3.5 C
United Kingdom
Sunday, March 8, 2026

More

    ਸੰਦੌੜ ਅਨਾਜ ਮੰਡੀ ਵਿੱਚ ਖਰੀਦ ਸ਼ੁਰੂ ਕਰਵਾਈ

    ਸੰਦੌੜ,੭ ਅਕਤੂਬਰ (ਰਿਖੀ)

    ਸੰਦੌੜ ਦੀ ਅਨਾਜ ਮੰਡੀ ਵਿੱਚ ਪੀ ਏ ਦਰਬਾਰਾ ਸਿੰਘ ਅਤੇ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ ਨੇ ਖਰੀਦ ਸ਼ੁਰੂ ਕਰਵਾਉਣ ਮੌਕੇ ( ਰਿਖੀ)

    ਸੰਦੌੜ ਦੀ ਅਨਾਜ ਮੰਡੀ ਵਿੱਚ ਅੱਜ ਕੈਬਨਿਟ ਮੰਤਰੀ ਪੰਜਾਬ ਮੈਡਮ ਰਜੀਆ ਸੁਲਤਾਨਾ ਦੇ ਪੀ ਏ ਦਰਬਾਰਾ ਸਿੰਘ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ ਦੀ ਅਗਵਾਈ ਵਿੱਚ ਝੋਨੇ ਦੀ ਪਹਿਲੀ ਖਰੀਦ ਦੀ ਸੁਰੂਆਤ ਕੀਤੀ ਗਈ।ਇਸ ਮੋਕੇ ਪਨਗਰੇਨ ਏਜੰਸੀ ਦੇ ਇੰਸਪੈਕਟਰ ਜਗਦੇਵ ਸਿੰਘ ਅਤੇ ਇੰਸਪੈਕਟਰ ਪਰਮਜੀਤ ਸਿੰਘ ਧੂਰੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾ ਤੇ ਅੱਜ ਉਹਨਾਂ ਵੱਲੋਂ ਸੰਦੋੜ ਅਨਾਜ ਮੰਡੀ ਵਿੱਚ ਕਿਸਾਨ ਪਰਗਟ ਸਿੰਘ ਪੁੱਤਰ ਬਲਵਿੰਦਰ ਸਿੰਘ ਫੋਜੇਵਾਲ ਅਤੇ ਹਰਪੀ੍ਰਤ ਸਿੰਘ ਪੁੱਤਰ ਜੋਰਾ ਸਿੰਘ ਫਰਵਾਲੀ ਦੇ ਝੋਨੇ ਦੀ ਖਰੀਦ ਕੀਤੀ ਗਈ ਹੈ।ਇਸ ਸਮੇਂ ਮਾਰਕੀਟ ਕਮੇਟੀ ਦੇ ਚੇਅਰਮੈਨ ਕੁਲਵਿੰਦਰ ਸਿੰਘ ਝਨੇਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਝੋਨੇ ਦੀ ਫਸਲ ਦੀ ਕਟਾਈ ਸਹੀ ਅਤੇ ਸਮੇਂ ਸਿਰ ਕਰਵਾਉਣ ਤਾਂ ਜੋ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਵੀ ਕਿਸਮ ਦੀ ਮੁਸਕਲ ਨਾ ਆਵੇ।ਇਸ ਮੋਕੇ ਉਹਨਾਂ ਨਾਲ ਪਰਮਿਮਦਰ ਸਿੰਘ ਅਕਾਉਟੈਂਟ,ਕਰਨਵੀਰ ਸਿੰਘ ਜਿੰਮੀ ਗਰੇਵਾਲ,ਜਗਦੀਪ ਸਿੰਘ,ਗੁਰਵਿੰਦਰ ਸਿੰਘ, ਹਰਜੀਤ ਸਿੰਘ ਸੇਵਾਦਾਰ ਆਦਿ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!