3.5 C
United Kingdom
Sunday, March 8, 2026

More

    ਜੰਗ ਲੜਨ ਦਾ ਨਾਂ

    ਰਜਨੀ ਵਾਲੀਆ
    ਜੰਗ ਲੜਨ ਦਾ ਨਾਂ ਏ ਔਰਤ,
    ਔਰਤ ਸਦਵਾਉਣਾ ਸੌਖਾ ਨਈਂ |
    ਔਰਤ ਦੀ ਆਵਾਜ਼ ਨੂੰ ਵੀ ਤਾਂ,
    ਦਬਾਉਣਾ ਸੌਖਾ ਨਈਂ |
    ਜੰਗ ਲੜਨ ਦਾ ਨਾਂ ਏ ਔਰਤ,
    ਔਰਤ ਸਦਵਾਉਣਾ ਸੌਖਾ ਨਈਂ |

    ਸੀ਼ਸੇ ਅੱਗੇ ਬਹਿਕੇ ਸੁਰਮ ਸਲਾਈਆਂ,
    ਪਾਵਣ ਨੂੰ ਹੀ ਤਾਂ ਸਿ਼ੰਗਾਰ ਆਖਦੇ ਨੇਂ |
    ਜੋ-ਜੋ ਜਾਨੀ ਲਈ ਕੀਤਾ ਜਾਵੇ,
    ਉਸਨੂੰ ਹੀ ਤਾਂ ਪਿਆਰ ਆਖਦੇ ਨੇਂ |
    ਜੋ ਮਹਿਰਮ ਉੱਤੇ ਕੀਤਾ ਜਾਵੇ,
    ਉਸਨੂੰ ਹੀ ਤਾਂ ਇਤਬਾਰ ਆਖਦੇ ਨੇਂ |
    ਖੁਦ ਮੁਕੰਮਲ ਹੁੰਦਿਆਂ ਹੋਇਆਂ,
    ਖੁਦ ਨੂੰ ਖੁਦ ਚੋਂ ਘਟਾਉਣਾ ਸੌਖਾ ਨਈਂ |
    ਜੰਗ ਲੜਨ ਦਾ ਨਾਂ ਏ ਔਰਤ,
    ਔਰਤ ਸਦਵਾਉਣਾ ਸੌਖਾ ਨਈਂ |

    ਔਰਤ ਤਾਂ ਮਾਂ ਦੀ ਕੁੱਖ ਆੰਦਰ ਹੀ,
    ਖਤਰੇ ਦਰ ਖਤਰੇ ਝੱਲਦੀ ਏ |
    ਔਰਤ ਜਿਸਨੇ ਚਾਨਣ ਕਰਨਾ ਹੁੰਦਾ,
    ਉਹ ਖੁਦ ਹੀ ਬੁਝ-ਬੁਝ ਬਲਦੀ ਏ |
    ਔਰਤ ਧੀ ਹੋ ਕੇ ਜਨਮ ਲੈਣ ਦੇ ਮਗਰੋਂ,
    ਹੀ ਅਸਲ ਵਿੱਚ ਪਲਦੀ ਏ |
    ਖੁਦ ਦਾ ਦੁੱਖ ਨਾ ਦੱਸਣਾ ਤੇ ਅੱਗੇ,
    ਹੋ ਸਭ ਦਾ ਦੁੱਖ ਵੰਡਾਉਣਾ ਸੌਖਾ ਨਈਂ |
    ਜੰਗ ਲੜਨ ਦਾ ਨਾਂ ਏ ਔਰਤ,
    ਔਰਤ ਸਦਵਾਉਣਾ ਸੌਖਾ ਨਈਂ |

    ਇੱਜ਼ਤਾਂ,ਸ਼ਰਮਾਂ ਲੱਜਾਂ,ਪੱਤਾਂ,ਪਰਦੇ,
    ਔਰਤ ਨਾਵੇਂ ਤੇ ਸਭ ਔਰਤ ਦੇ ਹਿੱਸੇ |
    ਸਾਹਿਬਾਂ ਨੂੰ ਲੈ ਕੇ ਬਦਨਾਮੀ ਪਾਈ,
    ਕਿੱਸਾਕਾਰਾਂ ਨੇ ਲਿਖ-ਲਿਖ ਕੇ ਕਿੱਸੇ |
    ਸੱਸੀ,ਹੀਰ ਤੇ ਸੋਹਣੀ ਵਰਗੀ ,
    ਕਵੀਆਂ ਨੂੰ ਭਲਾ ਕਿਉਂ ਨਾ ਦਿੱਸੇ |
    ਹੋਏ ਇਸ਼ਕ ਹਕੀਕੀ ਦਾ ਕਦੇ,
    ਮਾਣ ਵਧਾਉਣਾ ਸੌਖਾ ਨਈਂ |
    ਜੰਗ ਲੜਨ ਦਾ ਨਾਂ ਏ ਔਰਤ,
    ਔਰਤ ਸਦਵਾਉਣਾ ਸੌਖਾ ਨਈਂ |

    ਕਿਉ ਔਰਤ ਹੋਣ ਤੇ ਰੋਕਾਂ-ਟੋਕਾਂ,
    ਕਿਉਂ ਮਰਦ ਔਰਤ ਤੇ ਬੰਦਿਸ਼ਾਂ ਜੜਦੇ |
    ਔਰਤ ਨਾਲ ਮੁਕੱਦਰ ਰੁੱਸੇ ਰਹਿਣ,
    ਕਿਉਂ ਔਰਤ ਦੇ ਲੇਖ ਈ ਔਰਤ ਨਾਲ ਲੜਦੇ |
    ਚਾਅ ਔਰਤ ਦੇ ਬਸ ਮਰ-ਮਰ ਜਾਂਦੇ ਤੇ,
    ਫਿਰ ਔਰਤ ਦੀ ਬੋਰ ਝਾਂਜਰ ਦੇ ਝੜਦੇ |
    ਹਰ ਕਿਸੇ ਦਾ ਖੇਡਣਾ ਤੇ ਔਰਤ ਦਾ,
    ਬਣ ਜਾਣਾ ਖਿਡੌਣਾ ਸੌਖਾ ਨਈਂ |
    ਜੰਗ ਲੜਨ ਦਾ ਨਾਂ ਏ ਔਰਤ,
    ਔਰਤ ਸਦਵਾਉਣਾ ਸੌਖਾ ਨਈਂ |

    ਆਪਣੇ ਜੋ ਘਰ ਵਿੱਚ ਜਨਮ,
    ਲਵੇ ਲੋਕੀ ਉਸਨੂੰ ਧੀ ਕਹਿੰਦੇ ਨੇ |
    ਤੇ ਦੱਸੋ ਜੋ ਪੁੱਤ ਵਿਆਹ ਕੇ ਲਿਆਵੇ,
    ਲੋਕੀ ਫਿਰ ਉਸਨੂੰ ਕੀ ਕਹਿੰਦੇ ਨੇ |
    ਮਾਪੇ ਵੀ ਜਰ ਜਾਵੀਂ ਕਹਿਕੇ ਤੋਰ,
    ਦਿੰਦੇ ਤੇ ਕਰੀਂ ਨਾ ਸੀ ਕਹਿੰਦੇ ਨੇਂ |
    ਘਰ ਪਰਾਏ ਆ ਕੇ ਜਜਬਾਤਾਂ ਦਾ,
    ਹੱਥੀਂ ਕਤਲ ਕਰਾਉਣਾ ਸੌਖਾ ਨਈਂ |
    ਜੰਗ ਲੜਨ ਦਾ ਨਾਂ ਏ ਔਰਤ,
    ਔਰਤ ਸਦਵਾਉਣਾ ਸੌਖਾ ਨਈਂ |

    ਔਰਤ ਹੈ ਸਨਮਾਨ ਦੀ ਪਾਤਰ,
    ਮੌਕਾ ਮਿਲਿਆ ਤਾਂ ਰਜਨੀ ਬੋਲੇਗੀ |
    ਮਰਦਾਂ ਦੇ ਮੂੰਹੋਂ ਮੁਖੋਟੇ ਲਾਹਵੇਗੀ,
    ਤੇ ਉਲਝੀਆਂ ਗੰਢਾਂ ਨੂੰ ਵੀ ਖੋਲੇਗੀ |
    ਜੇ ਹੱਥ ਆ ਗਈ ਇਨਸਾਫ ਦੀ,
    ਤੱਕੜੀ ਤਾਂ ਤੇਰਾ ਈ ਤੇਰਾ ਤੋਲੇਗੀ |
    ਆਪਣੇ ਹੀ ਹੱਥੀਂ ਆਪਣੇ ਨਰਮ,
    ਮਾਸ ਤੇ ਖਾਰ ਖੁਭੋਣਾਂ ਸੌਖਾ ਨਈਂ |
    ਜੰਗ ਲੜਨ ਦਾ ਨਾਂ ਏ ਔਰਤ,
    ਔਰਤ ਸਦਵਾਉਣਾ ਸੌਖਾ ਨਈਂ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!