਰਧਾਨ, ਲਾਲਜੀਤ ਸਿੰਘ ਭੋਲਾ ਕਨੇਡਾ ਨੂੰ ਖਜਾਨਚੀ ਬਣਾਇਆ ਗਿਆ। ਡਾ. ਈਸ਼ਰ ਸਿੰਘ ਕਨੇਡਾ ਨੇ ਦੱਸਿਆ ਕਿ ਬਲਵਿੰਦਰ ਸਿੰਘ ਕਨੇਡਾ, ਅਮਰਜੀਤ ਸਿੰਘ ਮਨੀਲਾ, ਗੁਰਪ੍ਰੀਤ ਸਿੰਘ ਗੁੱਗੀ ਕਨੇਡਾ, ਗਗਨਦੀਪ ਸਿੰਘ ਯੂਐਸਏ, ਜਗਸੀਰ ਸਿੰਘ ਸੀਰਾ ਆਸਟਰੇਲੀਆ, ਦਵਿੰਦਰ ਸਿੰਘ ਕਨੇਡਾ, ਸਤਨਾਮ ਸਿੰਘ ਕਨੇਡਾ, ਮੱਖਣ ਸਿੰਘ ਮਿਸਤਰੀ ਇੰਡੋਨੇਸੀਆ, ਕਰਮਦੀਪ ਸਿੰਘ ਸੀਪਾ ਕਨੇਡਾ, ਗਗਨ ਨਿਊਜੀਲੈਂਡ ਤੇ ਈਸ਼ਰ ਸਿੰਘ ਕਨੇਡਾ ਸਰਗਰਮ ਮੈਂਬਰ ਲਏ ਗਏ ਹਨ। ਰਛਪਾਲ ਸਿੰਘ ਪਾਲਾ ਕਨੇਡਾ ਤੇ ਇੰਦਰਜੀਤ ਸਿੰਘ ਯੂਐਸਏ ਨੇ ਦੱਸਿਆ ਕਿ ਅਸੀਂ ਆਪਣੀ ਕਿਰਤ ਕਮਾਈ ਚੋਂ ਹਰ ਮਹੀਂਨੇ ਦਸਵੰਦ ਦੇ ਰੂਪ ਵਿੱਚ ਪੈਸੇ ਪਿੰਡ ਤੇ ਇਲਾਕੇ ਲਈ ਲਗਾਉਣ ਦਾ ਫ਼ੈਸਲਾ ਕੀਤਾ ਹੈ।ਪਿੰਡ ਨੂੰ ਨਮੂਨੇ ਦਾ ਪਿੰਡ ਬਣਾਉਣ ਲਈ ਸਿਹਤ, ਸਿਖਿਆ, ਵਾਤਾਵਰਣ, ਪਾਣੀ ਸੰਭਾਲ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾਣਗੇ।