ਸੁਖਚੈਨ ਸਿੰਘ (ਸਮਾਲਸਰ)
ਮਾਲਵੇ ਦੇ ਪ੍ਰਸਿੱਧ ਕਵੀਸ਼ਰ ਵੀਰਭਾਨ ਸਿੰਘ ਮੌੜ ਮਾਲਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਲੋਟ ਸ਼ਹਿਰ ਦੇ ਜੰਮਪਲ ਸਾਰੰਗੀ ਮਾਸਟਰ ਗਿਆਨੀ ਇੰਦਰਜੀਤ ਸਿੰਘ ਸ਼ੇਰਪੁਰੀ ਨੂੰ ਅਮਰੀਕਾ ਦੇ ਇੰਡਿਆਨਾ ਸਟੇਟ ਵਿੱਚ ਢਾਡੀ ਸਭਾ ਕਮੇਟੀ ਭਾਈ ਨੱਥਾ ਸਿੰਘ ਭਾਈ ਅਬਦੁੱਲਾ ਜੀ ਦਾ ਪ੍ਰਧਾਨ ਬਣਾਇਆ ਗਿਆ ਹੈ। ਉਹਨਾਂ ਨੂੰ ਪ੍ਰਧਾਨ ਬਣਾਏ ਜਾਣ ਤੇ ਸਾਬਕਾ ਚੈਅਰਮੈਨ ਕਵੀਸ਼ਰ ਵੀਰਭਾਨ ਸਿੰਘ ਮੌੜ ਮਾਲਵਾ, ਬਲਵਿੰਦਰ ਸਿੰਘ ਭਗਤਾ, ਪ੍ਰਿਥੀ ਸਿੰਘ ਵੈਦ, ਸਰੂਪ ਸਿੰਘ ਸਿੱਧੂ ਸੁਖਾਨੰਦ ਤੇ ਰਣਜੀਤ ਸਿੰਘ ਰਾਣਾ ,ਸਾਧੂ ਸਿੰਘ ਜੰਮੂ, ਨੇ ਇੰਦਰਜੀਤ ਸਿੰਘ ਨੂੰ ਵਧਾਈ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਉੱਨਾਂ ਇਹ ਵੀ ਕਿਹਾ ਕੇ ਉਹਨਾ ਨੂੰ ਜੋ ਜ਼ਿੰਮੇਵਾਰੀ ਮਿਲੀ ਹੈ ਉਹ ਵਧੀਆ ਤਰੀਕੇ ਨਾਲ ਨਿਭਾਉਣ ਗੇ।