6.9 C
United Kingdom
Saturday, March 7, 2026

More

    ਆਪ ਦੇ ਆਗੂ ਰਾਜਵੰਤ ਘੁੱਲੀ ਨੇ ਮਲੇਰਕੋਟਲਾ ਵਿਖੇ ਬਕਰੀਦ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ

    ਮਲੇਰਕੋਟਲਾ, 3 ਅਗਸਤ (ਥਿੰਦ)

    ਆਪ ਪਾਰਟੀ ਦੇ ਜਿਲਾ ਇੰਚਾਰਜ ਰਾਜਵੰਤ ਸਿੰਘ ਘੁੱਲੀ ਮਲੇਰਕੋਟਲਾ ਵਿਖੇ ਆਪ ਪਾਰਟੀ ਦੇ ਆਗੂ ਆਜਮ ਦਾਰਾ ਅਤੇ ਹੋਰ ਆਗੂਆਂ ਨਾਲ ਈਦ ਉਲ ਅਜਹਾ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ।

    ਆਮ ਆਦਮੀ ਪਾਰਟੀ ਦੇ ਜਿਲਾ ਪਰਧਾਨ ਰਾਜਵੰਤ ਸਿੰਘ ਘੁੱਲੀ ਨੇ ਈਦ ਉਲ ਅਜਹਾ ਦੀ ਮੁਬਾਰਕਾਂ ਦਿੱਤੀਆਂ ਅਤੇ ਮੁਸਲਿਮ ਵੀਰਾਂ ਦੇ ਨਾਲ ਖੁਸ਼ੀ ਦਾ ਇਜਹਾਰ ਸਾਂਝਾ ਕਰਦਿਆਂ ਕਿਹਾ ਕਿ ਈਦ ਉਲ ਅਜਹਾ ਦਾ ਤਿਉਹਾਰ ਕੁਰਬਾਨੀ ਦਾ ਪਰਤੀਕ ਤਿਉਹਾਰ ਹੈ। ਜਿਸਨੂੰ ਸਾਰੇ ਰਲ ਮਿਲਕੇ ਮਨਾਉਂਦੇ ਹਨ।ਇਸ ਮੌਕੇ ਉਹਨਾਂ ਦੇ ਨਾਲ ਆਪ ਦੇ ਸੀਨੀਅਰ ਆਗੂ ਪਰੀਤ ਧੂਰੀ ਕੋਆਰਡੀਨੇਟਰ, ਅਮਰਦੀਪ ਧਾਂਦਰਾ, ਹਰਪਰੀਤ ਗਿੱਲ ਯੂਥ ਆਗੂ, ਆਜਮ ਦਾਰਾ, ਪਿਆਰਾ ਸਿੰਘ ਖਾਲਸਾ ਜਿਲਾ ਜਨਰਲ ਸਕੱਤਰ, ਮੁਮਤਾਜ ਨਾਗੀ ਬਲਾਕ ਪਰਧਾਨ, ਮੁਹੰਮਦ ਸਰਦਾਰ ਦਾਰਾ, ਸ਼ਹਿਬਾਜ ਰਾਣਾ ਜੁਆਂਇੰਟ ਸੈਕਟਰੀ, ਬਲਵੀਰ ਸਿੰਘ ਕਿਲਾ, ਹਰਜੀਤ ਕਲਿਆਣ ਅਤੇ ਦਲਵੀਰ ਸਿੰਘ ਆਦਿ ਹਾਜਰ ਸਨ।



    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!