9.3 C
United Kingdom
Wednesday, April 30, 2025

More

    ਕਰ ਬੂਟ ਪਾਲਸ਼ਾਂ ਆਵਾਂ

    ਦੁੱਖਭੰਜਨ ਰੰਧਾਵਾ
    0351920036369

    ਨੀਂ ਸੁਣ ਮਾਏਂ ਮੈ ਨਿੱਕੀ ਉਮਰੇ,
    ਮੈਂ ਮਿਹਨਤ ਕਰਕੇ ਖਾਵਾਂ |
    ਰਾਤ ਨੂੰ ਪਰਤਾਂ ਸੂਰਜ ਡੁੱਬੇ,
    ਦਿਨੇਂ ਕਰ ਬੂਟ ਪਾਲਸ਼ਾਂ ਆਵਾਂ |
    ਨੀਂ ਸੁਣ ਮਾਏਂ ਮੈ ਨਿੱਕੀ ਉਮਰੇ,
    ਮੈਂ ਮਿਹਨਤ ਕਰਕੇ ਖਾਵਾਂ |
    ਧੁੱਪੇ ਬਹਿ ਮੈਂ ਤੋਪੇ ਲਾਉਂਦਾ,
    ਆਉਣ ਨਾ ਸਿਰ ਤੇ ਛਾਂਵਾਂ |

    ਕਿਸਮਤ ਮੇਰੀ ਦੇ ਵਿੱਚ ਧੱਕੇ,
    ਲਿਖੇ ਗਏ ਧੁਰ ਦਰਗਾਹੋਂ |
    ਤੂੰ ਵੀ ਮਾਏਂ ਚੰਗੀ ਕੀਤੀ,
    ਕੱਢ ਦਿੱਤਾ ਮੈਨੂੰ ਕੱਢਕੇ ਬਾਹੋਂ |
    ਧੁੱਪੇ ਬਹਿ ਮੈਂ ਤੋਪੇ ਲਾਉਂਦਾ,
    ਆਉਣ ਨਾ ਸਿਰ ਤੇ ਛਾਂਵਾਂ |

    ਨਿੱਤ ਮੇਰੀ ਉਮਰ ਦੇ ਮੇਰੇ,
    ਹਾਣੀਂ ਜਾਣ ਨੀ ਮਾਏਂ ਸਕੂਲੇ |
    ਅੱਧੀ ਛੁੱਟੀ ਨੂੰ ਚਾਟਾਂ ਖਾਂਦੇ,
    ਤੇ ਨਾਲੇ ਲੈਂਦੇ ਨੇਂ ਝੂਲੇ |
    ਖਰਚੀ ਲੈ ਕੇ ਜਾਣ ਸਕੂਲੇ,
    ਤੇ ਮਾਵਾਂ ਨਾਲੇ ਲੈਣ ਬਲਾਵਾਂ |
    ਧੁੱਪੇ ਬਹਿ ਮੈਂ ਤੋਪੇ ਲਾਉਂਦਾ,
    ਆਉਣ ਨਾ ਸਿਰ ਤੇ ਛਾਂਵਾਂ |

    ਨਿੱਤ ਸਕੂਲ ਦੇ ਅੱਗੇ ਮਾਏਂ,
    ਮੈਂ ਮੋਚੀ ਪੁਣਾ ਹਾਂ ਕਰਦਾ |
    ਮੇਰੇ ਹਾਣੀ ਬਾਜੀਆ ਜਿੱਤਣ,
    ਤੇ ਮੈਂ ਨਿੱਤ ਬਾਜੀ਼ ਹਰਦਾ |
    ਮਾਏਂ ਹਰਿਆ ਤੇ ਹੰਭਿਆ ਦੱਸ,
    ਤੂੰ ਮੈਂ ਦਿਲ ਕਿੱਦਾਂ ਸਮਝਾਵਾਂ |
    ਧੁੱਪੇ ਬਹਿ ਮੈਂ ਤੋਪੇ ਲਾਉਂਦਾ,
    ਆਉਣ ਨਾ ਸਿਰ ਤੇ ਛਾਂਵਾਂ |

    ਬੱਚਿਆਂ ਦੇ ਬਸਤੇ ਵਿੱਚ,
    ਮਾਏਂ ਵਿਦਿਆ ਪੜਾਈ ਖੇਡੇ |
    ਤੇ ਮੇਰ ਬਸਤੇ ਵਿੱਚ ਬੂਟ ਪਾਲਸ਼ਾਂ,
    ਤੇ ਪੈਰਾਂ ਨੂੰ ਲਗਦੇ ਆ ਠੇਡੇ |
    ਮੇਰੇ ਨੇੜੇ ਕੁੱਤੇ ਬੈਠੇ ਰਹਿੰਦੇ,
    ਤੇ ਗੋਹਾ ਕਰਦੀਆਂ ਗਾਵਾਂ |
    ਧੁੱਪੇ ਬਹਿ ਮੈਂ ਤੋਪੇ ਲਾਉਂਦਾ,
    ਆਉਣ ਨਾ ਸਿਰ ਤੇ ਛਾਂਵਾਂ |

    ਲੋਕਾਂ ਦੇ ਬੱਚੇ ਖਿੱਦੋ ਖੇਡਣ,
    ਤੇ ਜਾਂ ਫਿਰ ਚੋਰ ਸਿਪਾਹੀ |
    ਚਲਦੇ ਹਾਣੀ ਮੰਜਿਲ ਤੇ ਪਹੁੰਚੇ,
    ਮੈਂ ਰਿਹਾ ਰਾਹੀ ਦਾ ਰਾਹੀ |
    ਦੁੱਖਭੰਜਨਾ ਕਿਸੇ ਦੀਆਂ ਰੀਝਾਂ ਮੋਈਆਂ,
    ਰੀਝਾਂ ਦੇ ਨਾਲ ਕਰੇ ਸਲਾਹਵਾਂ |
    ਧੁੱਪੇ ਬਹਿ ਮੈਂ ਤੋਪੇ ਲਾਉਂਦਾ,
    ਆਉਣ ਨਾ ਸਿਰ ਤੇ ਛਾਂਵਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!