7.5 C
United Kingdom
Sunday, March 8, 2026

More

    ਸ਼ਬਦਾਂ ਨੂੰ ਮੌਤ

    ਦੁੱਖਭੰਜਨ ਰੰਧਾਵਾ
    0351920036369

    ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
    ਹੋ ਸਕਦੈ ਮੈਂ ਨਾ ਖੋਲ ਸਕਾਂ |
    ਮੇਰੇ ਸ਼ਬਦਾਂ ਨੂੰ ਮੌਤ ਵੀ ਆ ਗਈ ਏ,
    ਹੋ ਸਕਦੈ ਮੈਂ ਨਾ ਬੋਲ ਸਕਾਂ |
    ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
    ਹੋ ਸਕਦੈ ਮੈਂ ਨਾ ਖੋਲ ਸਕਾਂ |

    ਮੌਲਾ ਮੈਂ ਕਰ ਬੈਠਾਂ ਪਰ ਪਾਈ ਨਈਂ,
    ਕਿਉਂ ਮੈਨੂੰ ਰਾਸ ਮੁਹੱਬਤ ਆਈ ਨਈਂ,
    ਰੱਬਾ ਉਲਾਹਮਾ ਏ ਤੇਰੀ ਵਡਿਆਈ ਨਈਂ,
    ਮੇਰੇ ਵਿੱਚ ਤਾਂ ਐਬ ਹਜਾਰਾਂ ਨੇਂ ,
    ਹੋ ਸਕਦੈ ਮੈਂ ਨਾ ਤੋਲ ਸਕਾਂ |
    ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
    ਹੋ ਸਕਦੈ ਮੈਂ ਨਾ ਖੋਲ ਸਕਾਂ |

    ਮੈਨੂੰ ਹੋਈ ਮੁਹੱਬਤ ਹੱਥੋਂ ਸਜ਼ਾ ਵੇਖੋ,
    ਉਸ ਡਾਢੇ ਦੀ ਡਾਢੀ ਰਜ਼ਾ ਵੇਖੋ,
    ਦਮ ਵਿਕਿਆ ਕਿਹੜੇ ਭਾਅ ਵੇਖੋ,
    ਮੈਨੂੰ ਐਸੀ ਮਿੱਟੀ ਦਾ ਪਤਾ ਦਿਓ,
    ਜਿੱਥੇ ਮੈਂ ਇਸ ਜਿੰਦ ਨੂੰ ਰੋਲ ਸਕਾਂ |
    ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
    ਹੋ ਸਕਦੈ ਮੈਂ ਨਾ ਖੋਲ ਸਕਾਂ |

    ਮੌਤ ਪੁੱਛਦੀ ਏ ਕਦੋਂ ਹੋਵਣਾ ਏ ਮੇਰਾ,
    ਦੱਸ ਦੇਵੀਂ ਛੇਤੀ ਬਿਸਤਰ ਵਿਛ ਗਿਐ ਤੇਰਾ,
    ਸੁੱਤੇ ਨੂੰ ਚੱਕਾਂਗੀ ਇੱਕ ਦਿਨ ਪਾਵਾਂਗੀ ਫੇਰਾ,
    ਰਿਸ਼ਤਾ ਮੇਰਾ ਏਨਾ ਵੀ ਨਈ ਕੱਚਾ,
    ਮਹਿਰਮ ਫੜ ਲਏ ਜੇ ਬਾਂਹ ਨਾ ਡੋਲ ਸਕਾਂ |
    ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
    ਹੋ ਸਕਦੈ ਮੈਂ ਨਾ ਖੋਲ ਸਕਾਂ |

    ਕੁਝ ਵੀ ਨਹੀ ਮੈਂ ਕੀਮਤ ਕੌਡੀ ਪਾ ਕੇ ਰੱਖ,
    ਜਿਉਣ-ਜੋਗਿਆਂ ਚ ਨਈਂ ਸਾਹੋਂ ਕਰਕੇ ਰੱਖ ਵੱਖ,
    ਮੁਕੱਦਰਾਂ ਹੀ ਮੇਰਿਆਂ ਨੇ ਲਿਆ ਨਈ ਪੱਖ,
    ਮੇਰੇ ਚ ਕਮੀਆਂ ਨੇ ਕਿੱਥੇ-ਕਿੱਥੇ ,
    ਅੱਜ ਮੈਂ ਕਰ ਪੜਚੋਲ ਸਕਾਂ |
    ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
    ਹੋ ਸਕਦੈ ਮੈਂ ਨਾ ਖੋਲ ਸਕਾਂ |

    ਦੁੱਖਭੰਜਨ ਨੂੰ ਉਹਦਿਆਂ ਗੁਨਾਹਾ ਦੀ ਸਜਾ,
    ਲਾਈ ਉਹਨੇ ਉਥੇ ਜਿੱਥੇ ਤੇਰੀ ਸੀ ਰਜਾ,
    ਉਹ ਹੱਸੇ ਤਾੜੀ ਮਾਰ ਉਹਨੇ ਲੈਣਾ ਏ ਮਜਾ,
    ਹਮੇਸ਼ਾਂ ਰਵਾਂ ਮੈਂ ਸਾਹਮਣੇ ਖਲੋਤਾ,
    ਤਾਂ ਕਿ ਮੌਤ ਨੂੰ ਮੈ ਟੋਲ ਸਕਾਂ |
    ਮੈਂ ਪਲਕਾਂ ਦੇ ਬੂਹੇ ਢੋਅ ਲਏ ਨੇ,
    ਹੋ ਸਕਦੈ ਮੈਂ ਨਾ ਖੋਲ ਸਕਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!