10.9 C
United Kingdom
Sunday, September 6, 2026

More

    ਤੂੰ ਬੈਠੇਂ ਤਾਂ ਮੈਂ ਬੈਠਾਂ

    ਦੁੱਖਭੰਜਨ ਸਿੰਘ ਰੰਧਾਵਾ
    0351920036369

    ਤੂੰ ਬੈਠੇਂ ਤਾਂ ਮੈਂ ਬੈਠਾਂ,
    ਤੂੰ ਖਲੋਵੇਂ ਮੈਂ ਖਲੋਵਾਂ |
    ਤੂੰ ਹੱਸੇਂ ਤਾਂ ਮੈਂ ਹੱਸਾਂ,
    ਤੂੰ ਰੋਵੇਂ ਤਾਂ ਮੈਂ ਰੋਵਾਂ |

    ਮੈਂ ਯਾਰਾ ਮਿੱਟੀ ਹੋ ਕੇ ਰਹਿਣਾ,
    ਓਏ ਤੇਰੇ ਚੁੱਲੇ ਦੀ ਅਖੀਰ |
    ਮੈਂ ਤਪਣਾ ਰੋਜ਼ ਤੇਰੇ ਅੱਗੇ,
    ਹੈ ਏਹੀ ਮੇਰੀ ਤਕਦੀਰ |
    ਦੇ ਲੋਰੀ ਇੱਕ ਮੈਨੂੰ,
    ਜਾਗਣੇਂ ਦੀ ਥਾਂ ਮੈਂ ਸੌਵਾਂ |
    ਤੂੰ ਬੈਠੇਂ ਤਾਂ ਮੈਂ ਬੈਠਾਂ,
    ਤੂੰ ਖਲੋਵੇਂ ਮੈਂ ਖਲੋਵਾਂ |

    ਮੈਂ ਤੈਨੂੰ ਮਾਲਾ ਵਾਂਗੂ ਫੇਰਾਂ,
    ਤੂੰ ਮੇਰਾ ਰੱਬ ਹੋ ਕੇ ਰਹਿ ਜਾ |
    ਪਤਾ ਨਈਂ ਕੀਹਦੇ ਲਈ ਤੂੰ ਕੀ,
    ਆ ਮੇਰਾ ਸਭ ਹੋ ਕੇ ਰਹਿ ਜਾ |
    ਮੈਂ ਤਾਂ ਫੱਕਰਾਂ ਦੇ ਵਾਂਗੂ
    ਭਾਰ ਗੱਠ ਵਿੱਚ ਢੋਵਾਂ |
    ਤੂੰ ਬੈਠੇਂ ਤਾਂ ਮੈਂ ਬੈਠਾਂ,
    ਤੂੰ ਖਲੋਵੇਂ ਮੈਂ ਖਲੋਵਾਂ |

    ਮੈਨੂੰ ਰਾਹਾਂ ਦੀਆਂ ਸਾਰਾਂ,
    ਮੈਂ ਰਾਹ ਚੁਣੇਂ ਪਥਰੀਲੇ |
    ਅਾਪਾਂ ਕੱਖੋਂ ਹੌਲੇ ਹੋ ਗਏ,
    ਜਿੰਦੇ ਬਹੁਕਰਾਂ ਦੇ ਤੀਲੇ |
    ਤੇਰਾ ਇੱਕ ਹੰਝ ਕਿਰੇ,
    ਮੈਂ ਪਰਨਾਲੇ ਵਾਂਗੂ ਚੋਵਾਂ |
    ਤੂੰ ਬੈਠੇਂ ਤਾਂ ਮੈਂ ਬੈਠਾਂ,
    ਤੂੰ ਖਲੋਵੇਂ ਮੈਂ ਖਲੋਵਾਂ |

    ਨੀਂ ਜਦੋਂ ਫਿਕਰਾਂ ਮਾਰੇ,
    ਮੇਰੇ ਜ਼ਖਮ ਨੇ ਕਰਾਹੁੰਦੇ |
    ਆ ਪੁੱਛੀਂ ਇਹਨਾਂ ਨੂੰ,
    ਸਜ਼ਾ ਹੋਰ ਕੀ ਨੇਂ ਚਾਹੁੰਦੇ |
    ਨੀ ਜਿੱਥੋਂ ਰਿਸਦਾ ਜਖਮ,
    ਮੈਂ ਉਥੋਂ ਕਦੇ-ਕਦੇ ਟੋਹਵਾਂ |
    ਤੂੰ ਬੈਠੇਂ ਤਾਂ ਮੈਂ ਬੈਠਾਂ,
    ਤੂੰ ਖਲੋਵੇਂ ਮੈਂ ਖਲੋਵਾਂ |

    ਦੁੱਖਭੰਜਨ ਏਨਾ ਏ ਮਲੂਕ,
    ਕੱਖ ਜਰਿਆ ਨਈਂ ਜਾਂਦਾ|
    ਤੈਨੂੰ ਸੋਚਣ ਦੇ ਬਿਨਾਂ,
    ਕੱਖ ਕਰਿਅਾ ਨਈਂ ਜਾਂਦਾ |
    ਓ ਘੜੀ ਕਦੋਂ ਆਊ ਅਸਾਂ,
    ਬਹਿਣਾ ਕਦੋਂ ਦੋਵਾਂ |
    ਤੂੰ ਬੈਠੇਂ ਤਾਂ ਮੈਂ ਬੈਠਾਂ,
    ਤੂੰ ਖਲੋਵੇਂ ਮੈਂ ਖਲੋਵਾਂ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!