3.1 C
United Kingdom
Sunday, March 8, 2026

More

    ਜੀਣੇ ਦਾ ਵੱਲ

    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |
    ਤੌਫੀਕ ਪਿਆਰ ਤੇਰੇ ਦਿੱਤੀ,
    ਓਦਾਂ ਮੇਰੇ ਚ ਕਿੱਥੇ ਗੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਨੀ ਮੈਂ ਉਥੋਂ ਤੱਕ ਜਾਣਾ,
    ਜਿੱਥੇ ਹੁੰਦੀ ਏ ਅਖੀਰ |
    ਨੀ ਮੈਂ ਉਥੋਂ ਤੱਕ ਜਾਣਾ,
    ਜਾ ਮਿਲੇ ਰਾਂਝਣੇ ਨੂੰ ਹੀਰ |
    ਜੇ ਮੇਰੀ ਹੋਈਂ ਏਂ ਤਾਂ ਦੱਸੀਂ,
    ਮੇਰੇ ਨਾਲ ਤੂੰ ਵੀ ਚੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਨੀ ਗੁਸਤਾਖ ਹਾਂ ਬੜਾ,
    ਮੈਂ ਤੇਰੇ ਅੱਗੇ ਬੋਲਿਆ |
    ਪਰ ਤੇਰੇ ਪਿਆਰ ਦੀ ਖੁਮਾਰੀ,
    ਭੋਰਾ ਵੀ ਨਈਂ ਡੋਲਿਆ |
    ਜਿੰਦਗਾਨੀ ਤੇਰੇ ਨਾਂ,
    ਤੇਰੇ ਨਾਂ ਹਰ ਪਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਨੀ ਮੈਂ ਕੂਕਰ ਹਾਂ ਤੇਰਾ,
    ਤੇ ਤੂੰ ਮੇਰੀ ਰਹਿਨੁਮਾ |
    ਤੂੰ ਕੀਤਾ ਜਿਉਣ ਜੋਗਾ,
    ਨੀ ਮੈਨੂੰ ਫੜ ਮੇਰੀ ਬਾਂਹ |
    ਨੀ ਤੂੰ ਮੇਰਾ ਸਾਰਾ ਜੋ਼ਰ,
    ਨੀ ਤੂੰ ਮੇਰਾ ਸਾਰਾ ਬੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਨੀ ਮੈਂ ਰਾਹਾਂ ਦਾ ਰੋੜਾ,
    ਤੇ ਤੂੰ ਬਾਗੜੇ ਦਾ ਫੁੱਲ |
    ਅਸੀਂ ਕੌਡੀਓਂ ਵੀ ਹੌਲੇ,
    ਤੇ ਨੀ ਸਾਰਾ ਈ ਤੇਰਾ ਮੁੱਲ |
    ਉਸਨੂੰ ਕਿਵੇਂ ਮੈਂ ਰੋਕਾਂ,
    ਖੜਕੇ ਦਿਲ ਦਾ ਜੋ ਟੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਨੀ ਮੈਂ ਕਾਹਦੇ ਜੋਗਾ,
    ਮੈਨੂੰ ਆਖਦੇ ਨੇ ਸਾਰੇ |
    ਆਪਣੇ ਹਿੱਸੇ ਦੀ ਜਿੱਤ,
    ਮੇਰਾ ਸਾਹ-ਸਾਹ ਤੈਨੂੰ ਹਾਰੇ |
    ਉਸਨੂੰ ਮਾਰੇ ਕੀ ਖੁਦਾਈ,
    ਜਿਨੂੰ ਮਾਰ ਜਾਵੇ ਛੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    ਦੁੱਖਭੰਜਨ ਨੂੰ ਪੱਤੀ-ਪੱਤੀ,
    ਤੇਰੇ ਕਰ ਦਿੱਤਾ ਦੁੱਖਾਂ |
    ਛਾਵਾਂ ਦੁੱਖਭੰਜਨ ਦੇ ਹਿੱਸੇ,
    ਦੀਆਂ ਖੋਹ ਲਈਆਂ ਰੁੱਖਾਂ |
    ਮੇਰੇ ਕਿੰਨੇ ਨੇਂ ਸਵਾਲ,
    ਜਵਾਬ ਇੱਕ ਦਾ ਤੂੰ ਘੱਲ |
    ਤੇਰੇ ਪਿਆਰ ਨੇਂ ਸਿਖਾਇਆ,
    ਮੈਨੂੰ ਜੀਣੇਂ ਦਾ ਵੱਲ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!