?ਸ਼ਾਇਰਾ ਕੁਲਵੰਤ ਕੌਰ ਢਿੱਲੋਂ ਦੇ ਪਰਿਵਾਰ ਚੋਂ ਹੈ ਸੁਰਿੰਦਰਪਾਲ
?ਇੰਗਲੈਂਡ ‘ਤੋਂ ਪੀ.ਐੱਚ.ਡੀ. ਦੀ ਪੜ੍ਹਾਈ ਕਰ ਕੇ ਗਈ ਹੈ ਸੁਰਿੰਦਰਪਾਲ
ਲੰਡਨ (ਪੰਜ ਦਰਿਆ ਬਿਊਰੋ)
ਵਿਦੇਸ਼ੀ ਧਰਤੀ ‘ਤੇ ਜਾ ਕੇ ਵਸਣ ਜੋਕਰੇ ਹੋਣਾ ਵੀ ਮੁਹਾਲ ਹੁੰਦਾ ਹੈ। ਜਦੋਂ ਕੋਈ ਸਖਸ਼ ਆਪਣੀ ਅਣਥੱਕ ਘਾਲਣਾ ਕਰਕੇ ਬੁਲੰਦੀਆਂ ਨੂੰ ਛੋਂਹਦਾ ਹੈ ਤਾਂ ਖੁਸ਼ੀ ਹੋਣੀ ਸੁਭਾਵਿਕ ਹੈ। ਅਜਿਹਾ ਹੀ ਮਾਣ ਮਲੇਸ਼ੀਆ ਦੀ ਧਰਤੀ ‘ਤੇ ਪੰਜਾਬੀ ਪਰਿਵਾਰ ਦੀ ਧੀ ਸੁਰਿੰਦਰਪਾਲ ਕੌਰ ਨੂੰ ਮਿਲਿਆ ਹੈ, ਜਿਸਨੇ ਮਲਾਇਆ ਯੂਨੀਵਰਸਿਟੀ ਦੀ ਹੁਣ ਤੱਕ ਦੀ ਪਹਿਲੀ ਪੰਜਾਬੀ ਸਿੱਖ ਹੋਣ ਦਾ ਮਾਣ ਹਾਸਲ ਕੀਤਾ ਹੈ ਜੋ “ਫੈਕਲਟੀ ਆਫ ਲੈਂਗੂਏਜ਼ ਐਂਡ ਲਿੰਗੁਇਸਟਿਕਸ” ਡੀਨ ਵਜੋਂ ਨਿਯੁਕਤ ਹੋਈ ਹੈ। ਜ਼ਿਕਰਯੋਗ ਹੈ ਕਿ ਡਾ. ਸੁਰਿੰਦਰਪਾਲ ਕੌਰ ਸਾਊਥਾਲ ਵਸਦੇ ਸਵਿੰਦਰ ਸਿੰਘ ਢਿੱਲੋਂ ਤੇ ਸ਼ਾਇਰਾ ਕੁਲਵੰਤ ਕੌਰ ਢਿੱਲੋਂ ਦੀ ਪਰਿਵਾਰਕ ਮੈਂਬਰ ਹੈ। ਉਸਨੇ ਆਪਣੀ ਪੀ.ਐੱਚ.ਡੀ. ਦੀ ਪੜ੍ਹਾਈ ਇੰਗਲੈਂਡ ਦੀ ਲੈਂਕਾਸਟਰ ਯੂਨੀਵਰਸਿਟੀ ਤੋਂ ਹੀ ਮੁਕੰਮਲ ਕੀਤੀ ਸੀ। ਅਦਾਰਾ ‘ਪੰਜ ਦਰਿਆ’ ਸੁਰਿੰਦਰਪਾਲ ਕੌਰ ਦੀ ਮਾਣਮੱਤੀ ਪ੍ਰਾਪਤੀ ‘ਤੇ ਢਿੱਲੋਂ ਪਰਿਵਾਰ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਹੈ।