3.1 C
United Kingdom
Sunday, March 8, 2026

More

    ਮੇਰੀਏ ਜਿੰਦਗਾਨੀਏ

    ਦੁੱਖਭੰਜਨ ਰੰਧਾਵਾ
    0351920036369

    ਖੁਸੀ਼ਆਂ ਦਿਆਂ ਤੈਥੋਂ ਵਾਰ ਨੀ,
    ਮੇਰੀਏ ਜਿੰਦਗਾਨੀਏ |
    ਤੇਰੇ ਨਾਲ ਅੰਤਾਂ ਦਾ ਪਿਆਰ ਨੀ,
    ਮੇਰੀਏ ਜਿੰਦਗਾਨੀਏ |
    ਖੁਸੀ਼ਆਂ ਦਿਆਂ ਤੈਥੋਂ ਵਾਰ ਨੀ,
    ਮੇਰੀਏ ਜਿੰਦਗਾਨੀਏ |

    ਮੈਂ ਤੇਰੇ ਨਾਲ ਹਾਂ ਪੂਰਾ-ਪੂਰਾ,
    ਮੈਂ ਤੇਰੇ ਬਿਨਾਂ ਅਧੂਰਾ-ਅਧੂਰਾ,
    ਮੈਂ ਟੁੱਟ ਕੇ ਹੋ ਜਾਊਂ ਚੂਰਾ-ਚੂਰਾ,
    ਮੈਂ ਤੇਰਾ ਦਿਲਦਾਰ ਨੀ,
    ਮੇਰੀਏ ਜਿੰਦਗਾਨੀਏ |
    ਖੁਸੀ਼ਆਂ ਦਿਆਂ ਤੈਥੋਂ ਵਾਰ ਨੀ,
    ਮੇਰੀਏ ਜਿੰਦਗਾਨੀਏ |

    ਬਿਨ ਤੇਰੇ ਕਿਵੇਂ ਰਾਤ ਗੁਜਾਰਾਂ,
    ਬਿਨ ਤੇਰੇ ਮੈਂ ਸਭ ਕੁਝ ਹਾਰਾਂ,
    ਤੈਨੂੰ ਹੀ ਘਰਦੀ ਸਵਿਕਾਰਾਂ,
    ਤੈਥੋ ਜਾਵਾਂ ਬਲਿਹਾਰ ਨੀ,
    ਮੇਰੀਏ ਜਿੰਦਗਾਨੀਏ |
    ਖੁਸੀ਼ਆਂ ਦਿਆਂ ਤੈਥੋਂ ਵਾਰ ਨੀ,
    ਮੇਰੀਏ ਜਿੰਦਗਾਨੀਏ |

    ਸੁਣ ਬਾਗੀ ਤੇਰੇ ਨਾਲ ਬਹਾਰਾਂ,
    ਤੇਰੇ ਨਾਲ ਹੀ ਸੋਹੰਦੀਆਂ ਕਾਰਾਂ,
    ਜਾਨ ਵਾਰਨੀ ਤੈਥੋਂ ਕਦੇ ਯਾਰਾਂ,
    ਭੌਰਾ ਕਰੇ ਤੇਰਾ ਇੰਤਜਾਰ,
    ਮੇਰੀਏ ਜਿੰਦਗਾਨੀਏ |
    ਖੁਸੀ਼ਆਂ ਦਿਆਂ ਤੈਥੋਂ ਵਾਰ ਨੀ,
    ਮੇਰੀਏ ਜਿੰਦਗਾਨੀਏ |

    ਅਸੀਂ ਨਈਂ ਨਸ਼ਰ ਕਿਸੇ ਨੂੰ ਹੋਣਾ,
    ਦੁਨੀਆਂ ਪਾਵੇ ਪੱਲੜੇ ਵਿੱਚ ਰੋਣਾ,
    ਮੈਂ ਦੱਸ ਕਿਵੇਂ ਦੁੱਖੜਾ ਏ ਢੋਣਾ,
    ਦੁਨੀਆਂ ਬਣਾਏ ਖੰਭਾਂ ਦੀ ਡਾਰ |
    ਮੇਰੀਏ ਜਿੰਦਗਾਨੀਏ |
    ਖੁਸੀ਼ਆਂ ਦਿਆਂ ਤੈਥੋਂ ਵਾਰ ਨੀ,
    ਮੇਰੀਏ ਜਿੰਦਗਾਨੀਏ |

    ਨੀ ਵਾਰਾਂ ਦੋ ਜਹਾਨ ਮੈਂ ਤੈਥੋਂ,
    ਵਾਰ ਦਿਆਂ ਕਹੇਂ ਜਾਨ ਮੈਂ ਤੈਥੋਂ,
    ਜਾਵਾਂ-ਜਾਵਾਂ ਕੁਰਬਾਨ ਮੈਂ ਤੈਥੋਂ,
    ਤੇਰੇ ਤੋਂ ਗਿਆ ਸਭ ਹਾਰ |
    ਮੇਰੀਏ ਜਿੰਦਗਾਨੀਏ |
    ਖੁਸੀ਼ਆਂ ਦਿਆਂ ਤੈਥੋਂ ਵਾਰ ਨੀ,
    ਮੇਰੀਏ ਜਿੰਦਗਾਨੀਏ |

    ਦੁੱਖਭੰਜਨ ਤੇਰੇ ਲੂੰ-ਲੂੰ ਦੇ ਵਿੱਚ,
    ਦੁੱਖਭੰਜਨ ਤੇਰੀ ਹੂੰ-ਹੂੰ ਦੇ ਵਿੱਚ,
    ਦੁੱਖਭੰਜਨ ਤੇਰੀ ਤੂੰ-ਤੂੰ ਦੇ ਵਿੱਚ,
    ਉਹ ਨਿੱਤ ਲੋਚੇ ਤੇਰਾ ਦੀਦਾਰ |
    ਮੇਰੀਏ ਜਿੰਦਗਾਨੀਏ |
    ਖੁਸੀ਼ਆਂ ਦਿਆਂ ਤੈਥੋਂ ਵਾਰ ਨੀ,
    ਮੇਰੀਏ ਜਿੰਦਗਾਨੀਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!