14.8 C
United Kingdom
Monday, June 22, 2026

More

    ਇਤਬਾਰ

    ਰਜਨੀ ਵਾਲੀਆ, ਕਪੂਰਥਲਾ

    ਤੇਰੇ ਉੱਤੇ ਰੱਬ ਜਿੰਨਾਂ ਸਾਨੂੰ ਇਤਬਾਰ ਏ,
    ਸੱਚ ਜਾਣੀ ਦਿਲੋ ਬਸ ਤੇਰੇ ਨਾਲ ਪਿਆਰ ਏ |

    ਜੇ ਤੇਰਾ ਦਿਲ ਦੁਖਿਐ ਸਾਡਾ ਵੀ ਤਾਂ ਦੁਖੇਗਾ,
    ਸਾਡੇ ਪੈਰੀਂ ਰੋੜ ਨੇ ਜੇ ਤੇਰੇ ਪੈਰੀਂ ਖਾਰ ਏ |

    ਤੂੰ ਮੇਰੀ ਰੂਹ ਵਿੱਚ ਕੈਦ ਹੋ ਕੇ ਰਹਿਣਾ ਵੇ,
    ਤੈਨੂੰ ਰਿਹਾਈ ਨਈਂ ਦੇਣੀਂ ਮੇਰਾ ਵਿਚਾਰ ਏ |

    ਇੱਕ ਗੱਲ ਕਰਕੇ ਤੂੰ ਠੰਡ ਸੀਨੇ ਪਾ ਦੇਵੇਂ,
    ਅੱਗ ਚ ਲਪੇਟਿਆ ਏ ਓਦਾਂ ਸੰਸਾਰ ਏ |

    ਜਾਣੈ ਦੂਰ ਤੱਕ ਤੇਰੇ ਨਾਲ ਛੱਡ ਵੀ ਨਈ ਸਕਦੀ,
    ਮੇਰੀ ਅੰਬਰਾਂ ਦੇ ਉੱਤੇ ਤੇਰੇ ਕਰਕੇ ਉਡਾਰ ਏ |

    ਮੇਰੇ ਦਿਲ ਵਿੱਚ ਮਾਹੀ ਉੱਠਦੀਆਂ ਲਹਿਰਾਂ ਦਾ,
    ਤੂੰ ਹੀ ਏ ਵਾਲੀ ਤੇ ਤੂੰ ਹੀ ਹੱਕਦਾਰ ਏ |

    ਮਜਬੂਰ ਹਾਂ ਫਿਲਹਾਲ ਆਪੋ-ਆਪਣੀ ਜਗਾ ਤੇ, ਜੋ ਤੇਰੇ ਵਿੱਚ ਹੈ ਓ ਮੇਰੇ ਵਿੱਚ ਬੈਠਾ ਕਰਤਾਰ ਏ |

    ਤੇਰੀ ਹਰ ਗੱਲ ਦਾ ਜਵਾਬ ਕੋਲ ਰਜਨੀ ਦੇ,
    ਇੱਕ ਬੰਦਾ ਬਹੁਤ ਟੁੱਟਿਆ ਬੜਾ ਅਵਾਜ਼ਾਰ ਏ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!