14.8 C
United Kingdom
Saturday, September 5, 2026

More

    ਨਾਨਕ

    ਰਜਨੀ ਵਾਲੀਆ, ਕਪੂਰਥਲਾ

    ਮੇਰੇ ਨਾਨਕ ਤੇਰੀ ਕਰਾਂ ਵਡਿਆਈ,
    ਵੱਡੀ ਤੇਰੇ ਨਾਲੋਂ ਕੋਈ ਨਹੀ ਖੁਦਾਈ |

    ਮਹਿਤਾ ਕਾਲੂ ਜੀ ਤੇਰੇ ਬਾਪ ਕਹਾਏ,
    ਉਹਨਾਂ ਤੈਨੂੰ ਸੀ ਬੜੇ ਸਬਕ ਸਿਖਾਏ,
    ਬਾਬਾ ਤਿ੍ਪਤਾ ਦੇਵੀ ਤੇਰੀ ਮਾਂ ਕਹਾਈ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,

    ਤੂੰ ਭੈਣ ਨਾਨਕੀ ਦਾ ਛੋਟਾ ਵੀਰਾ,
    ਚੰਨ ਅੰਬਰਾਂ ਦਾ ਤੇ ਕੀਮਤੀ ਹੀਰਾ,
    ਜੱਗ ਤੇ ਜਿੰਨੇ ਬੜੀ ਖੇਡ ਰਚਾਈ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,

    ਜਦ ਤੈਨੂੰ ਸੀ ਸਕੂਲੇ ਪਾਇਆ,
    ਤੂੰ ਪਾਂਧੇ ਨੂੰ ਸੀ ਆਪ ਪੜਾਇਆ,
    ਉਸ ਨੂੰ ਦਿੱਤੀ ਸੀ ਤੂੰ ਰੁਸ਼ਨਾਈ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,

    ਮੇਰੇ ਧੰਨ ਨਾਨਕ ਤੇਰੀ ਬਾਣੀਂ ਤਾਰੇ,
    ਬਾਬਰ ਵਰਗਿਆਂ ਨੂੰ ਵੀ ਫਟਕਾਰੇ,
    ਜਦ ਮੱਚੀ ਸੀ ਜੱਗ ਤੇ ਹਾਲ ਦੁਹਾਈ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,

    ਤੂੰ ਕੀਤੀਆਂ ਫਸਲਾਂ ਹਰੀਆਂ-ਭਰੀਆਂ,
    ਨਾਗਾਂ ਨੇ ਸਿਰ ਤੇਰੇ ਛਾਵਾਂ ਕਰੀਆਂ,
    ਤੂੰ ਵੀ ਤਾਂ ਸਭ ਦੀ ਬਣੇਂ ਦਵਾਈ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,

    ਤੈਨੂੰ ਵੀਹ ਦਿੱਤੇ ਸਨ ਜਾ ਸੌਦਾ ਕਰਿਆ,
    ਏ ਨਹੀ ਕਿਹਾ ਸੀ ਭੁੱਖੇ ਢਿੱਡ ਭਰਿਆ,
    ਤੂੰ ਕੀਤਾ ਸੀ ਇਹ ਕਰਮ ਇਲਾਹੀ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,

    ਜੋ ਤੈਨੂੰ ਖੋਜੇ ਉਹ ਖੁਦ ਖੋ ਜਾਏ,
    ਤੇਰਾ ਨਾ ਲੈ ਕੇ ਤੇਰਾ ਹੋ ਜਾਏ,
    ਕੋਈ ਮਾਪ ਸਕੇ ਨਾ ਤੇਰੀ ਗਹਿਰਾਈ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,

    ਕੁੱਲ ਆਲਮ ਤੇ ਸਭ ਤੇਰੇ ਪਸਾਰੇ,
    ਵਹਿੰਦੇ ਪਾਣੀ ਤੇਰੇ ਤੇ ਤੇਰੇ ਕਿਨਾਰੇ,
    ਕਿਸੇ ਨੇ ਵੀ ਤੇਰੀ ਸਾਰ ਨਾ ਪਾਈ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,

    ਤੂੰ ਰੱਬ ਹੋ ਕੇ ਰੱਬ ਦਾ ਭਾਣਾਂ ਮੰਨੇਂ,
    ਸਭ ਤੇਰੇ ਖੇਤ ਤੇ ਤੇਰੇ ਈ ਬੰਨੇਂ,
    ਵਿੱਚ ਕਰਤਾਰਪੁਰੇ ਤੂੰ ਹੱਲ ਚਲਾਈ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,

    ਮੈਥੈਂ ਗਲਤੀ ਹੋਵੇ ਤਾਂ ਮਾਫ ਕਰੀਂ ਤੂੰ,
    ਮੇਰਾ ਪੰਧ ਅਗਲੇਰਾ ਸਾਫ ਕਰੀਂ ਤੂੰ,
    ਕਰੂੰ ਕੋਸਿ਼ਸ਼ ਕਦੇ ਨਾ ਹੋਏ ਕੁਤਾਈ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,

    ਰਜਨੀ ਲੈ ਕੇ ਤੇਰਾ ਆਸਰਾ ਬਹਿ ਗਈ,
    ਪਾਉਣਾ ਨਾਨਕ ਤੇਰੇ ਪਿੱਛੇ ਈ ਪੈ ਗਈ,
    ਰੂਹ ਦਰਸ਼ਨਾਂ ਨੂੰ ਹੁਣ ਬੜੀ ਤਿਹਾਈ |
    ਮੇਰੇ ਨਾਨਕ ਤੇਰੀ ਕਰਾਂ ਵਡਿਆਈ,
    ਵੱਡੀ ਤੇਰੇ ਨਾਲੋਂ ਕੋਈ ਨਹੀ ਖੁਦਾਈ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!